ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Sep 2014

ਢਲਦੀ ਲਾਲੀ

1.
ਵੇਚੇ ਖਿਡੌਣੇ 
ਘਰੇ ਬਾਲ ਤਰਸੇ 
ਇੱਕ ਬਾਜ਼ੀ ਨੂੰ। 


2.
ਢਲਦੀ ਲਾਲੀ 
ਕਾਲੋਂ 'ਚ ਵਟ ਗਈ 
ਰਾਹ ਗੁਆਚੇ। 


ਪ੍ਰੋ. ਦਾਤਾਰ ਸਿੰਘ 
(ਮੁਕਤਸਰ )

ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਵੇਖੀ ਗਈ। 

2 comments:

  1. ਵਾਹ ਪ੍ਰੋ. ਦਾਤਾਰ ਸਿੰਘ ਜੀ , ਬਹੁਤ ਹੀ ਮਾਰਮਿਕ ਰਚਨਾਵਾਂ... ਇਹ ਵੀ ਵਿਡੰਬਨਾ ਹੀ ਹੈ ਕਿ ਵੱਡੀਆਂ ਵੱਡੀਆਂ ਇਮਾਰਤਾਂ, ਕੋਠੀਆਂ ਖੜੀਆਂ ਕਰਨ ਵਾਲੇ ਮਜਦੂਰਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ... ਖਿਡੌਣੇ ਵੇਚ ਕੇ ਘਰ ਦਾ ਤੋਰੀ ਫੁਲਕਾ ਚਲਾਉਣ ਵਾਲੀ ਮਾਂ ਦਾ 'ਲਾਲ' ਖਿਡੌਣੇ ਲਈ ਤਰਸਦਾ ਹੈ..ਆਪ ਜੀ ਦੇ ਦੋਵੇਂ ਹਾਇਕੁ ਦਿਲ ਨੂੰ ਧੂਹ ਪਾਂਉਦੇ ਨੇ..ਐਂਵੇ ਲਗਦੈ ਜਿਵੇ ਕਿਸੇ ਨੇ ਰੁੱਗ ਭਰ ਕੇ ਕਾਲਜਾ ਕੱਢ ਲਿਆ ਹੋਵੇ.. ਸਫਲ ਰਚਨਾ ਦੀ ਇਹੋ ਖੂਬਸੂਰਤੀ ਹੁੰਦੀ ਹੈ।

    ReplyDelete
  2. beautiful writing

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ