ਹੁਣ ਚਾਹੇ ਕਿਹਰ ਸਿੰਘ ਦੀ ਉਮਰ ਢੱਲਣ ਲੱਗੀ ਸੀ ਪਰ ਫਿਰ ਵੀ ਉਹ ਸਿਹਤ ਪੱਖੋਂ ਤੰਦਰੁਸਤ ਨਜ਼ਰ ਆਉਂਦਾ ਸੀ। ਥਕਾਵਟ ਉਹਦੇ ਨੇੜੇ ਨਾ ਫਟਕਦੀ। .......ਪਰ ਜਦੋਂ ਦੀ ਉਹਨੂੰ ਇਹ ਅਣਹੋਣੀ ਸੱਟ ਵੱਜੀ .....ਉਹ ਤਾਂ ਮੂਲੋਂ ਹੀ ਸੂਤਿਆ ਗਿਆ। ਜੁਆਨ ਪੁੱਤ ਦਾ ਜਨਾਜ਼ਾ ਜਿਹੜੇ ਵੀ ਪਿਓ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਪਵੇ ਉਹ ਤਾਂ ਲਤਾੜਿਆ ਹੀ ਜਾਂਦਾ ਹੈ ਨਾ। ਕਈ ਦਿਨਾਂ ਦੀ ਹਾਲ - ਪਰਿਆ ਤੋਂ ਪਿੱਛੋਂ ਉਹ ਥੱਕ ਹਾਰ ਕੇ ਸੜਕ 'ਤੇ ਬਣੇ ਬੱਸ ਸਟਾਪ ਦੇ ਬੈਂਚ 'ਤੇ ਜਾ ਬੈਠਾ। ਬੈਠੇ-ਬੈਠੇ ਉਹਦੀ ਅੱਖ ਲੱਗ ਗਈ.....ਨੀਂਦ 'ਚ ਉਹਨੂੰ ਲੱਗਾ ......ਉਹਦਾ ਪੁੱਤਰ ਉਹਦੇ ਕੋਲ਼ ਆ ਬੈਠਾ ਹੈ........ਉਸ ਨੂੰ ਗੱਲ ਨਾਲ਼ ਲਾ ਕੇ ਪੁੱਛਦਾ ਹੈ ਕਿ ਪੁੱਤ ਤੂੰ ਕਿੱਥੇ ਚਲਾ ਗਿਆ ਸੀ.......ਅਸੀਂ ਤੈਨੂੰ ਲੱਭਦੇ-ਲੱਭਦੇ ਕਮਲ਼ੇ ਹੋਏ ਫਿਰਦੇ ਹਾਂ, ਇਸ ਤਰਾਂ ਛੱਡ ਕੇ ਵੀ ਭਲਾ ਕੋਈ ਜਾਂਦਾ ਏ ? ਘੁੱਟ ਕੇ ਜਫੀ਼ ਪਾ ਪੁੱਤ ਕਹਿੰਦਾ ....ਡੈਡੀ ਮੈਂ ਤਾਂ ਐਵੇਂ ਡਰਾਮਾ ਕੀਤਾ ਸੀ......ਝੱਟ ਅੱਖ ਖੁੱਲ੍ਹ ਜਾਣ 'ਤੇ ਕਿਹਰ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ।
ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ ।
ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)
ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ ।
ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਵੇਖੀ ਗਈ।
ਡਾਢੀ ਪੀੜ ਬਿਆਨਦਾ ਹਾਇਬਨ - ਓਹ ਪੀੜ ਜਿਸ ਦੇ ਇਲਾਜ ਲਈ ਕੋਈ ਦਾਰੂ ਦਾ ਫੰਬਾ ਸਾਡੇ ਕੋਲ਼ ਨਹੀਂ ਹੈ। ਸਾਰੀ ਉਮਰ ਬੱਸ ਇਹੋ ਹੀ ਝੌਲਾ ਪੈਂਦਾ ਰਹਿਣਾ ਕਿ ਖਬਰੇ ਪੁੱਤ ਨੇ ਕੋਈ ਡਰਾਮਾ ਹੀ ਕੀਤਾ ਹੈ ਕਿਤੇ ਲੁਕਣ ਦਾ.......ਤੇ ਉਸ ਨੇ ਕਿਤੋਂ ਆ ਜਾਣਾ ਹੈ।
ReplyDeleteਜਿੰਦਗੀ ਵਿਚ ਵਾਪਰ ਰਹੇ ਹਾਦਸਿਆਂ ਦੀ ਗਾਥਾ । ਸਚ੍ ਦਾ ਬਿਆਨ ।
ReplyDelete