ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 May 2015

ਚੀਸ ਕਲੇਜੇ (ਚੋਕਾ)

ਇੱਕ ਸੋਚ ਸੀ 
ਮੈਨੂੰ ਜੋ ਕਹਿ ਗਈ 
ਮੇਰੀ ਮੰਜ਼ਿਲ
ਪਿੱਛੇ ਹੀ ਰਹਿ ਗਈ
ਸੁੱਕਾ ਹੈ ਰੁੱਖ 
ਮਾਰੂਥਲ 'ਨ੍ਹੇਰੀਆਂ 
ਹੁਣ ਤਾਂ ਜਾਨ 
ਲੱਬਾਂ 'ਤੇ ਬਹਿ ਗਈ 
ਦੁੱਖ ਦਰਦ 
ਵੰਡਾਓਣ ਵਾਲਿਆ 
ਓਏ ਕਿੱਥੇ ਤੂੰ 
ਇੱਕ ਚੀਸ ਕਲੇਜੇ 
ਹਾਂ, ਰਹਿ ਗਈ 
ਵੇਖ ਆਸਾਂ ਦੀ ਲਾਟ 
 ਓ 'ਦਿਲਜਲੀ' 
ਗਮ ਖਾਰ ਬਣ ਕੇ 
ਧੁਰ ਅੰਦਰ 
ਕਿਤੇ ਜੋ ਲਹਿ ਗਈ 
ਆਪਣੀ ਅੱਗ 
ਹੁਣ ਆਪ ਸੇਕ ਤੂੰ 
ਤੇਰੇ ਅੰਦਰ 
ਭਾਵੇਂ ਭੁੱਬਲ ਬਾਕੀ 
ਦੱਬੀ ਹੀ ਰਹਿ ਗਈ। 

ਇੰ :ਜੋਗਿੰਦਰ ਸਿੰਘ 'ਥਿੰਦ'
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ।

5 comments:

  1. ਇਕ ਲੁਕੀ ਚੀਸ

    ReplyDelete
  2. ਮੈਨੂੰ ਇਸ ਤਰਾਂ ਦਾ ਯਕੀਨ ਜਿਹਾ ਹੁੰਦਾ ਜਾ ਰਿਹਾ ਏ
    ਕਿ ਕੁਦਰਤ ਸ਼ਾਇਦ ਤਕਲੀਫਾਂ ਵੀ ਉਸ ਲਈ ਹੀ
    ਪੈਦਾ ਕਰਦੀ ਹੈ ਜਿਸ ਨੂੰ ਰੋਣਾ ਆਉਂਦਾ ਏ ।
    ਇਸ ਰਚਨਾ ਬਾਰੇ ਹੋਰ ਕੋਈ ਮੇਰੇ ਕੋਲ ਸ਼ਬਦ ਨਹੀਂ ॥

    ReplyDelete
  3. ਦਿਲਜੋਧ ਸਿੰਘ ਜੀ ਮੈਂ ਆਪ ਦੇ ਵਿਚਾਰਾਂ ਨੂੰ ਥੋੜਾ ਬਦਲ ਕੇ ਪੇਸ਼ ਕਰਨਾ ਚਾਹੁੰਦੀ ਹਾਂ ............ ਕੁਦਰਤ ਤਕਲੀਫਾਂ ਉਸੇ ਨੂੰ ਦਿੰਦੀ ਹੈ ਜੋ ਝੱਲਣਾ ਜਾਣਦੇ ਨੇ ..........ਓਸ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਦੇ ਨੇ। ਜਿਹਨਾਂ 'ਚ ਇਹ ਸ਼ਕਤੀ ਨਹੀਂ ਉਹ ਆਪ ਤਾਂ ਮੁਰਝਾਉਂਦੇ ਹੀ ਨੇ ਆਪਣੇ ਆਲੇ -ਦੁਆਲੇ ਨੂੰ ਵੀ ਨਿਰਜੀਵ ਜਿਹਾ ਬਣਾ ਦਿੰਦੇ ਨੇ। ਪਰ ਇੱਥੇ ਥਿੰਦ ਜੀ ਨੇ ਜਿਸ ਤਕਲੀਫ਼ ਦਾ ਜ਼ਿਕਰ ਕੀਤਾ ਹੈ ਰੱਬ ਐਸੀ ਤਕਲੀਫ਼ ਕਿਸੇ ਮਾਪੇ ਨੂੰ ਨਾ ਦੇਵੇ। ਐਸੀ ਤਕਲੀਫ਼ ਜਿਸ ਨੂੰ ਆਪ ਬਿਨਾਂ 'ਸੀ' ਕੀਤਿਆਂ ਝੱਲ ਰਹੇ ਨੇ ਧੰਨ ਹੈ ਆਪ ਦਾ ਜਿਗਰਾ !

    ReplyDelete
  4. ਅਾਪ ਸਭ ਦਾ ਮੈ ਬਹੁਤ ਧੰਵਾਦੀ ਹਾਂ । ਮੈਥੋਂ ਹੋਰ ਕੁਝ ਕਹਿ ਨਹੀਂ ਹੁੰਦਾ ।

    ReplyDelete
  5. ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਸ ਰਚਨਾਂ ਬਾਰੇ ਕੀ ਲਿਖਾਂ। ਪਰ ਇਸ ਨੂੰ ਗਹੁ ਨਾਲ ਪੜ੍ਹ ਕੇ ਪਤਾ ਲਗਦਾ ਹੈ ਕਿ ਇਸ ਵਿੱਚ ਇੱਕ ਬਹੁਤ ਹੀ ਡੂੰਘਾ ਦਰਦ ਛੁਪਿਆ ਹੋਇਆ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਦੁਨੀਆਂ ਨੂੰ ਬਣਾਉਣ ਵਾਲਾ 'ਦਰਦ' ਵੀ ਉਹਨਾਂ ਹੀ ਰੂਹਾਂ ਦੇ ਹਿੱਸੇ ਪਾਉਂਦਾ ਹੈ ਜਿੰਨ੍ਹਾਂ ਹਿੱਸੇ ਉਸਨੇ ਇਸਨੂਂ ਹੰਢਾਉਂਣ ਦਾ ਵੱਲ ਪਾਇਆ ਹੁੰਦਾ ਹੈ।
    ਰਚਨਾਂ ਇੱਕ ਸਾਰਥਕ ਕਿਰਤ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ