ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Mar 2014

ਚੰਨ ਰੁੱਸਿਆ

ਕਦੇ-ਕਦੇ ਚੁੱਪ ਦੀ ਅਵਾਜ਼ ਸੁਣਨਾ ਵੀ ਚੰਗਾ ਲੱਗਦਾ ਹੈ।  ਪਰ ਜਦੋਂ ਇੱਕ ਲੰਮੀ ਚੁੱਪ ਟੁੱਟਦੀ ਹੈ ਤਾਂ ਹੋਰ ਵੀ ਚੰਗਾ ਲੱਗਦਾ ਹੈ। ਜਦੋਂ ਦਿਲ ਕੋਲ਼ ਕਲਮ ਹੋਵੇ ਤੇ ਕੋਈ ਅੰਦਰ ਲਾਟ ਜਗਾਈ ਬੈਠਾ ਹੋਵੇ ਤਾਂ ਭਲਾ ਚੁੱਪ ਕਿਵੇਂ ਰਿਹਾ ਜਾ ਸਕਦਾ ਹੈ। ਇਸ ਚੁੱਪੀ ਨੇ ਤਾਂ ਕਦੇ ਟੁੱਟਣਾ ਹੀ ਟੁੱਟਣਾ ਹੁੰਦਾ ਹੈ। ਕੁਝ ਅਜਿਹੀ ਹੀ ਚੁੱਪੀ ਅੱਜ ਹਾਇਕੁ-ਲੋਕ ਵਿਹੜੇ ਟੁੱਟੀ ਹੈ।  
1.
ਬੁੱਝਿਆ ਦੀਵਾ
ਪਰਛਾਵਾਂ ਗੁੰਮਿਆ
ਨੈਣੀਂ ਅੱਥਰੂ। 

2.
ਕਾਲੀਆਂ ਰਾਤਾਂ
ਪਰਛਾਂਵੇ ਖਾਣੀਅਾਂ
ਚੰਨ ਰੁੱਸਿਆ । 

3.
ਬਸੰਤ ਰੁੱਤੇ
ਪੀਲੇ-ਪੀਲੇ ਰੰਗ ਵੇ
ਕੋਸੀ-ਕੋਸੀ 'ਵਾ । 


                            
ਬਾਜਵਾ ਸੁਖਵਿੰਦਰ

ਪਿੰਡ- ਮਹਿਮਦ ਪੁਰ


      ਨੋਟ: ਇਹ ਪੋਸਟ ਹੁਣ ਤੱਕ 49 ਵਾਰ ਖੋਲ੍ਹੀ ਗਈ                       

4 comments:

  1. ਲਿਖਤ ਉਦਾਸੀ ਦਾ ਪਰਛਾਵਾਂ ਲਗਦੀ ਹੈ ?

    ReplyDelete
    Replies
    1. Anonymous5.4.14

      ਹਾਂਜੀ ਦਿਲਜੋਧ ਸਰ ਜੀ,
      ਮੇਰਾ ਛੋਟਾ ਵੀਰ ਇਕ ਸੜਕ ਹਾਦਸੇ 'ਚ ਸਾਥੋ ਸਦਾ ਲਈ ਵਿੱਛੜ ਗਿਆ ।
      ਤਿੰਨ ਕੁ ਮਹੀਨੇ ਪਹਿਲਾ 29 ਦਿੰਸਬਰ 13 ..........

      Delete
  2. ਇਹ ਬਹੁਤ ਮਾੜੀ ਖਬਰ ਹੈ ।ਮੇਰੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ । ਮੈਂ ਤੁਹਾਡੀ ਲਿਖਤ ਤੋਂ ਇਸਤਰਾਂ ਦਾ ਕੁਝ ਹੋਇਆ ਪੜ ਲਿਆ ਸੀ ।

    ReplyDelete
  3. ਬੜੇ ਅਫਸੋਸ ਵਾਲੀ ਖਬਰ ਹੈ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ