ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Nov 2013

ਦੀਵਾਲੀ -2


ਦੀਵਾਲੀ  ਮੁਬਾਰਕ !
ਹਾਇਕੁ ਲੋਕ ਪਰਿਵਾਰ ਵਲੋਂ ਦੀਵਾਲੀ ਦੀਆਂ ਢੇਰ ਵਧਾਈਆਂ ! 

                                                                         
                                                                 1

ਦੀਵਾਲੀ ਰਾਤ
ਲੱਪ ਕੁ ਵੜੇਵੇਂ ਪਾ 
ਬਾਲੀ ਮਸ਼ਾਲ । 

2. 
 ਦੀਵਾਲੀ ਆਈ 
 ਦੀਵਾ-ਦੀਵਾ ਜੋੜਦੀ
   ਸੱਜ-ਵਿਆਹੀ । 

3.
 ਬਲਦਾ ਦੀਵਾ
  ਹੱਥ ਦੀ ਓਟ ਕਰ
    ਆਲ਼ੇ 'ਚ ਧਰੇ।  



                       
ਡਾ. ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ) 



ਦੀਵੇ ਦੀ ਲੌਅ
ਰੁਸ਼ਨਾਉਂਦੀ ਰਾਤ
ਆਤਿਸ਼ਬਾਜ਼ੀ । 

ਅੰਮ੍ਰਿਤ ਰਾਏ (ਪਾਲੀ) 
(ਫ਼ਾਜ਼ਿਲਕਾ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਖੋਲ੍ਹ ਕੇ ਪੜ੍ਹੀ ਗਈ। 

8 comments:

  1. ਦੀਵਾਲੀ ਆਈ
    ਦੀਵਾ-ਦੀਵਾ ਜੋੜਦੀ
    ਸੱਜ-ਵਿਆਹੀ ।

    bahut vadhiaa ...!!

    ReplyDelete
  2. ਦਿਵਾਲੀ ਦਾ ਸੋਹਣਾ ਚਿਤਰਣ ਕੀਤਾ ਹੈ ।

    ReplyDelete
  3. ਦੀਵਾਲੀ ਰਾਤ
    ਲੱਪ ਕੁ ਵੜੇਵੇਂ ਪਾ
    ਬਾਲੀ ਮਸ਼ਾਲ ।
    ਬੀਤੇ ਦਹਾਕਿਆਂ ਦੀ ਦੀਵਾਲੀ ਦਾ ਖੂਬਸੂਰਤ ਚਿੱਤਰਣ।
    ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ !

    ReplyDelete
  4. ਦੀਵਾਲੀ ਦੀਆਂ ਮੁਬਾਰਕਾਂ !
    ਬਲਦਾ ਦੀਵਾ
    ਹੱਥ ਦੀ ਓਟ ਕਰ
    ਆਲ਼ੇ 'ਚ ਧਰੇ।
    ਸਾਰੇ ਹਾਇਕੁ ਬਹੁਤ ਵਧੀਆ ਲੱਗੇ।

    ReplyDelete
  5. ਆਪ ਜੀ ਨੂੰ ਵੀ ਦੀਵਾਲੀ ਬਹੁਤ-ਬਹੁਤ ਮੁਬਾਰਕ ਹੋਵੇ !

    –ਸ਼ਿਆਮ ਸੁੰਦਰ ਅਗਰਵਾਲ

    ReplyDelete
  6. ਸਤਿ ਸ਼੍ਰੀ ਅਕਾਲ ਭੈਣ ਜੀ!
    ਮੇਰੇ ਵਲੋਂ ਵੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ!

    ReplyDelete
  7. ਦੀਵੇ ਦੀ ਲੋਅ
    ਰੌਸ਼ਨਾਉਂਦੀ ਰਾਤ
    ਆਤਸ਼ਬਾਜ਼ੀ

    ਮੇਰੇ ਵੱਲੋਂ ਪੂਰੇ ਹਾਇਕੁ-ਲੋਕ ਦੇ ਪਰਿਵਾਰ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕ।

    ReplyDelete
  8. ਹਰਦੀਪ--ਮੇਰੇ ਵੱਲੋਂ ਹਾਇਕੁ ਪਰਿਵਾਰ ਦੇ ਸਾਰੇ ਸੱਜਨਾਂ ਮਿਤਰਾਂ ਨੂੰ ਦਿਵਾਲੀ ਦੀਆਂ ਹਾਰਦਿਕ ਮੁਬਾਰਕਾਂ। ਤੁਹਾਡੇ ਸਾਰੇ ਹਾਇਕੁ ਬਹੁਤ ਸੁੰਦਰ ਲਗੇ । ਮੇਰੇ ਵਲੋਂ ਨਵੇਂ ਪੱਖ ਦੇ ਸੇਦੋਕਾ ਸ਼ੈਲੀ ਵਿਚ ਦਿਵਾਲੀ-ਹਾਇਕੁ ਪੇਸ਼ ਹਨ ।
    ਇਹ ਦਿਵਾਲੀ
    (1)
    ਪੌਲੀ ਕੁ ਤੇਲ
    ਹਟੀਓਂ ਲੈ ਦੀਵੇ ਪਾ
    ਚਾਨਣ ਕਰ ਲਿਆ

    ਇਹ ਦਿਵਾਲੀ
    ਮਾਹੀ ਬਿਣ ਨਾ ਭਾਵੇ
    ਦੀਵੇ ਦੀ ਲੋ ਸਤਾਵੇ ।

    (2)
    ਮੇਰੇ ਵਰਗੇ
    ਬੇਠੇ ਨੇ ਬਾਡਰ ਤੇ
    ਕਈ ਦੀਵੇ ਘੱਰ ਦੇ

    ਫੁਲ ਝਿੜੀਆਂ
    ਸਿਰਾਂ ਤੋਂ ਦੀ ਲੰਗਣ
    ਦਿਲੋਂ ਸੁਖਾਂ ਮੰਗਣ ।

    (3)
    ਕੱਖਾਂ ਦੀ ਕੁਲੀ
    ਬੈਠੀ ਤੱਕਦੀ ਥਾਲੀ
    ਬੱਚੇ ਮੰਗਣ ਰੋਟੀ

    ਅੱਜ ਦੀਵਾਲੀ
    ਹਸਰਤਾਂ ਦੀ ਬਾਲ੍ਹੀ
    ਭੁੱਖ-ਚਾਨਣ ਵਾਲੀ

    ਇਜੰ: ਜੋਗਿੰਦਰ ਸਿੰਘ ਥਿੰਦ
    (ਸਿ਼ਡਨੀ)




    Posted by joginder

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ