ਅੱਜ ਦੀਆਂ ਕੁੜੀਆਂ
ਸਿਰਾਂ 'ਤੇ ਲੈਣੀ
ਰੰਗਲੀਆਂ ਚੁੰਨੀਆਂ
ਨਾ ਦਿੱਸਦੀਆਂ
ਕਿਧਰੇ ਹੁਣ ਸਾਨੂੰ
ਗੁੱਤਾਂ ਗੁੰਦੀਆਂ
ਨਾ ਹੀ ਓਹ ਝੂਟਣ
ਪਿੱਪਲੀਂ ਪੀਂਘਾਂ
ਨਾ ਰਲ਼ ਲਾਉਂਦੀਆਂ
ਹੁਣ ਕਿਧਰੇ
ਕਦੇ ਤੀਆਂ -ਤ੍ਰਿੰਝਣ
ਛੱਡਿਆ ਓਨ੍ਹਾਂ
ਪੰਜਾਬੀ ਪਹਿਰਾਵਾ
ਰੰਗ -ਬਿਰੰਗੀ
ਸਲਵਾਰ-ਕਮੀਜ਼ਾਂ
ਛੱਡ ਪਾਵਣ
ਚੰਦਰੀਆਂ ਜਿਹੀਆਂ
ਵਿਆਹ ਪਾਰਟੀਆਂ
ਪੀਣ ਸ਼ਰਾਬਾਂ
ਸ਼ਾਨ ਸਮਝਦੀਆਂ
ਜਾਵਣ ਪੱਬਾਂ
ਪੰਜਾਬੀ ਸੱਭਿਅਤਾ
ਕਿੱਥੇ ਓ ਰੱਬਾ
ਗੁਆਚੀ ਸੱਭਿਅਤਾ
ਹੁਣ ਮੈਂ ਕਿੱਥੇ ਲੱਭਾਂ ?
ਵਰਿੰਦਰਜੀਤ ਸਿੰਘ
(ਬਰਨਾਲਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ।
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ।
Bahut vdhia likhia Varinder
ReplyDeleteKeep it up.
ਬਹੁਤ ਵਧੀਆ ਜੀ....
ReplyDeleteਕੁੜੀਆਂ ਦੇ ਅੱਜਕੱਲ ਦੇ ਰੰਗ -ਢੰਗ ਨੂੰ ਬੜੀ ਹੀ ਖੂਬਸੂਰਤੀ ਨਾਲ ਬਿਆਨਦੀ ਰਚਨਾ।
ReplyDeleteਚੋਕਾ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ !
ReplyDelete