ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Sep 2014

ਲੋਕਤੰਤਰ (ਸੇਦੋਕਾ)

1. 
ਲੋਕਤੰਤਰ
ਵੋਟ ਦਾ ਅਧਿਕਾਰ 
ਬਣਦੀ ਸਰਕਾਰ

 ਭ੍ਰਿਸ਼ਟਾਚਾਰ 
ਰਗ ਰਗ ਰਚਿਆ
ਦੁੱਖੀ ਲੋਕ ਲਾਚਾਰ। 

2.
ਹੱਥ ਜੋੜਨ
ਕਰਦੇ ਨੇ ਵਾਅਦੇ 
ਕਦੀ ਨਾ ਹੁੰਦੇ ਪੂਰੇ
ਲੀਡਰ ਝੂਠੇ
ਚੜ੍ਹ ਬੈਠ ਕੁਰਸੀ
ਹੱਥ ਫੜਾਣ ਠੂਠੇ। 

  ਇੰਜ: ਜੋਗਿੰਦਰ ਸਿੰਘ"ਥਿੰਦ"
   ( ਅੰਮ੍ਰਿਤਸਰ--ਸਿਡਨੀ) 


ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ। 

4 comments:

 1. ਸਤਿਕਾਰਯੋਗ ਸ੍ਰ. ਜੋਗਿੰਦਰ ਸਿੰਘ ਥਿੰਦ ਜੀ ਦੇ ਵਧੀਆ 'ਸੋਦੇਕਾ'....
  ਥਿੰਦ ਅੰਕਲ ਜੀਓ, ਆਪ ਜੀ ਨੇ ਠੀਕ ਹੀ ਕਿਹਾ ਹੈ...
  ਲੋਕਤੰਤਰ ਰਹਿ ਕਿੱਥੇ ਗਿਆ ਏ... ਸਿਆਸਤ ਸੇਵਾ ਨਹੀਂ ਪੇਸ਼ਾ ਬਣ ਗਈ ਹੈ...
  ਪਰਿਵਾਰਾਂ ਦੀਆਂ ਅਜ਼ਾਏਦਾਰੀਆਂ, ਸਲਤਨਤਾਂ ਮੁੜ ਤੋਂ ਕਾਇਮ ਹੋ ਗਈਆ ਨੇ....

  ReplyDelete
 2. ਜਿਸ ਤਰਾਂ ਦੀਆਂ ਸਮਾਜ ਵਿੱਚ ਕਦਰ ਕੀਮਤਾਂ ਹੋਣ ਗਈਆਂ , ਜਿਸ ਤਰਾਂ ਦਾ ਲੋਕਾਂ ਦਾ ਚਰਿਤਰ ਹੋਵੇ ਗਾ ,ਜੇ ਵੋਟਰ ਵਿਕਾਉ ਹੋਣ ਗੇ , ਤਾਂ ਸਰਕਾਰ ਵੀ ਉਸੇ ਮੁਤਾਬਿਕ ਹੀ ਮਿਲੇ ਗੀ । ਵਿਕਾਉ ਲੋੱਕਾਂ ਨੂੰ ਕਦੇ ਵੀ ਚੰਗੇ ਪ੍ਰਸ਼ਾਸ਼ਨ ਦੀ ਉਮੀਦ ਨਹੀਂ ਕਰਨੀ ਚਾਹੀਦੀ ।

  ReplyDelete
 3. ਮਾਣ ਯੋਗ ਜਗਦੀਸ਼ ਰਾਏ ਤੇ ਦੀਲਜੋਧ ਜੀ, ਆਪ ਜੀ ਦਾ ਬਹੁਤ ਬਹੁਤ ਧੰਵਾਦ।

  ReplyDelete
 4. ਅਜੋਕੇ ਲੋਕਤੰਤਰ ਨੂੰ ਬਿਆਨਦੇ ਭਾਵਪੂਰਤ ਸੇਦੋਕਾ ਸਾਂਝੇ ਕਰਨ ਲਈ ਬਹੁਤ -ਬਹੁਤ ਸ਼ੁਕਰੀਆ ਥਿੰਦ ਅੰਕਲ ਜੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ