ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jan 2014

ਪਹਿਲਾ ਦਿਨ (ਸੇਦੋਕਾ)

1.
ਪਹਿਲਾ ਦਿਨ 
ਠੰਢ ਅਤੇ ਬੱਦਲ 
ਨਵਾਂ ਸਾਲ ਚੜਿਆ 
ਸੂਰਜ ਲੱਭਾਂ 
ਛੱਤ ਵੱਲ ਭੱਜਿਆ 
ਰੁੱਸ  ਗਿਆ ਸੂਰਜ 

2.

ਘਰ ਦਾ ਬੂਹਾ 
ਰਹਿ ਗਿਆ ਏ ਖੁੱਲਾ 
ਵਿਹੜੇ  ਵੱਲ ਝਾਤੀ ।
ਠੰਢੀਆਂ 'ਵਾਵਾਂ 
ਘਰ  ਵਿੱਚ ਵੜੀਆਂ 

ਤੱਕ ਕੇ  ਖੁੱਲਾ ਬੂਹਾ । 

ਦਿਲਜੋਧ ਸਿੰਘ 
( ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 63 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਸੱਭ ਤੋਂ ਪਹਿਲਾਂ ਮੇਰੇ ਵੱਲੋਂ ਸੱਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ।
    ....ਅੰਕਲ ਜੀ ਤੁਸੀਂ ਨਵੇਂ ਸਾਲ ਦੇ ਮੌਕੇ ਤੇ ਬਹੁਤ ਪਿਆਰੀਆਂ ਸਤਰਾਂ ਸਾਡੇ ਤੱਕ ਪਹੁੰਚਾਈਆਂ ਹਨ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ। ਤੁਹਾਡੇ ਅਤੇ ਹਾਇਕੁ ਲੋਕ ਲਈ ਕਿੱਝਝ ਸਤਰਾਂ ਹਨ ਮੇਰੇ ਵੱਲੋਂ:-
    ...........ਲੰਘਿਆ ਸਾਲ
    ...........ਖੇੜੇ ਖੁਸ਼ੀਆਂ ਨਾਲ
    ...........ਆਇਆ ਸਾਲ।

    ReplyDelete
  2. ਦਿਲਜੋਧ ਸਿੰਘ ਜੀ, ਤੁਦਾਡਾ ਸੇਦੋਕਾ ਮੌਸਮ ਨੂੰ ਦਰਸੌਂਦਾ ਬੜਾ ਚੰਗਾ ਲੱਗਾ। ਕਿਸੇ ਕੰਮ ਲਈ ਸਿਡਨੀ ਤੋਂ ਪੰਜਾਬ ਆਓਣਾ ਪਿਆ ,ਇਸ ਲਈ ਪਹਿਲਾਂ ਹਾਜ਼ਰੀ ਨਹੀ ਭਰ ਸਕਿਆ। ਦਿਲਜੋਧ ਜੀ ਤੁਹਾਡਾ ਲਿਖਿਆ ਪੜ੍ਹ ਕੇ ਦਿਲ ਖੁਸ਼ ਹੋ ਜਾਂਦਾ ਹੈ ।

    ReplyDelete
  3. ਨਵਾਂ ਸਾਲ ਨੂੰ ਮੁਬਾਰਕ ਹੋਵੇ !
    ਦਿਲਜੋਧ ਸਿੰਘ ਜੀ ਆਪ ਦਾ ਲਿਖਿਆ ਹਮੇਸ਼ਾਂ ਹੀ ਕਮਾਲ ਹੁੰਦਾ ਹੈ।
    ਬਹੁਤ ਹੀ ਸੁੰਦਰ ਸ਼ਬਦਾਂ ਨਾਲ਼ ਨਵੇਂ ਸਾਲ ਦੇ ਦਿਨ ਨੂੰ ਪੇਸ਼ ਕੀਤਾ ਹੈ ਸੇਦੋਕਾ ਦੇ ਰੂਪ 'ਚ ।
    ਇਹ ਪੋਸਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਜਾ ਚੁੱਕੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ