1.
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿੱਥੋਂ ਆਉਂਦਾ
ਕੱਟ ਕੇ ਪੈਂਡਾ
ਕਿੱਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ।
2.
ਗਾਥਾ ਨੇ ਕਈ
ਪ੍ਰਮਾਣ ਨਹੀਂ ਕੋਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗੱਲਾਂ।
3.
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤ ਤੋਂ ਅੱਗੇ ਕਿੱਥੇ
ਕਈਆਂ ਮਾਰੇ ਮੱਥੇ।
ਇੰਜ ਜੋਗਿੰਦਰ ਸਿੰਘ ਥਿੰਦ
( ਸਿਡਨੀ )
* ਬਲੋਵੇ =ਸੁਲਝਾਵੇ, *ਮਾਰੇ ਫਾਲੇ = ਡ੍ਰਿਲਿੰਗ ਕੀਤੀ
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ।
ਕਰਤੇ ਦਾ ਕੌਤਕ
ਬੰਦਾ ਕਿੱਥੋਂ ਆਉਂਦਾ
ਕੱਟ ਕੇ ਪੈਂਡਾ
ਕਿੱਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ।
2.
ਗਾਥਾ ਨੇ ਕਈ
ਪ੍ਰਮਾਣ ਨਹੀਂ ਕੋਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗੱਲਾਂ।
3.
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤ ਤੋਂ ਅੱਗੇ ਕਿੱਥੇ
ਕਈਆਂ ਮਾਰੇ ਮੱਥੇ।
ਇੰਜ ਜੋਗਿੰਦਰ ਸਿੰਘ ਥਿੰਦ
( ਸਿਡਨੀ )
* ਬਲੋਵੇ =ਸੁਲਝਾਵੇ, *ਮਾਰੇ ਫਾਲੇ = ਡ੍ਰਿਲਿੰਗ ਕੀਤੀ
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ।
ਥਿੰਦ ਅੰਕਲ ਜੀ ਦੇ ਤਿੰਨੋ ਸੇਦੋਕਾ ਬਹੁਤ ਹੀ ਡੂੰਘੇ ਭਾਵ ਪ੍ਰਗਟਾਉਂਦੇ ਹਨ। ਜ਼ਿੰਦਗੀ ਝੂਠ ਤੇ ਮੌਤ ਸੱਚ ਹੈ ਨੂੰ ਬਿਆਨਦੇ ਆਪ ਮੌਤੋਂ ਅੱਗੇ ਦੀ ਗੁੱਥੀ ਸੁਲਝਾਉਣ ਦੀ ਗੱਲ ਕਰਦੇ ਨੇ। ਪੜ੍ਹ ਕੇ ਸੱਚੀ ਮਨ ਸੋਚਾਂ 'ਚ ਪੈ ਗਿਆ ਕਿ ਅੱਜ ਦੀ ਭੱਜ -ਦੌੜ 'ਚ ਕਿਸੇ ਦੋ ਘੜੀ ਬਹਿ ਕੇ ਸੋਚਿਆ ਹੀ ਨਹੀਂ ਕਿ ਅਸੀਂ ਕਿੱਥੋਂ ਆਏ ਹਾਂ ਤੇ ਕਿਧਰ ਜਾਣਾ ਹੈ ....ਬੱਸ ਹਾਲ -ਦੁਹਾਈਆਂ ਪਾਉਂਦੇ ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ 'ਚ ਗੁਆਚੇ ਫਿਰਦੇ ਹਾਂ। 'ਬਲੋਵੇ' ਤੇ 'ਮਾਰੇ ਫਾਲੇ' ਵਰਗੇ ਸ਼ਬਦਾਂ ਦੀ ਸੰਭਾਲ ਸ਼ਲਾਘਾਯੋਗ ਹੈ।
ReplyDeleteਬਹੁਤ ਸੁੰਦਰ ਤੇ ਭਾਵਪੂਰਤ ਰਚਨਾਵਾਂ ਬਾਬਿਓ...
ReplyDeleteਪੜਕੇ ਜਿੰਦਗੀ ਦੀ ਸ਼ਾਮ ਹੋਰ ਡੂੰਗੀ ਹੋ ਗਈ ਲਗਦੀ ਹੈ ।
ReplyDeleteਅੱਗ ਚੰਗੀ ਤਰਾਂ ਸੇਕ ਕੇ ਹੀ ਇੰਸਤਰਾਂ ਲਿਖਿਆ ਜਾ ਸਕਦਾ ਹੈ ।
ਹਜਦਿਪ, ਜਗਦਿਸ਼ ਤੇ ਦਿਲਜੋਧ ਜੀ,
ReplyDeleteਤੁਹਾਡੇ ਸਬ ਦਾ, ਸਾਰੇ ਸਦੋਕਾ ਪਸੰਦ ਕਰਨ ਲਈ ਸ਼ੁਕਰੀਆ ।