ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 May 2014

ਪੱਛੋਂ ਦਾ ਬੁੱਲਾ (ਹਾਇਬਨ)

'ਆਜ਼ਾਦੀ' ਸ਼ਬਦ ਛੋਟੀ ਉਮਰੇ ਹੀ ਮੇਰੇ ਜ਼ਿਹਨ 'ਚ ਘਰ ਕਰ ਗਿਆ ਸੀ ਜਦੋਂ ਸਰਾਭੇ ਤੇ ਭਗਤ ਸਿੰਘ ਬਾਰੇ ਨਜ਼ਮਾਂ ਪੜ੍ਹਦੇ ਤੇ ਉਹਨਾਂ ਨੂੰ ਸੱਜਦਾ ਕਰਦੇ ਥੱਕਦੇ ਨਹੀਂ ਸੀ। ਬੜਾ ਕੁਝ ਸੁਣਦੇ ਰਹੇ ਕਿ ਆਜ਼ਾਦੀ ਬੜੇ ਮਹਿੰਗੇ ਭਾਅ ਖ੍ਰੀਦੀ ਹੈ। ਅਨੇਕਾਂ ਜਾਨਾਂ ਦੀਆਂ ਅਹੂਤੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੈ। 

15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ  ਅੱਗ 'ਚ ਕੁੱਲ  ਪੰਜਾਬ ਆ ਗਿਆ ਤੇ ਪੰਜਾਬੀ ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਈ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।ਇਸ ਵਹਿਸ਼ੀਪੁਣੇ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ ।

 ਪਾਪਾ ਜੀ ਦੇ ਦੱਸਣ ਮੁਤਾਬਿਕ 3 ਅਗਸਤ 1947 ਦੀ ਸਵੇਰ ਕਹਿਰ ਦੀ ਬਰਬਾਦੀ ਲੈ ਕੇ ਆਈ। ਪਾਪਾ ਜੀ ਵਰਗੇ ਲੋਕ ਜਿਨ੍ਹਾਂ ਸਭ ਅੱਖੀਂ ਵੇਖਿਆ ਤੇ ਤਨ ਮਨ 'ਤੇ ਝੱਲਿਆ। ਗੱਡੀ ਵਿੱਚ ਲਾਸ਼ਾਂ ਨਾਲ਼ ਲਾਸ਼ ਬਣ ਕੇ ਇਧਰਲੇ ਪੰਜਾਬ ਬਹੁੜੇ, ਸਭ ਕੁਝ ਯਾਦ ਕਰਕੇ ਅੱਜ ਵੀ ਅੱਖਾਂ ਵਿੱਚੋਂ ਅੱਥਰੂ ਟਪਕਦੇ ਨੇ.....ਹੌਲ ਪੈਂਦੇ ਨੇ । ਜ਼ਖਮ ਇੰਨੇ ਗਹਿਰੇ ਨੇ ਕਿ ਚਸਕ ਪੈਂਦੀ ਹੈ।ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।

ਪੱਛੋਂ ਦਾ ਬੁੱਲਾ
ਓਧਰੋਂ ਖੂਸ਼ਬੂ ਲੈ
ਟੱਪਿਆ ਹੱਦਾਂ। ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ) 

ਨੋਟ: ਇਹ ਪੋਸਟ ਹੁਣ ਤੱਕ 39 ਵਾਰ ਵੇਖੀ ਗਈ। 

4 comments:

 1. ਦਵਿੰਦਰ ਭੈਣ ਜੀ ਦਾ ਪੱਛੋਂ ਦਾ ਬੁੱਲਾ ਪੜ੍ਹ ਕੇ ਸੱਚੀਂ ਹੌਲ ਜਿਹੇ ਪੈਣ ਲੱਗ ਗਏ.....ਸੱਚੀਂ ਜਦੋਂ ਮਾਮਾ ਜੀ ਸਾਂਦਲ ਬਾਰ ਬਾਰੇ ਗੱਲਾਂ ਸੁਣਾਉਂਂਦੇ ਨੇ ਤਾਂ ਕਾਂਬਾ ਜਿਗਾ ਛਿੜਦਾ ਹੈ।
  ........ਸੋਲਾਂ ਆਨੇ ਸੱਚ ਲਿਖਿਆ ਹੈ ਭੈਣ ਜੀ ਨੇ ........"ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।

  ਪੱਛੋਂ ਦਾ ਬੁੱਲਾ
  ਓਧਰੋਂ ਖੂਸ਼ਬੂ ਲੈ
  ਟੱਪਿਆ ਹੱਦਾਂ।

  ......ਤੇ ਹਵਾਵਾਂ ਨੂੰ ਭਲਾ ਕੌਣ ਰੋਕ ਸਕਦਾ ਹੈ.......ਇਹਨਾਂ ਪੱਛੋਂ ਦਿਆਂ ਬੁੱਲਿਆਂ ਦੀ ਮਹਿਕ 'ਚੋਂ ਆਪਣੇ ਅਤੀਤ ਨੂੰ ਮਹਿਸੂਸ ਕਰਕੇ ਆਪਣੇ ਜੀਵਨ ਨੂੰ ਅੱਗੇ ਤੋਰਦੇ ਰਹੇ ਨੇ।

  ReplyDelete
 2. Anonymous1.6.14

  ਖੂਬਸੂਰਤ ਹਾਇਬਨ
  ਰੂਹ ਦੀ ਹੂਕ...

  ReplyDelete
 3. ਬਹੁਤ ਖੂਬਸੂਰਤ

  ReplyDelete
 4. ਬਹੁਤ ਮਹੀਨਿਆਂ ਬਾਅਦ , ਸੋਹਨੀ ਰਚਨਾ ਨਾਲ ਆਏ ਹੋ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ