ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Nov 2013

ਕੱਖਾਂ ਦੀ ਕੁਲੀ ( ਸੇਦੋਕਾ)

1.
ਪੌਲੀ ਕੁ ਤੇਲ
ਹੱਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ
ਇਹ ਦਿਵਾਲੀ
ਮਾਹੀ ਬਿਨਾਂ ਨਾ ਭਾਵੇ
ਦੀਵੇ ਦੀ ਲੋ ਸਤਾਵੇ ।

 2.
ਮੇਰੇ ਵਰਗੇ
ਬੈਠੇ ਨੇ ਬਾਡਰ 'ਤੇ
ਕਈ ਦੀਵੇ ਘਰ ਦੇ
ਫੁੱਲ ਝਿੜੀਆਂ
ਸਿਰਾਂ ਉੱਤੋਂ ਲੰਘਣ
ਦਿਲੋਂ ਸੁੱਖਾਂ ਮੰਗਣ ।
    
 3.
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ
ਅੱਜ ਦੀਵਾਲੀ
ਹਸਰਤਾਂ ਦੀ ਬਾਲੀ
ਭੁੱਖ-ਚਾਨਣ ਵਾਲੀ । 

ਇਜੰ: ਜੋਗਿੰਦਰ ਸਿੰਘ  ਥਿੰਦ
(ਸਿਡਨੀ)
 

3 comments:

  1. ਦਿਵਾਲੀ ਦੇ ਕਈੰ ਰੰਗ ਸੋਹਣੇ ਤਰੀਕੇ ਨਾਲ ਪੇਸ਼ ਕੀਤੇ ਹਣ ।

    ReplyDelete
  2. ਥਿੰਦ ਅੰਕਲ ਜੀ ਦੇ ਸੇਦੋਕਾ 'ਚ ਵਿਛੋੜੇ ਦਾ ਦਰਦ ਉੱਘੜ ਕੇ ਸਾਹਮਣੇ ਆਉਂਦਾ ਹੈ। ਆਪ ਦੀਆਂ ਲਿਖਤਾਂ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ 'ਚ ਗੁਆਚਦੇ ਜਾਂਦੇ ਸ਼ਬਦਾਂ ਦਾ ਪ੍ਰਯੋਗ ਬਾਖੂਬੀ ਮਿਲਦਾ ਹੈ।
    ਪੌਲੀ ਸ਼ਬਦ ਦਾ ਸੁੰਦਰ ਪ੍ਰਯੋਗ ਕੀਤਾ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਚੁਆਨੀ ਹੁੰਦਾ ਹੈ।

    ReplyDelete
  3. thind ji ne una lokan di gal kiti e jinan lyi DIWALi ate hor sare din pet di agg bujhande langhde ne.....vichhore da dard v biaan kita e

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ