ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Mar 2014

ਗਰਜ਼ੀ ਬੰਦੇ (ਸੇਦੋਕਾ)

1.
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁੱਲ ਰੰਗ ਬਰੰਗੇ 
 ਗਰਜ਼ੀ ਬੰਦੇ 
ਕੁਝ ਸਿੱਖੋ ਫੁੱਲਾਂ ਤੋਂ
ਲੈ ਕੀ ਜਾਣਾ ਜਹਾਨੋਂ।

 2.
ਲਾਲੀ ਉੱਡ ਕੇ
ਚੜ੍ਹੀ ਏ ਅਸਮਾਨ
ਖੂਨੀ ਏ ਮੁਲਤਾਨ
ਖੂਨੀ ਰੰਗ ਦਾ
ਬੁੱਲਾ ਇੱਕ ਆਇਆ
ਦੋਵੇਂ ਘਰ ਉਜਾੜੇ । 

       

ਇੰਜ:ਜੋਗਿੰਦਰ ਸਿੰਘ ਥਿੰਦ
 (ਸਿਡਨੀ)

3 comments:

  1. ਇਨਸਾਨੀ ਜਿੰਦਗੀ ਦੀ ਕਹਾਣੀ ਯੱਗਾਂ ਤੋਂ ਇੰਝ ਹੀ ਚਲਦੀ ਆ ਰਹੀ ਹੈ ।ਲਿਖਤ ਸੁੰਦਰ ਪੇਸ਼ਕਸ਼ ਹੈ ।

    ReplyDelete
  2. ਦੀਲਜੋਧ ਸਿੰਘ ਜੀ,ਆਪ ਜੀ ਦਾ ਸ਼ੁਕਰੀਆ।

    ReplyDelete
  3. ਸੁੰਦਰ ਲਿਖਤ ......ਬਹੁਤ ਬਹੁਤ ਵਧਾਈ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ