ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Oct 2013

ਤਿਆਰ ਪੈਲੀ

1.
ਤੜਕੇ ਉਠ
ਪਾ ਬਲਦਾਂ ਪੰਜਾਲੀ
ਕੱਢੇ ਸਿਆੜ । 
     
2.
ਪਾਉਂਦਾ ਬੀਜ
ਹੋਈ ਤਿਆਰ ਪੈਲੀ
ਮਾਰ ਸੁਹਾਗਾ। 

 3.
ਥੱਕੇ ਬਲਦ
ਪਿੰਡੇ ਦੇਵੇ ਥਾਪੀਆਂ 
ਪਾਵੇ ਗਤਾਵਾ । 


ਇੰ: ਜੋਗਿੰਦਰ ਸਿੰਘ ਥਿੰਦ
(ਸਿਡਨੀ)

3 comments:

 1. ਸਤਿ ਸ਼੍ਰੀ ਅਕਾਲ ਅੰਕਲ ਜੀ । ਤੁਸੀਂ "ਤਿਆਰ ਪੈਲੀ" ਦੀਆਂ ਸਤਰਾਂ ਲਿਖ ਕੇ ਆਉਣ ਵਾਲੇ ਸਮੇਂ ਦਾ ਦ੍ਰਿਸ਼ ਵਿਖਾ ਦਿੱਤਾ ਹੈ। ਤਿਹਾਨੂੰ ਮੇਰੀ ਵੱਲੋਂ ਬਹੁਤ ਬਹੁਤ ਵਧਾਈ।

  ReplyDelete
 2. ਜਿਸ ਜਿੰਦਗੀ ਨੂੰ ਸਮਾਂ ਖਾ ਜਾਂਦਾ ਹੈ , ਅੱਖਰਾਂ ਰਾਹੀਂ ਉਹ ਫਿਰ ਜਿੰਦਾ ਹੋ ਜਾਂਦੀ ਹੈ ।

  ReplyDelete
 3. ਪੁਰਾਣੀਆਂ ਗੱਲਾਂ ਨੂੰ ਮੁੜ ਤਾਜ਼ਾ ਕਰਕੇ ਕਿੰਨਾ ਚੰਗਾ ਲੱਗਦਾ ਹੈ। ਸ਼ਬਦ ਸੰਭਾਲ ਸ਼ਲਾਘਾਯੋਗ ਹੈ।
  'ਗਤਾਵਾ ਪਾਉਣਾ' ਨੂੰ ਮਾਲਵੇ ਦੇ ਇਲਾਕੇ 'ਚ ਸੰਨੀ ਰਲਾਉਣਾ ਕਿਹਾ ਜਾਂਦਾ ਹੈ।
  ਵਧੀਆ ਹਾਇਕੁ ਸਾਂਝੇ ਕਰਨ ਲਈ ਥਿੰਦ ਅੰਕਲ ਜੀ ਵਧਾਈ ਦੇ ਪਾਤਰ ਹਨ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ