ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Oct 2013

ਰੇਤ ਦੇ ਘਰ (ਤਾਂਕਾ)

1.
ਤਨ ਦਾ ਮਾਹੀ
ਗਲਵੱਕੜੀ ਪਾਵੇ
ਜੂਨ ਹੰਡਾਵੇ
ਪਰ ਮਨ ਦਾ ਮਾਹੀ
ਤਨ 'ਚ ਰਚ ਜਾਵੇ। 

2.
ਪੀਲਾ ਪੱਤਰ
ਜਦ ਦੇਵੇ ਅਸੀਸ
ਹਰਿਆ ਹੱਸੇ
ਜਦ ਪੀਲਾ ਹੋਇਆ
ਯਾਦ ਕਰ ਰੋਇਆ । 

 3.
ਰੇਤ ਦੇ ਘਰ
ਪੈਰ ਮਾਰ ਢਾਹੁਣੈ 
ਖੇਡ ਪਿਆਰੀ
ਸਰਕਾਰ ਢਾਹਿਆ
ਮਨ ਕੁਰਲਾਇਆ । 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

3 comments:

  1. ਜਿੰਦਗੀ ਦਾ ਸੱਚ ਲਿਖਿਆ ਹੈ ।

    ReplyDelete
  2. ਜ਼ਿੰਦਗੀ ਦੀ ਸਚਾਈ ਨੂੰ ਬਹੁਤ ਹੀ ਸੋਹਣੇ ਅੰਦਾਜ਼ 'ਚ ਪੇਸ਼ ਕੀਤਾ ਹੈ।

    ReplyDelete
  3. ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਮਿਲ ਰਹੇ । ਕਿੰਨੀਆਂ ਪਿਆਰੀਆਂ ਸਤਰਾਂ ਹਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ