ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Mar 2014

ਉਦਾਸ ਰੁੱਖ


.


1.
ਪੱਤੇ ਹੀ ਪੱਤੇ
ਪੱਤਝੜ ਦੀ ਰੁੱਤ
ਉਦਾਸ ਰੁੱਖ।

2.


ਚਿੱਕੜ-ਖੋਭਾ
ਹਰ ਗਲੀ - ਮੁਹੱਲੇ
ਅਮਲੀ  ਡਿੱਗਾ ।

3.

 

ਚੀਕਣ ਬੱਚੇ 
ਮੱਛਰਦਾਨੀ ਪਾਟੀ
ਕਿੱਥੇ ਜਾਵੇ ਮਾਂ।

ਅੰਮ੍ਰਿਤ ਰਾਏ (ਪਾਲੀ) 
(ਫਾਜ਼ਿਲਕਾ )
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ।5 comments: 1. ਸੁੱਕੇ ਹੀ ਪੱਤੇ
  ਖੜ ਖੜ ਕਰਦੇ
  ਹਰੇ ਡਾਲੀ ਵੱਸਣ ।
  ਹਵਾ ਦਾ ਬੁਲ੍ਹਾ
  ਸੁੱਕੇ ਹੀ ਉਡ ਗਏ
  ਹਰਿਆ ਵੱਸੇ ਹੱਸੇ ।

  ਰੁੱਖ ਉਦਾਸੀ
  ਆਪਣੇ ਵਿਛੜਣ
  ਪਤਝੜ ਵੈਰਣ ।
  ਜਮੰਨ ਪੀੜਾਂ
  ਹਰ ਸਾਲ ਹੰਢਾਵੇ
  ਰੁੱਖ ਦੀ ਕਿਸਮਤ ।

  --------ਦਿਲਜੋਧ ਸਿੰਘ -----

  ReplyDelete
  Replies
  1. Bahut khub-surat ih shabad ...

   Delete
  2. ਬਹੁਤ ਪਿਆਰੇ ਸੇਦੋਕੇ ਹਨ।

   Delete
 2. very good and fertile writing

  ReplyDelete
  Replies
  1. ਸਤਿ ਸ਼੍ਰੀ ਕਾਲ ਅੰਕਲ ਜੀ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਸਮੇਂ ਸਮੇਂ ਤੇ ਉਤਸ਼ਾਹਿਤ ਕਰਦੇ ਰਹਿੰਦੇ ਹੋ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ