ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Mar 2015

ਕਿਰਤੀ ਕਿਸਾਨ (ਚੋਕਾ)

ਕਣਕ ਪੱਕੀ
ਭਿਓਂ -ਭਿਓਂ ਕੇ ਨਾੜ 
ਵੱਟਿਆ ਬੇੜ
ਦਾਤਰੀਆਂ ਚੱਲੀਆਂ 

ਚਾਦਰੇ ਲਾਹ 
ਬੰਨ੍ਹ -ਬੰਨ੍ਹ ਭਰੀਆਂ 

ਚੁੱਕ ਧਰੀਆਂ 
ਜਾ ਲਾਏ ਖਲਵਾੜ 
ਫਲ੍ਹੇ ਪਾ ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ

ਤੰਗਲੀ ਨਾਲ ਉਡਾ
ਤੂੜੀ ਵੱਖਰੀ 
ਸਾਂਭੀ ਲਾ ਕੇ ਮੂਸਲ 
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗੱਡਿਆਂ 
ਮੰਡੀ ਢੇਰ ਲਗਾਏੇ
ਵੱਟ ਕੇ ਪੈਸੇ
ਸ਼ਾਹ ਦੇ ਪੱਲੇ ਪਾਏ
ਕਦੇ ਹੱਥ ਨਾ ਆਏ। 



ਇੰਜ : ਜੋਗਿੰਦਰ  ਸਿੰਘ ਥਿੰਦ
     (ਅੰਮ੍ਰਿਤਸਰ--ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ । 

3 comments:

  1. ਪੁਰਾਤਨ ਸਮੇਂ 'ਚ ਵਰਤੇ ਜਾਂਦੇ ਕਣਕ ਦੀ ਗਹਾਈ ਕਰਨ ਦੇ ਤਰੀਕੇ ਨੂੰ ਬੜੇ ਹੀ ਸੋਹਣੇ ਢੰਗ ਨਾਲ ਬਿਆਨਿਆ ਗਿਆ ਹੈ ਇਸ ਚੋਕਾ ਵਿੱਚ। ਕਿਸਾਨ ਦੀ ਮਿਹਨਤ ਦਾ ਪੂਰਾ ਮੁੱਲ ਨਾ ਮੁੜਨਾ ਉਸ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਸੀ। ਫਲ੍ਹੇ, ਧੜਾਂ, ਤੰਗਲੀ, ਮੂਸਲ ਆਦਿ ਸ਼ਬਦਾਂ ਦੀ ਸਾਂਭ ਸ਼ਲਾਘਾਯੋਗ ਹੈ।
    ਹਰਦੀਪ

    ReplyDelete
  2. ਬਹੁਤ ਸੁੰਦਰ ਬਿਰਤਾਂਤਕ ਰਚਨਾ ਦਾ ਵਰਨਣ ਏ
    ਕਸ਼ਮੀਰੀ ਚਾਵਲਾ

    ReplyDelete
  3. ਅੰਕਲ ਜੀ
    ਬਹੁਤ ਖੂਬ ਗੱਲ ਕਹੀ ਹੈ ਤੁਸੀਂ। ਵਧੀਆ ਲੱਗਾ ਪੜ੍ਹ ਕੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ