ਦੀਵਾਲੀ ਮੁਬਾਰਕ !
ਹਾਇਕੁ ਲੋਕ ਪਰਿਵਾਰ ਵਲੋਂ ਦੀਵਾਲੀ ਦੀਆਂ ਢੇਰ ਵਧਾਈਆਂ !
1
ਦੀਵਾਲੀ ਰਾਤ
ਲੱਪ ਕੁ ਵੜੇਵੇਂ ਪਾ
ਬਾਲੀ ਮਸ਼ਾਲ ।
2.
ਦੀਵਾਲੀ ਆਈ
ਦੀਵਾ-ਦੀਵਾ ਜੋੜਦੀ
ਸੱਜ-ਵਿਆਹੀ ।
3.
ਬਲਦਾ ਦੀਵਾ
ਹੱਥ ਦੀ ਓਟ ਕਰ
ਆਲ਼ੇ 'ਚ ਧਰੇ।
ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
(ਸਿਡਨੀ-ਬਰਨਾਲ਼ਾ)
ਦੀਵੇ ਦੀ ਲੌਅ
ਰੁਸ਼ਨਾਉਂਦੀ ਰਾਤ
ਆਤਿਸ਼ਬਾਜ਼ੀ ।
ਰੁਸ਼ਨਾਉਂਦੀ ਰਾਤ
ਆਤਿਸ਼ਬਾਜ਼ੀ ।
ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਖੋਲ੍ਹ ਕੇ ਪੜ੍ਹੀ ਗਈ।
ਦੀਵਾਲੀ ਆਈ
ReplyDeleteਦੀਵਾ-ਦੀਵਾ ਜੋੜਦੀ
ਸੱਜ-ਵਿਆਹੀ ।
bahut vadhiaa ...!!
ਦਿਵਾਲੀ ਦਾ ਸੋਹਣਾ ਚਿਤਰਣ ਕੀਤਾ ਹੈ ।
ReplyDeleteਦੀਵਾਲੀ ਰਾਤ
ReplyDeleteਲੱਪ ਕੁ ਵੜੇਵੇਂ ਪਾ
ਬਾਲੀ ਮਸ਼ਾਲ ।
ਬੀਤੇ ਦਹਾਕਿਆਂ ਦੀ ਦੀਵਾਲੀ ਦਾ ਖੂਬਸੂਰਤ ਚਿੱਤਰਣ।
ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ !
ਦੀਵਾਲੀ ਦੀਆਂ ਮੁਬਾਰਕਾਂ !
ReplyDeleteਬਲਦਾ ਦੀਵਾ
ਹੱਥ ਦੀ ਓਟ ਕਰ
ਆਲ਼ੇ 'ਚ ਧਰੇ।
ਸਾਰੇ ਹਾਇਕੁ ਬਹੁਤ ਵਧੀਆ ਲੱਗੇ।
ਆਪ ਜੀ ਨੂੰ ਵੀ ਦੀਵਾਲੀ ਬਹੁਤ-ਬਹੁਤ ਮੁਬਾਰਕ ਹੋਵੇ !
ReplyDelete–ਸ਼ਿਆਮ ਸੁੰਦਰ ਅਗਰਵਾਲ
ਸਤਿ ਸ਼੍ਰੀ ਅਕਾਲ ਭੈਣ ਜੀ!
ReplyDeleteਮੇਰੇ ਵਲੋਂ ਵੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ!
ਦੀਵੇ ਦੀ ਲੋਅ
ReplyDeleteਰੌਸ਼ਨਾਉਂਦੀ ਰਾਤ
ਆਤਸ਼ਬਾਜ਼ੀ
ਮੇਰੇ ਵੱਲੋਂ ਪੂਰੇ ਹਾਇਕੁ-ਲੋਕ ਦੇ ਪਰਿਵਾਰ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕ।
ਹਰਦੀਪ--ਮੇਰੇ ਵੱਲੋਂ ਹਾਇਕੁ ਪਰਿਵਾਰ ਦੇ ਸਾਰੇ ਸੱਜਨਾਂ ਮਿਤਰਾਂ ਨੂੰ ਦਿਵਾਲੀ ਦੀਆਂ ਹਾਰਦਿਕ ਮੁਬਾਰਕਾਂ। ਤੁਹਾਡੇ ਸਾਰੇ ਹਾਇਕੁ ਬਹੁਤ ਸੁੰਦਰ ਲਗੇ । ਮੇਰੇ ਵਲੋਂ ਨਵੇਂ ਪੱਖ ਦੇ ਸੇਦੋਕਾ ਸ਼ੈਲੀ ਵਿਚ ਦਿਵਾਲੀ-ਹਾਇਕੁ ਪੇਸ਼ ਹਨ ।
ReplyDeleteਇਹ ਦਿਵਾਲੀ
(1)
ਪੌਲੀ ਕੁ ਤੇਲ
ਹਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ
ਇਹ ਦਿਵਾਲੀ
ਮਾਹੀ ਬਿਣ ਨਾ ਭਾਵੇ
ਦੀਵੇ ਦੀ ਲੋ ਸਤਾਵੇ ।
(2)
ਮੇਰੇ ਵਰਗੇ
ਬੇਠੇ ਨੇ ਬਾਡਰ ਤੇ
ਕਈ ਦੀਵੇ ਘੱਰ ਦੇ
ਫੁਲ ਝਿੜੀਆਂ
ਸਿਰਾਂ ਤੋਂ ਦੀ ਲੰਗਣ
ਦਿਲੋਂ ਸੁਖਾਂ ਮੰਗਣ ।
(3)
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ
ਅੱਜ ਦੀਵਾਲੀ
ਹਸਰਤਾਂ ਦੀ ਬਾਲ੍ਹੀ
ਭੁੱਖ-ਚਾਨਣ ਵਾਲੀ
ਇਜੰ: ਜੋਗਿੰਦਰ ਸਿੰਘ ਥਿੰਦ
(ਸਿ਼ਡਨੀ)
Posted by joginder