ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Sept 2014

ਬੰਦ ਕਿਤਾਬ (ਤਾਂਕਾ)

1.

ਬੰਦ ਕਿਤਾਬ 
ਕਦੇ ਖੋਲ੍ਹ ਪਾਉਂਦੇ 
ਪਤਾ ਲੱਗਦਾ 
ਤੁਸੀਂ ਹੀ ਰਹੇ ਸਾਡੇ 
ਜੀਵਨ ਤੋਂ ਪਿਆਰੇ। 

2.
ਬੰਦ ਕਿਤਾਬ 
ਸਾਲਾਂ ਬਾਅਦ ਖੁੱਲ੍ਹੀ 
ਖੁਸ਼ਬੋ ਉੱਡੀ 
ਸ਼ਬਦ ਸ਼ਬਦ 'ਚੋਂ 
ਤੇਰੀ ਮਿੱਠੀ ਛੂਹ ਦੀ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
ਨਵੀਂ ਦਿੱਲੀ 

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ। 

4 comments:

  1. ਸ਼੍ਰੀ ਰਾਮੇਸ਼ਵਰ ਕੰਬੋਜ ਹਿੰਮਾਸ਼ੂ ਜੀ ਦੇ 'ਤਾਂਕਾ' ਪੜੇ ...ਦੋਨੋਂ ਬਹੁਤ ਹੀ ਭਾਵਪੂਰਤ ਹਨ ਜੋਂ ਮਨੁੱਖੀਂ ਮਨ ਦੀਆਂ ਤੰਦਾਂ ਦੀ ਬਾਖੂਬੀ ਗੱਲ ਕਰਦੇ ਹਨ...ਬਹੁਤ ਖੂਬ ...ਵਧਾਈ

    ReplyDelete
  2. ਤੁਸੀਂ ਕਿਤਾਬ ਖੋਲੀ ਅਤੇ ਅਸਾਂ ਵੀ ਤੁਹਾਡੀ ਰਚਨਾ ਦੀ ਖੁਸ਼ਬੂ ਦਾ ਅਨੰਦ ਲੈ ਲਿਆ ।

    ReplyDelete
  3. आप सबका बहु आभार !
    रामेश्वर काम्बोज

    ReplyDelete
  4. ਬੰਦ ਕਿਤਾਬ ਦੇ ਬਿੰਬ ਦਾ ਖੂਬਸੂਰਤ ਪ੍ਰਯੋਗ ਕੀਤਾ ਗਿਆ ਹੈ। ਇਹੋ ਕਵੀ ਦੀ ਲਿਖਣ ਕਲਾ ਦਾ ਕਮਾਲ ਹੈ। ਸਾਂਝ ਪਾਉਂਦੇ ਰਿਹਾ ਕਰੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ