ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Aug 2014

ਬੱਦਲ਼ ਕਾਲੇ (ਤਾਂਕਾ)

1.
ਬੱਦਲ਼ ਕਾਲੇ 
ਨਾ ਚੜ੍ਹੀਆਂ ਘਟਾਵਾਂ
ਚਾਰ-ਚੁਫੇਰੇ
ਬਦਲਿਆ ਮੌਸਮ
ਲੰਘਾ ਸੁੱਕਾ ਸਾਵਣ।


2.
ਕੋਇਲ ਕੂਕੇ 
ਲੱਗੇ ਮਨਮੋਹਣੀ 
ਬਾਗਾਂ ਦੇ ਵਿੱਚ
ਸਾਉਣ ਦੇ ਮਹੀਨੇ
ਠੰਢੀ ਮਿੱਠੀ ਰੁੱਤ 'ਚ।



ਅੰਮ੍ਰਿਤ ਰਾੲੇ 'ਪਾਲੀ'
ਫਾਜ਼ਿਲਕਾ 
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

2 comments:

  1. ਸਾਵਨ ਸੁੱਕਾ ਨਿਕਲ ਗਿਆ ਅਤੇ ਕੋਇਲ ਦੀ ਕੂਕ ਰੱਬ ਨੇ ਨਹੀਂ ਸੁਣੀ ।
    ਦੂਸਰੇ ਤਾਂਕੇ ਵਿਚ ਲਗਦਾ ਹੈ ਕਿ ਭਾਦੋਂ 'ਚ ਕੋਇਲ ਦੀ ਕੂਕ ਰਬ ਨੇ ਸੁਣ
    ਲਈ ਲਗਦੀ ਹੈ ਮੌਸਮ ਬਦਲ ਗਿਆ ਹੈ ।

    ReplyDelete
  2. ਅੰਕਲ ਜੀ ਮੈਂ ਧੰਨਵਾਦੀ ਹਾਂ ਤੁਹਾਡਾ। ਤੁਸੀਂ ਸਹੀ ਗੱਲ ਕੀਤੀ ਹੈ, ਸਾਵਣ ਸੁੱਕਾ ਲੰਘਿਆ ਸੀ ਪਰ ਹੁਣ ਭਾਦੋਂ 'ਚ ਦੂਜੇ ਦਿਨ ਹੀ ਬੂੰਦਾਂ-ਬਾਂਦੀ ਹੁੰਦੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ