ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Feb 2014

ਸਿਆਲੂ ਰਾਤ

1.
ਸਿਆਲੂ ਰਾਤ
ਸੁੰਨ-ਸਾਨ੍ਹ ਗਲੀਆਂ
ਕੁੱਤੇ ਭੌਂਕਣ।

2.
ਸ਼ਾਂਤ ਦਰਿਆ
ਲਹਿਰਾਂ ਉੱਠਦੀਆਂ
ਉੱਲੂ ਬੋਲਣ।

3.
ਪੰਛੀ ਗਾਉਂਦੇ

ਗੁਰਦੁਆਰੋ ਬਾਣੀ
ਹੋਈ ਸਵੇਰ।


ਅੰਮ੍ਰਿਤ ਰਾਏ (ਪਾਲੀ) 
ਫ਼ਾਜ਼ਿਲਕਾ

 ਨੋਟ: ਇਹ ਪੋਸਟ ਹੁਣ ਤੱਕ 58 ਵਾਰ ਖੋਲ੍ਹੀ ਗਈ 

8 comments:

 1. ਅੰਮ੍ਰਿਤ---ਬਹੁਤ ਸੁੰਦਰ ਖਿਆਲ ਹਨ। ਜੋ ਦਸਦੇ ਹਨ ਕਿ ਤੁਸਾਂ ਜਿੰਗਦੀ ਨੂੰ ਬੜਾ ਨੇੜਿਓਂ ਤਕਿਆ ਹੈ। ਲੱਗੇ ਰਹੋ। ਹਿਮਤ ਨਾ ਹਾਰਨਾ ।

  ReplyDelete
 2. ਅੱਖਰਾਂ ਨਾਲ ਸੁੰਦਰ ਚਿਤ੍ਰਕਾਰੀ ਕੀਤੀ ਹੈ

  ReplyDelete
 3. ਵੱਖੋ-ਵੱਖਰੇ ਦ੍ਰਿਸ਼ਾਂ ਨੂੰ ਇੰਨ-ਬਿੰਨ ਚਿੱਤਰ ਕੇ ਪੇਸ਼ ਕੀਤਾ ਹੈ। ਜੋ ਕੁਝ ਲੇਖਕ ਨੇ ਵੇਖਿਆ ਜਾਂ ਮਹਿਸੂਸ ਕੀਤਾ, ਜੇ ਓਹੀਓ ਪਾਠਕ ਵੇਖ ਸਕੇ ਤੇ ਮਹਿਸੂਸ ਕਰੇ ਤਾਂ ਲੇਖਣੀ 'ਚ ਦਮ ਹੁੰਦਾ ਹੈ। ਵਧਾਈ ਦੇ ਪਾਤਰ ਹੋ।

  ReplyDelete
 4. bahut hi vadiya likhiya.. bahut vadiya mehsus hunda ae....

  ReplyDelete
 5. bahut khoob.....pta nhi kion mainu Ullu Bolan odd laggi ja riha e ...mainu lagda e k darya te lehran naal Ullu da mel theek nhi.....is di than te "goonje sangeet" ..jan " anootha Rag" verga kujh chahida c...Don't mind .....

  ReplyDelete
 6. ਸਤਿ ਸ਼੍ਰੀ ਅਕਾਲ ਸੱਭ ਨੂੰ!
  ....ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਾਰਿਆਂ ਨੇ ਨਿਮਾਣੇ ਦੀ ਕਲਮ ਨੂੰ ਹੱਲਾਸ਼ੇਰੀ ਦਿੱਤੀ ਹੈ। ਜਸਵਿੰਦਰ ਜੀ ਮੈਂ ਤੁਹਾਡੇ ਵਿਚਾਰਾਂ ਤੋਂ ਗੁੱਸਾ ਨਹੀਂ ਹਾਂ, ਤੁਸੀਂ ਸਹੀ ਕਿਹਾ ਹੈ ਕਿ ਦਰਿਆ ਦੀਆਂ ਲਹਿਰਾਂ ਨਾਲ ਕੋਇਲ ਕੂਕਦੀ ਚੰਗੀ ਲੱਗਦੀ ਹੈ। ਪਰ ਹਾਇਕੁ ਕਹਿੰਦਾ ਹੈ ਕਿ ਕੋਈ ਦ੍ਰਿਸ਼ ਵਿਖਿਆ ਜਾਵੇ ਇਸ ਲਈ ਤੁਸੀਂ 2 ਹਾਇਕੁ ਨੂੰ ਜ਼ਰਾ ਧਿਆਨ ਨਾਲ ਪੜ੍ਹ ਕੇ ਦੇਖਣਾ , ਮੈਂ ਇਸ ਵਿੱਚ ਰਾਤ ਦਾ ਸਮਾਂ ਦੇਖਾਉਣ ਦੀ ਕੋਸ਼ਿਸ਼ ਕੀਤੀ ਸੀ।..................ਬਹੁਤ ਬਹੁਤ ਧੰਨਵਾਦ।

  ReplyDelete
 7. ਸਾਰਥਕ ਆਲੋਚਨਾ ਪੜ੍ਹ ਕੇ ਬਹੁਤ ਚੰਗਾ ਲੱਗਾ। ਜਸਵਿੰਦਰ ਜੀ ਨੇ ਕਿਹਾ ਹੈ ਕਿ ਲਹਿਰਾਂ ਨਾਲ ਸੰਗੀਤਮਈ ਧੁੰਨ ਦਾ ਪੈਦਾ ਹੋਣਾ ਚੰਗਾ ਲੱਗਦਾ ਹੈ। ਇਹ ਕਵੀ ਦੀ ਕਲਪਨਾ ਹੈ ਉਸਨੂੰ ਉੱਠਦੀਆਂ ਲਹਿਰਾਂ ਨਾਲ ਸੰਗੀਤ ਦੀ ਧੁੰਨ ਸੁਣਦੀ ਹੈ ਜਾਂ ਨਹੀਂ। ਮੈਂ ਅੰਮ੍ਰਿਤ ਦੇ ਜਵਾਬ ਦੀ ਹੀ ਉਡੀਕ ਕਰ ਰਹੀ ਸੀ ਕਿ ਉਸਨੇ ਇਸ ਹਾਇਕੁ 'ਚ ਉੱਲੂ ਦੇ ਬੋਲਣ ਦਾ ਜ਼ਿਕਰ ਕਿਓਂ ਕੀਤਾ ਹੈ। ਬਿਲੁਕਲ ਸਹੀ ਕਿਹਾ ਹੈ ਜੋ ਕਵੀ ਨੇ ਸਿਆਲੂ ਰਾਤ ਨੂੰ ਵੇਖਿਆ ਉਸ ਦਾ ਇੰਨ -ਬਿੰਨ ਦ੍ਰਿਸ਼ ਪੇਸ਼ ਕੀਤਾ ਹੈ ਹਾਇਕੁ 'ਚ ਜੋ ਕਿਸੇ ਹਾਇਕੁ ਦਾ ਪਹਿਲਾ ਗੁਣ ਹੁੰਦਾ ਹੈ। ਇਹੋ ਜਿਹੀਆਂ ਸਾਰਥਕ ਟਿੱਪਣੀਆਂ ਹਾਇਕੁ ਲੋਕ ਨੂੰ ਅਗਲੇਰੇ ਰਾਹਾਂ 'ਤੇ ਤੋਰਨ ਦੇ ਕਾਬਿਲ ਬਣਾਉਂਦੀਆਂ ਹਨ।

  ReplyDelete
 8. ਬਹੁਤ ਹੀ ਚੰਗਾ ਚਾਵਲਾ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ