ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Aug 2014

ਕੁਦਰਤ(ਸੇਦੋਕਾ)

1.
ਹੋਈ ਸਵੇਰ 
ਚੰਦ ਅਤੇ ਚਾਂਦਨੀ 
ਕਿਤੇ ਗੁਫ਼ਾ 'ਚ ਗੁੰਮ 
ਚੰਦ ਨੂੰ ਦੇਖ 
ਚੰਦ ਜਿਹਾ ਚਿਹਰਾ 
ਰਾਤ 'ਚ ਖਿੜਿਆ ਏ 

2.
ਉਮਰਾਂ ਨਾਪੇ 
ਦਿਨ ਅਤੇ ਰਾਤ ਵੀ 
ਵੇਖੋ ਬਣੇ ਪੈਮਾਨੇ 
ਕੁਦਰਤ ਦੇ 
ਚੰਦ ਅਤੇ ਸੂਰਜ 
ਬਣੇ ਨੇ ਚੌਕੀਦਾਰ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ। 



   

3 comments:

  1. ਖੂਬਸੂਰਤ ਰਚਨਾ ,ਕੁਦਰਤ ਦੀ ਕਾਰੀਗੀਰੀ ਦਾ ਵਰਨਣ ਸੋਹਣੇ ਅੰਦਾਜ਼ ਵਿਚ

    ReplyDelete
  2. ਬੜੀ ਖੂਬਸੂਰਤ ਰਚਨਾ ਹੈ

    ReplyDelete
  3. ਕੁਦਰਤ ਦਾ ਸੋਹਣਾ ਰੂਪ !
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ