ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Feb 2014

ਜ਼ਿੰਦੜੀ ਖੋਟੀ

1.
ਟੁੱਟੇ ਨੇ ਸਾਜ਼
ਬੁਲੰਦ ਏ ਆਵਾਜ਼
ਕਰੇ ਰਿਆਜ਼ ।
2.
ਚੱਲਦੀ ਗੋਲ਼ੀ
ਰੋਂਦੀਆਂ ਨੇ ਬਿੱਲੀਆਂ
ਭੌਂਕਣ ਕੁੱਤੇ । 

3.
ਹੱਥ 'ਚ ਸੋਟੀ
ਬੱਚੇ ਮੰਗਦੇ ਰੋਟੀ
ਜ਼ਿੰਦੜੀ ਖੋਟੀ । 

ਸੁਖਜੀਤ ਬਰਾੜ ਘੋਲੀਆ
(ਘੋਲੀਆ-ਮੋਗਾ)

4 comments:

 1. ਸੁੰਦਰ ਲਿਖਿਆ ਹੈ , ਜਿੰਦਗੀ ਵਿੱਚ ਇਸਤਰਾਂ ਵੀ ਦੇਖਣ ਨੂੰ ਮਿਲਦਾ ਹੈ ।

  ReplyDelete
 2. ਵਾਹ ! ਵਾਹ ! ਵਾਹ ! ਵੀਰ ਜੀ ਬਹੁਤ ਖੂਬ

  ReplyDelete
 3. J doosra stanza v tukant mil janda,jiven baki vich hai...sone te suhaga ho jana c .....ik navin kism ban jandi...Bahut khoob

  ReplyDelete
 4. ਸਾਰਥਕ ਟਿੱਪਣੀਆਂ ਲਈ ਆਪ ਸਭ ਵਧਾਈ ਦੇ ਪਾਤਰ ਹੋ। ਹਾਇਕੁ ਵਿੱਚ ਤੁਕਾਂਤ ਦਾ ਹੋਣਾ ਜ਼ਰੂਰੀ ਨਹੀਂ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ