ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Apr 2014

ਵਿਆਹ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨਾਲ ਸਬੰਧਤ ਅਨੇਕਾਂ ਰੀਤੀ-ਰਿਵਾਜ ਹਨ ਜੋ ਵਿਆਹ ਦੀ ਖ਼ੁਸ਼ੀ ਨੂੰ ਚਾਰ-ਚੰਨ ਲਾਉਂਦੇ ਹਨਕਈ-ਕਈ ਦਿਨ ਵਿਆਹ ਦੀਆਂ ਰਸਮਾਂ ਚਲਦੀਆਂ ਹਨ। ਨਾਨਕੇ, ਦਾਦਕੇ, ਸ਼ਰੀਕਾ, ਭਾਈਚਾਰਾ ਸਾਰੇ ਇਕੱਠੇ ਹੋ ਕੇ ਇਨ੍ਹਾਂ ਖ਼ੁਸ਼ੀਆਂ ਨੂੰ ਸਾਂਝੇ ਤੌਰ ’ਤੇ ਮਨਾਉਂਦੇ ਹਨ। 20 ਅਪ੍ਰੈਲ 2014 ਨੂੰ ਮੈਂ ਇੱਕ ਵਿਆਹ 'ਚ ਸ਼ਾਮਿਲ ਹੋਣ ਲਈ ਪੰਜਾਬ ਗਈ। ਨਾਨਕੇ ਤੇ ਦਾਦਕੇ ਮੇਲ ਨੇ ਰਲ਼ ਕੇ ਖੂਬ ਰੰਗ ਬੰਨਿਆ। ਗੀਤ-ਸੰਗੀਤ 'ਚ ਘੋੜੀਆਂ, ਸਿੱਠਣੀਆਂ, ਗਿੱਧਾ, ਬੋਲੀਆਂ, ਜਾਗੋ ਕੱਢੀ ਤੇ ਛੱਜ ਭੰਨਿਆ। ਸ਼ਗਨਾਂ ਦੇ ਗੀਤਾਂ ਨਾਲ਼ ਲਾੜਾ ਜੰਝ ਚੜ੍ਹਿਆ ਤੇ ਡੋਲੀ ਘਰ ਆਈ। ਓਸ ਵਿਆਹ ਦੇ ਕੁਝ ਪਲਾਂ ਨੂੰ ਇੱਥੇ ਹਾਇਕੁ-ਲੋਕ ਦੇ ਪਾਠਕਾਂ ਨਾਲ਼ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।  

1.
ਸੱਜ ਵਿਆਹੀ-
ਮਹਿੰਦੀ ਵਾਲ਼ੇ ਹੱਥੀਂ
ਮਾਹੀ ਦਾ ਨਾਮ । 

2.
ਹੱਥਾਂ 'ਚ ਹੱਥ
ਨਵੀਂ ਜੋੜੀ ਨੱਚਦੀ
ਨੋਟਾਂ ਦਾ ਮੀਂਹ।  

3.
ਬੂ੍ਹੇ 'ਤੇ ਬੰਨਾ
ਸਿਰ ਤੋਂ ਪਾਣੀ ਵਾਰੇ 
ਬੰਨੜੇ ਦੀ ਮਾਂ । 

4.
ਚੌਂਕੇ ਚੜ੍ਹਦੀ-
ਮਿੱਠੇ ਚੌਲ਼ ਬਣਾਵੇ
ਸੱਜ ਵਿਆਹੀ। 


ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 114 ਵਾਰ ਖੋਲ੍ਹੀ ਗਈ


8 comments:

  1. ਬਹੁਤ ਵਧੀਆ ਭੈਣ ਜੀ ,,

    ReplyDelete
  2. ਪੰਜਾਬ ਆਏ ਸੀ ਦੱਸ ਦਿੰਦੇ ! ਤਾਂ ਚੰਗਾ ਸੀ !! ਖੈਰ !!!

    ReplyDelete
  3. बहुत सुन्दर हाइकु । मन को छू गए ।

    ReplyDelete
  4. ਇੱਕ ਇੱਕ ਤਸਵੀਰ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ .......... ਬਹੁਤ ਬਹੁਤ ਵਧਾਈ ਭੈਣ ਜੀ।

    ReplyDelete
  5. ਹਰਦੀਪ--ਬਹੁਤ ਸੁੰਦਰ। ਵਿਆਹ ਦੀਆਂ ਰਸਮਾਂ ਨੂੰ ਪੜ੍ਹ ਕੇ ਇੰਜ ਲਗਦਾ ਹੈ ਕਿ ਅਸੀਂ ਆਪ ਵੀ ਇਹਨਾਂ ਸਾਰੀਆਂ ਰਸਮਾਂ ਵਿਚ ਸ਼ਾਮਲ ਸੀ।

    ReplyDelete
  6. ਹਾਇਕੁ ਪੜ੍ਹ ਕੇ ਵਿਆਹ 'ਚ ਸ਼ਾਮਿਲ ਹੋਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਹਾਇਕੁ-ਲੋਕ ਵਿਹੜੇ ਰੱਬ ਕਰੇ ਵਿਆਹ ਵਰਗੀਆਂ ਰੌਣਕਾਂ ਲੱਗਦੀਆਂ ਰਹਿਣ, ਆਪ ਸਭ ਦਾ ਸਹਿਯੋਗ ਇਸੇ ਤਰਾਂ ਮਿਲ਼ਦਾ ਰਹੇ।

    ReplyDelete
  7. Anonymous28.4.14


    ਖੂਬਸੂਰਤ ਹਾਇਕੁ...

    ReplyDelete
    Replies
    1. ਹਾਇਕੁ ਪਸੰਦ ਕਰਨ ਲਈ ਸੁਖਵਿੰਦਰ ਵੀਰ ਬਹੁਤ -ਬਹੁਤ ਧੰਨਵਾਦ !

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ