ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Sep 2014

ਗੀਤ ਸੁਰੀਲੇ

ਇਹ ਵੀਡੀਓ ਸ਼ਾਇਦ ਤੁਹਾਨੂੰ ਵੀ ਪ੍ਰਭਾਵਿਤ ਕਰੇ। ਸਾਜ਼ ਪਤੀਲੇ 
ਗਾਉਣ ਮੰਗਤੀਆਂ 
ਗੀਤ ਸੁਰੀਲੇ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ। 5 comments:

 1. ਬਹੁਤ ਵਧੀਆ ਡਾ. ਸਾਹਿਬ। ਇਹ ਵੀ ਕਿਵੇਂ ਰਹੇਗਾ ਜੀ:-

  ਚੱਲੀ ਟਰੇਨ
  ਗਾਵੇ ਇੱਕ ਭਿਖਾਰੀ
  ਗੀਤ ਸੁਰੀਲਾ।

  -ਜਗਦੀਸ਼ ਰਾਏ ਕੁਲਰੀਆਂ

  ReplyDelete
 2. ਹਾਇਕੁ ਪਸੰਦ ਕਰਨ ਅਤੇ ਆਪਣੇ ਹਾਇਕੁ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਜਗਦੀਸ਼ ਜੀ।

  ReplyDelete
 3. ਹਰਦੀਪ ਜੀ, ਬਹੁਤ ਵਧੀਆ ਪੇਸ਼ਕਾਰੀ ਹੈ।ਪੰਜਾਬ ਦੇ ਪਿੰਡਾਂ 'ਚ ਸਦੀਆਂ ਤੋਂ ਵਾਪਰਦੀ ਗਾਥਾ ਹੈ। ਪੰਜਾਬ ਦੇ ਸ਼ਹਿਰੀਂ ਹਰ ਛਿਨਿਚਰ ਵਾਰ ਵਾਪਰਦੀ ਗਾਥਾ ਤੇ ਇਸ ਹਾਇਕ ਬਾਰੇ ਕੀ ਖਿਆਲ ਹੈ।
  ਥਾਲੀ 'ਚ ਬੁਤ
  ਥੋਹੜਾ ਤੇਲ ਪਾਕੇ
  ਮੰਗਦੇ ਪੈਸੇ

  ReplyDelete
 4. ਥਿੰਦ ਅੰਕਲ ਜੀ, ਇਸ ਹਾਇਕੁ ਨੂੰ ਪੰਜਾਬ ਦੇ ਪਿੰਡਾਂ ਦੀ ਗਾਥਾ ਨਾਲ ਜੋੜ ਕੇ ਵੇਖਣ ਦੇ ਦਰਸਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਇਸੇ ਨਾਲ ਜੁੜਿਆ ਇੱਕ ਹੋਰ ਹਾਇਕੁ ਸਾਂਝਾ ਕਰਨ ਲਈ ਸ਼ੁਕਰੀਆ।

  ReplyDelete
 5. ਸੁੰਦਰ ਪੇਸ਼ਕਸ਼ ।computer ਅਤੇ internet ਨੇ ਇਹ ਇਹਨਾ ਵਿਚਾਰੀਆਂ ਦਾ ਗੀਤ , ਗਾਉਣ ਦਾ ਢੰਗ ਅਤੇ ਇਹਨਾਂ ਦੀਆਂ ਤਸਵੀਰਾਂ ਦੂਰ ਦੂਰ ਦੇਸ਼ਾਂ ਤੱਕ ਪਹੁੰਚਾ ਦਿੱਤੀਆਂ ਹਨ ।ਇਹ ਇੱਕ ਚੰਗੀ ਗੱਲ ਹੈ ਅਜ ਦੇ ਯੁਗ ਦੀ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ