ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Dec 2013

ਪਿੰਡੇ ਧੁੱਪਾਂ (ਤਾਂਕਾ)

 1.

ਜੰਗਲ ਤੇਰੇ
ਨਿਯਮਾਂ ਤੋਂ ਬਾਹਰੇ
ਬੇ-ਤਰਤੀਬੇ
ਸੁਤੰਤਰਤਾ ਪੂਰੀ
ਜੀਵਨ ਸੰਘਰਸ਼।

2.
ਜਵਾਲਾਮੁੱਖੀ
ਭੂ ਦੇ ਗਰਭ ਵਿੱਚੋਂ
ਕੂਕਣ ਪਏ
ਚਿੰਤਨ ਦੀ ਅਗਨੀ
ਦਬਾਈ ਨਾ ਦੱਬਦੀ ।

3.
ਬਿਰਛ ਤੇਰੇ
ਸਹਿਣ ਪਿੰਡੇ ਧੁੱਪਾਂ
ਛਾਵਾਂ ਦੇਵਣ
ਸੰਕਟ ਖੁਦ ਝੱਲਾਂ
ਦੇਵਾਂ ਸੁੱਖ ਸਭ ਨੂੰ ।

ਜਸਵਿੰਦਰ ਸਿੰਘ 'ਰੁਪਾਲ'
(ਲੁਧਿਆਣਾ)


       ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ।            
                   

2 comments:

  1. ਬਹੁਤ ਖੂਬ ।ਖਿਆਲਾਂ ਦੀ ਅਮੀਰੀ ਲਾਜਵਾਬ ਹੈ ।

    ReplyDelete
  2. ਜ਼ਿੰਦਗੀ ਦੀ ਸਚਾਈ ਨੂੰ ਖੂਬਸੂਰਤ ਅੰਦਾਜ਼ 'ਚ ਬਿਆਨ ਕੀਤਾ ਹੈ ਤਾਂਕਾ ਸ਼ੈਲੀ ਵਿੱਚ !
    ਜਸਵਿੰਦਰ ਸਿੰਘ ਜੀ ਵਧਾਈ ਦੇ ਪਾਤਰ ਹਨ।
    ਮੈਂ ਆਪ ਵਲੋਂ ਹਾਇਕੁ-ਲੋਕ ਲਈ ਸਮੇਂ-ਸਮੇਂ 'ਤੇ ਪਾਏ ਜਾ ਰਹੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ