ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Sep 2014

ਮੀਲ ਪੱਥਰ
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ। 

7 comments:

 1. ਇੱਕ ਤਰਫ ਸਾਡੇ ਧਾਰਮਿਕ ਉਪਦੇਸ਼ ਮਨੁੱਖ ਦੀ ਜਾਤ ਇੱਕ ਹੀ ਪਹਿਚਾਨਣ ਲਈ ਕਹਿੰਦੇ ਹਨ, ਦੂਸਰੀ ਤਰਫ ਇਹ ਸਭ ਕੁੱਝ.....?

  ReplyDelete
 2. ਇੱਕ ਤਰਫ ਸਾਡੇ ਧਾਰਮਿਕ ਗ੍ਰੰਥ ਮਨੁੱਖ ਦੀ ਜਾਤ ਇੱਕ ਹੀ ਪਹਿਚਾਨਣ ਦਾ ਉਪਦੇਸ਼ ਦਿੰਦੇ ਹਨ, ਦੂਸਰੀ ਤਰਫ ਇਹ ਸਭ ਕੁੱਝ.....?


  ਵੱਖੋ ਵੱਖ ਨੇ
  ਥਾਵਾਂ ਸਿਵਿਆਂ ਦੀਆਂ
  ਜਾਣਾ ਇੱਕੋ ਥਾਂ

  ਵੱਖ ਰਾਸਤੇ
  ਬਣਾ ਦਿੱਤੇ ਜਾਣ ਦੇ
  ਮੰਜ਼ਿਲ ਇੱਕ।

  -ਜਗਦੀਸ਼ ਰਾਏ ਕੁਲਰੀਆਂ

  ReplyDelete
 3. ਆਪ ਹੀ ਅੰਦਾਜ਼ਾ ਲਗਾ ਲੋ ,ਇਸ ਤਰਾਂ ਦੀ ਸੋਚ ਵਾਲਾ ਸਮਾਜ ,ਕਿਸ ਤਰਾਂ ਚੰਗੇ ਪ੍ਰਸ਼ਾਸ਼ਨ ਦੀ ਉਮੀਦ ਕਰ ਸਕਦਾ ਹੈ ।ਜੋ ਮਰ ਗਿਆ ਉਸ ਨੂੰ ਪੁਛੋ ,ਮਰਨ ਤੋਂ ਬਾਦ ਤੇਰੀ ਕਿਹੜੀ ਜਾਤ ਹੈ ।ਕਸ਼ਮੀਰ ਵਿਚ ਹੜ ਦੇ ਪਾਣੀ ਨੇ ਆਫਤ ਲਿਆਂਦੀ ਹੋਈ ਹੈ । ਪਾਣੀ ਨੇ ਤਬਾਹੀ ਕਰਨ ਤੋਂ ਪਹਿਲਾਂ ਕਿਸੇ ਦੀ ਜਾਤ ਨ੍ਹੀਂ ਪੁੱਛੀ।

  ReplyDelete
 4. Gurjeet Singh Brar13.9.14

  ਇਹ ਸ਼ਮਸ਼ਾਨ ਘਾਟ ਬਰਨਾਲਾ ਵਿੱਚ ਹੈ ਦੋਵਾਂ ਵਿਚਕਾਰ ਇੱਕ ਕੰਧ ਹੈ। ਇਹ ਫੋਟੋ ਸਾਡੇ ਅਜੋਕੇ ਜਾਤ-ਪਾਤ ਦੇ ਸਿਸਟਮ ਨੂੰ ਬਿਆਨਦੀ ਹੈ....ਕਿ ਬੰਦੇ ਨੂੰ ਮੌਤ ਤੋਂ ਬਾਦ ਵੀ ਜਾਤ -ਪਾਤ ਤੋਂ ਛੁਟਕਾਰਾ ਨਹੀਂ ਮਿਲਦਾ। ਮੁਰਦਿਆਂ ਦੀ ਵੀ ਕੋਈ ਜਾਤ ਹੁੰਦੀ ਹੈ ?

  ਗੁਰਜੀਤ ਸਿੰਘ ਬਰਾੜ
  (ਬਰਨਾਲਾ)

  ReplyDelete
 5. ਮੀਲ ਪੱਥਰ ਹਾਇਕੁ ਤੇ ਹਾਇਗਾ ਆਪਣੇ ਆਪ 'ਚ ਮੀਲ ਪੱਥਰ ਹੈ। ਚੰਗਾ ਲੱਗਾ। ਖਾਲਕ ਨੇ ਸਭ ਨੂੰ ਇੱਕੋ ਮਿੱਟੀ ਤੋਂ ਸਾਜਿਆ ਹੈ ਸਮਾਜ ਭਾਵੇਂ ਲੱਖ ਵੰਡੀਆਂ ਪਿਆ ਪਾਵੇ ਪਰ ਪ੍ਰਮਾਤਮਾ ਦੀ ਨਜ਼ਰ ਵਿੱਚ ਸਭ ਬਰਾਬਰ ਨੇ। ਭਗਤ ਕਬੀਰ ਨੇ ਸਮਾਜ ਦੀ ਬਰਾਬਰਤਾ ਦਾ ਨਾਹਰਾ ਬੁਲੰਦ ਕਰਦਿਆਂ ਲਿਖਿਆ ਸੀ
  ਅਵੱਲ ਅੱਲਾ ਨੂਰ ਉਪਾਇਆ
  ਕੁਦਰਤ ਦੇ ਸਭ ਬੰਦੇ
  ਏਕ ਨੂਰ ਤੇ ਸਭ ਜੱਗ ਉਪਜਿਆ
  ਕਉਨ ਭਲੇ ਕੋ ਮੰਦੇ।

  ਦਵਿੰਦਰ

  ReplyDelete
 6. ਹਾਇਕੁ ਤੇ ਹਾਇਗਾ ਪਸੰਦ ਕਰਨ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਸੇ ਤਰਾਂ ਰੌਣਕਾਂ ਲਾਉਂਦੇ ਰਿਹਾ ਕਰੋ।

  ReplyDelete
 7. ਬਹੁਤ ਖੂਬ ਜੀ

  ਮੀਲ ਪੱਥਰ
  ਦਰਸਾਵੇ ਵੰਡੀਆਂ
  ਜਾਤੀ ਅਧਾਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ