ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Oct 2014

ਕਰਤੇ ਦਾ ਕੌਤਕ (ਸੇਦੋਕਾ)

1.
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿੱਥੋਂ ਆਉਂਦਾ
ਕੱਟ ਕੇ ਪੈਂਡਾ 
ਕਿੱਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ। 

2.
ਗਾਥਾ ਨੇ ਕਈ
ਪ੍ਰਮਾਣ ਨਹੀਂ ਕੋਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗੱਲਾਂ। 

3.
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤ  ਤੋਂ ਅੱਗੇ ਕਿੱਥੇ  
ਕਈਆਂ ਮਾਰੇ ਮੱਥੇ। 

 ਇੰਜ ਜੋਗਿੰਦਰ ਸਿੰਘ ਥਿੰਦ
 ( ਸਿਡਨੀ )
* ਬਲੋਵੇ =ਸੁਲਝਾਵੇ,   *ਮਾਰੇ ਫਾਲੇ = ਡ੍ਰਿਲਿੰਗ ਕੀਤੀ
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 



4 comments:

  1. ਥਿੰਦ ਅੰਕਲ ਜੀ ਦੇ ਤਿੰਨੋ ਸੇਦੋਕਾ ਬਹੁਤ ਹੀ ਡੂੰਘੇ ਭਾਵ ਪ੍ਰਗਟਾਉਂਦੇ ਹਨ। ਜ਼ਿੰਦਗੀ ਝੂਠ ਤੇ ਮੌਤ ਸੱਚ ਹੈ ਨੂੰ ਬਿਆਨਦੇ ਆਪ ਮੌਤੋਂ ਅੱਗੇ ਦੀ ਗੁੱਥੀ ਸੁਲਝਾਉਣ ਦੀ ਗੱਲ ਕਰਦੇ ਨੇ। ਪੜ੍ਹ ਕੇ ਸੱਚੀ ਮਨ ਸੋਚਾਂ 'ਚ ਪੈ ਗਿਆ ਕਿ ਅੱਜ ਦੀ ਭੱਜ -ਦੌੜ 'ਚ ਕਿਸੇ ਦੋ ਘੜੀ ਬਹਿ ਕੇ ਸੋਚਿਆ ਹੀ ਨਹੀਂ ਕਿ ਅਸੀਂ ਕਿੱਥੋਂ ਆਏ ਹਾਂ ਤੇ ਕਿਧਰ ਜਾਣਾ ਹੈ ....ਬੱਸ ਹਾਲ -ਦੁਹਾਈਆਂ ਪਾਉਂਦੇ ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ 'ਚ ਗੁਆਚੇ ਫਿਰਦੇ ਹਾਂ। 'ਬਲੋਵੇ' ਤੇ 'ਮਾਰੇ ਫਾਲੇ' ਵਰਗੇ ਸ਼ਬਦਾਂ ਦੀ ਸੰਭਾਲ ਸ਼ਲਾਘਾਯੋਗ ਹੈ।

    ReplyDelete
  2. ਬਹੁਤ ਸੁੰਦਰ ਤੇ ਭਾਵਪੂਰਤ ਰਚਨਾਵਾਂ ਬਾਬਿਓ...

    ReplyDelete
  3. ਪੜਕੇ ਜਿੰਦਗੀ ਦੀ ਸ਼ਾਮ ਹੋਰ ਡੂੰਗੀ ਹੋ ਗਈ ਲਗਦੀ ਹੈ ।
    ਅੱਗ ਚੰਗੀ ਤਰਾਂ ਸੇਕ ਕੇ ਹੀ ਇੰਸਤਰਾਂ ਲਿਖਿਆ ਜਾ ਸਕਦਾ ਹੈ ।

    ReplyDelete
  4. ਹਜਦਿਪ, ਜਗਦਿਸ਼ ਤੇ ਦਿਲਜੋਧ ਜੀ,
    ਤੁਹਾਡੇ ਸਬ ਦਾ, ਸਾਰੇ ਸਦੋਕਾ ਪਸੰਦ ਕਰਨ ਲਈ ਸ਼ੁਕਰੀਆ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ