ਵਗਦੀ ਪਈ
ਕੋਈ ਪੌਣ ਪੁਰੇ ਦੀ
ਸਹਿਕਦੇ ਨੇ
ਅਸਾਡੇ ਅੱਜ ਸਾਹ
ਸੁਣ ਨੀ ਪੌਣੇ
ਉੱਡ -ਪੁੱਡ ਜਾਣੀਏ
ਅੱਜ ਤੂੰ ਸਾਨੂੰ
ਆਪਣੇ ਨਾਲ ਮਿਲਾ
ਲੰਬੀ ਉਡਾਰੀ
ਭਰ ਜਾਣ ਚਿੜੀਆਂ
ਸਾਨੂੰ ਰੱਖਿਆ
ਕਿਉਂ ਹੈ ਪਿੰਜਰੇ ਪਾ
ਚਿੜੀਆਂ ਆਖੋ
ਨਾ ਸਾਨੂੰ ਓਏ ਲੋਕਾ
ਸਾਥੋਂ ਉੱਡਿਆ
ਫਿਰ ਕਿਤੇ ਨਾ ਜਾਹ
ਉੱਡਣਹਾਰੇ
ਖਿਆਲ ਅਸਾਡੜੇ
ਵੇਖੋ ਕਿਵੇਂ ਨੀ
ਬਾਗ਼ੀ ਹੋ -ਹੋ ਜਾਵਣ
ਸੋਚ ਪਿਟਾਰੀ
ਦਫ਼ਨ ਨੀ ਕਰਦੇ
ਸੁਣ ਨਾਲੇ ਤੂੰ
ਉੱਚੀ ਨਾ ਮਾਰੀਂ ਧਾਹ
ਹੋਈ ਦਲਾਲੀ
ਬਾਬਲ ਦੇ ਵਿਹੜੇ
ਗਊ ਵਾਂਗਰ
ਤੋਲੇ ਨਾਲੇ ਪਰਖੇ
ਮਾਹੀਆ ਆਵੇ
ਲੈ ਜਾਂਵਦਾ ਨੱਥ ਪਾ
ਅੱਜ ਵਗਦੀ
ਕੋਈ ਪੌਣ ਪੁਰੇ ਦੀ
ਸਹਿਕਦੇ ਨੇ ਸਾਹ।
ਪ੍ਰੋ . ਦਵਿੰਦਰ ਕੌਰ ਸਿੱਧੂ
(ਦੌਧਰ )
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ।
ਕੋਈ ਪੌਣ ਪੁਰੇ ਦੀ
ਸਹਿਕਦੇ ਨੇ
ਅਸਾਡੇ ਅੱਜ ਸਾਹ
ਸੁਣ ਨੀ ਪੌਣੇ
ਉੱਡ -ਪੁੱਡ ਜਾਣੀਏ
ਅੱਜ ਤੂੰ ਸਾਨੂੰ
ਆਪਣੇ ਨਾਲ ਮਿਲਾ
ਲੰਬੀ ਉਡਾਰੀ
ਭਰ ਜਾਣ ਚਿੜੀਆਂ
ਸਾਨੂੰ ਰੱਖਿਆ
ਕਿਉਂ ਹੈ ਪਿੰਜਰੇ ਪਾ
ਚਿੜੀਆਂ ਆਖੋ
ਨਾ ਸਾਨੂੰ ਓਏ ਲੋਕਾ
ਸਾਥੋਂ ਉੱਡਿਆ
ਫਿਰ ਕਿਤੇ ਨਾ ਜਾਹ
ਉੱਡਣਹਾਰੇ
ਖਿਆਲ ਅਸਾਡੜੇ
ਵੇਖੋ ਕਿਵੇਂ ਨੀ
ਬਾਗ਼ੀ ਹੋ -ਹੋ ਜਾਵਣ
ਸੋਚ ਪਿਟਾਰੀ
ਦਫ਼ਨ ਨੀ ਕਰਦੇ
ਸੁਣ ਨਾਲੇ ਤੂੰ
ਉੱਚੀ ਨਾ ਮਾਰੀਂ ਧਾਹ
ਹੋਈ ਦਲਾਲੀ
ਬਾਬਲ ਦੇ ਵਿਹੜੇ
ਗਊ ਵਾਂਗਰ
ਤੋਲੇ ਨਾਲੇ ਪਰਖੇ
ਮਾਹੀਆ ਆਵੇ
ਲੈ ਜਾਂਵਦਾ ਨੱਥ ਪਾ
ਅੱਜ ਵਗਦੀ
ਕੋਈ ਪੌਣ ਪੁਰੇ ਦੀ
ਸਹਿਕਦੇ ਨੇ ਸਾਹ।
ਪ੍ਰੋ . ਦਵਿੰਦਰ ਕੌਰ ਸਿੱਧੂ
(ਦੌਧਰ )
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ।
ਖੂਬਸੂਰਤ ਰਚਨਾ...ਵਧਾਈ
ReplyDeleteਜਿਸ ਰਚਨਾ ਵਿੱਚ ਦਰਦ ਦੀ ਕੋਈ ਗਲ ਹੋਵੇ ,ਉਹ ਰਚਨਾ ਦਿਲ ਦੇ ਕੋਲ ਬੈਠ ਕੇ ਲਿਖੀ ਜਾਂਦੀ ਹੈ ਅਤੇ ਉਹ ਰਚਨਾ ਜਿੰਦਗੀ ਦੀ ਰਚਨਾ ਹੁੰਦੀ ਹੈ | ਰਚਨਾ ਦਿਲ ਦੇ ਵਿਚ ਬੈਠ ਗਈ |
ReplyDeleteਕੁੜੀਆਂ ਦੇ ਸਾਂਝੇ ਦੁੱਖ ਨੂੰ ਸ਼ਬਦਾਂ 'ਚ ਪਰੋ ਕੇ ਪਾਠਕਾਂ ਦੀ ਕਚਹਿਰੀ 'ਚ ਪੇਸ਼ ਕੀਤਾ ਹੈ। ਵਧਾਈ ਦੇ ਪਾਤਰ ਹੋ।
ReplyDelete