ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jun 2015

ਤੀਜਾ ਸਾਲ

ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ ਤੇ ਏਸ ਸਮੇਂ ਰੂਪੀ ਮੰਚ 'ਤੇ ਕਈ ਤਰ੍ਹਾਂ ਦੇ ਕਿਰਦਾਰ ਆਪਣੇ ਹਿੱਸੇ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਨੇ। ਧੁੱਪ ਹੋਵੇ ਜਾਂ ਛਾਂ, ਕਾਲੀ ਰਾਤ ਹੋਵੇ ਜਾਂ ਬਰਸਾਤ ਤੇ ਚਾਹੇ ਕੋਈ ਵੀ ਹਾਲਾਤ ਹੋਣ , ਸਮਾਂ ਕਦੇ ਨਹੀਂ ਰੁਕਦਾ ਤੇ ਇਸੇ ਲਈ ਹਮੇਸ਼ਾਂ ਜਿੱਤ ਜਾਂਦਾ ਹੈ। ਬੱਸ ਇਸੇ ਤੋਂ ਸੇਧ ਲੈ ਤੁਰਦਿਆਂ ਹਾਇਕੁ -ਲੋਕ ਨੂੰ ਪੂਰੇ ਤਿੰਨ ਵਰ੍ਹੇ ਹੋ ਗਏ ਨੇ। ਅੱਜ ਇਸ ਨੇ ਚੌਥੇ ਸਾਲ 'ਚ ਪੈਰ ਧਰਿਆ ਹੈ। ਅਸੀਂ ਆਪਣੇ ਸਫ਼ਰ 'ਚ ਸਿਰਫ਼ ਖੁਸ਼ੀ ਹੀ ਨਹੀਂ ਕਿਆਸੀ , ਸਗੋਂ ਹਨ੍ਹੇਰਾ ਵੀ ਆਇਆ। ਪਰ ਕਿਸੇ ਤਾਰੇ ਨੂੰ ਚਮਕਣ ਲਈ ਹਨ੍ਹੇਰੇ ਦੀ ਵੀ ਤਾਂ ਜ਼ਰੂਰਤ ਹੁੰਦੀ ਹੈ। ਸਾਡੇ ਸ਼ੁੱਭ -ਚਿੰਤਕ ਸਾਡੇ ਲਈ ਬਲਦੇ ਦੀਵੇ ਹੀ ਤਾਂ ਨੇ ਜਿਹਨਾਂ ਦੇ ਨਾਲ ਚੱਲਦਿਆਂ ਰਾਹ ਤਾਂ ਚਾਹੇ ਛੋਟੇ ਨਹੀਂ ਹੋਏ  ਪਰ ਇਹਨਾਂ ਦੇ ਚਾਨਣ ਨਾਲ ਸਫ਼ਰ ਸੌਖਾ ਜ਼ਰੂਰ ਹੋ ਜਾਂਦਾ ਹੈ। 
                 ਇਸ ਸਫ਼ਰ ਦੌਰਾਨ ਅਸੀਂ ਇੱਕ ਨਵੀਂ ਵਿਧਾ ਨਾਲ ਪਾਠਕਾਂ ਤੇ ਲੇਖਕਾਂ ਦੀ ਜਾਣ ਪਛਾਣ ਕਰਵਾਈ - ਹਾਇਬਨ। ਹੁਣ ਤੱਕ 46 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿਛਲੇ ਸਾਲ ਤਕਰੀਬਨ 130 ਪੋਸਟਾਂ ਪ੍ਰਕਾਸ਼ਿਤ ਹੋਈਆਂ ਤੇ ਸਾਡੇ ਪਾਠਕ ਇਹਨਾਂ ਪੋਸਟਾਂ 'ਤੇ ਆਪਣੇ ਸਾਰਥਕ ਵਿਚਾਰ ਹੁਣ ਤੱਕ 1900 ਟਿੱਪਣੀਆਂ ਰਾਹੀਂ ਭੇਜ ਚੁੱਕੇ ਹਨ। ਅੱਜ ਸਾਡੇ ਪਾਠਕਾਂ ਤੇ ਲੇਖਕਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਸਾਡੇ ਨਾਲ ਇਸ ਤਰ੍ਹਾਂ ਸਾਂਝ ਪਾਈ -

ਮੈਂ ਹਾਇਕੁ ਲੋਕ ਨਾਲ ਕੁਝ ਸਾਲ ਪਹਿਲਾਂ ਹਰਦੀਪ ਭੈਣ ਜੀ ਰਾਹੀਂ ਜੁੜੀ। ਮੈਨੂੰ ਸਭ ਤੋਂ ਵੱਧ ਹਾਇਬਨ ਵਿਧਾ ਚੰਗੀ ਲੱਗੀ। ਮਨ ਬੜਾ ਖੁਸ਼ ਹੁੰਦਾ ਹੈ ਹਾਇਬਨ ਪੜ੍ਹ ਕੇ ਜਿਸ ਵਿੱਚ ਸਭ ਆਪਣੀਆਂ ਹੱਡ ਬੀਤੀਆਂ ਇੰਨੇ ਸੋਹਣੇ ਲਫਜ਼ਾਂ 'ਚ ਬਿਆਨ ਕਰਦੇ ਨੇ। ਸਾਨੂੰ ਆਪਣੀ ਮਾਂ -ਬੋਲੀ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਹਰਦੀਪ ਭੈਣ ਜੀ ਦੇ ਲਿਖੇ ਹਾਇਬਨ ਬਹੁਤ  ਡੂੰਘੀ ਸੋਚ ਵਾਲੇ ਹੁੰਦੇ ਨੇ, ਜਿਨ੍ਹਾਂ ਵਿੱਚ ਸਾਦਾਪਣ ਤੇ ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਹੁੰਦੀ ਹੈ। ਮੈਂ ਹਾਇਕੁ -ਲੋਕ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਸਾਨੂੰ ਮਾਂ -ਬੋਲੀ ਨਾਲ ਜੋੜੀ ਰੱਖਣ ਦਾ ਬੀੜਾ ਚੁੱਕਿਆ ਹੈ। 
ਜਸਕਿਰਨ ਥਿੰਦ 
(ਅਸਟ੍ਰੇਲੀਆ ) 
******************************************************************
ਆਪਣੀ ਭੈਣ ਹਰਦੀਪ  ਦੇ ਦੁਆਰਾ ਅਸੀਂ ਹਾਇਕੁ -ਲੋਕ ਨਾਲ ਜੁੜੇ ਤੇ ਹਾਇਕੁ -ਹਾਇਬਨ ਬਾਰੇ ਜਾਣਿਆ। ਇਸ ਨਾਲ ਸਾਂਝ ਪਾਉਣਾ ਸਾਨੂੰ ਬਹੁਤ ਹੀ ਚੰਗਾ ਲੱਗਾ। ਸਾਰੇ ਪਾਠਕ ਦਿਲ ਖੋਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਨੇ। ਹਾਇਕੁ -ਲੋਕ ਦੀ ਬੇਹਤਰੀ ਲਈ ਅਸੀਂ ਇਸ ਨੂੰ ਪੜ੍ਹੇ ਕੇ ਦੂਜਿਆਂ ਨੂੰ ਇਸ ਦੇ ਚੰਗੇ ਵਿਚਾਰਾਂ ਬਾਰੇ ਦੱਸਦੇ ਰਹਾਂਗੇ। ਇਸ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇੱਥੇ ਨਿੱਕੀਆਂ -ਨਿੱਕੀਆਂ ਗੱਲਾਂ ਰਾਹੀਂ  ਬਹੁਤ ਵੱਡੀ ਗੱਲ ਕਹਿ ਦਿੱਤੀ ਜਾਂਦੀ ਹੈ। ਥੋੜੇ ਸ਼ਬਦਾਂ ਰਾਹੀਂ ਵੱਡੀ ਗੱਲ ਕਹਿ ਦੇਣਾ ਹਾਇਕੁ -ਲੋਕ ਦੀ ਵੱਡੀ ਪਹਿਚਾਣ ਹੈ। ਰੱਬ ਕਰੇ ਇਹ ਇਸੇ ਤਰਾਂ ਹੀ ਚਾਨਣ ਵੰਡਦਾ ਰਹੇ। 
ਪਰਮ ਤੇ ਵਰਿੰਦਰਜੀਤ ਬਰਾੜ 
(ਬਰਨਾਲਾ) 
********************************************************************

ਹਾਇਕੁ-ਲੋਕ ਤਿੰਨ ਵਰ੍ਹਿਆਂ  ਦਾ ਹੋ ਗਿਆ ,ਚੌਥੇ ਵਰ੍ਹੇ  ਲਈ ਸ਼ੁੱਭ ਇਛਾਵਾਂ ,ਪਹਿਲੇ ਦਿਨ ਤੋਂ ਹੀ ਇਸ ਨਾਲ ਜੁੜੇ ਹਾਂ, ਹਰਦੀਪ ਕੌਰ ਨੇ ਇਸ ਨੂੰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਅਤੇ ਉਹਨਾਂ ਦੇ ਕਾਰਣ ਇਸ ਨਾਲ ਜੁੜ ਗਏ। ਕੁਝ ਤਾਂ ਸਾਥੀ ਹੁਣ ਤੱਕ ਨਾਲ ਚੱਲ ਰਹੇ ਹਨ ,ਕਈ ਸਫਰ ਵਿੱਚ ਹੀ ਕਿਧਰੇ ਗਵਾਚ ਗਏ ,ਕਈ  ਨਵੇਂ ਵੀ ਨਾਲ ਆ ਰਲੇ , ਸਾਡੇ ਪਾਠਕਾਂ ਦੀ ਘਾਟ ਹੈ ,ਜੋ ਇਸ ਲਈ ਲਿਖਦੇ ਹਨ , ਸ਼ਾਇਦ ਓਹੀ ਪੜ੍ਹ  ਹਨ ,ਸ਼ਾਇਦ ਰਚਨਾਵਾਂ ਛੋਟੀਆਂ ਅਤੇ ਗਿਣਤੀ ਘੱਟ ਹੁੰਦੀ ਹੈ ,ਹਾਇਕੁ  ਆਦਿ ਦੀ ਵਿਧਾ ਆਮ ਲੋਕਾਂ ਵਿੱਚ ਸ਼ਾਇਦ ਜਿਆਦਾ ਮਕਬੂਲ ਨਹੀਂ। ਹਰ ਲੇਖਕ ਚਾਹੁੰਦਾ ਹੈ  ਕਿ ਉਸ ਦੀ ਰਚਨਾ ਕਾਫੀ ਪਾਠਕ ਪੜਣ ਅਤੇ ਉਸ ਨੂੰ ਥੋੜੀ ਪਹਿਚਾਨ ਮਿਲੇ ,ਹਾਇਕੁ- ਲੋਕ ਨੂੰ ਜਿਆਦਾ ਹਰਮਨ ਪਿਆਰਾ ਬਨਾਉਣ ਦੀ ਲੋੜ ਹੈ ,ਰਚਨਾਵਾਂ ਦੀ ਵੰਨਗੀ ਅਤੇ ਗਿਣਤੀ ਵਧਾਉਣ ਦੀ ਲੋੜ ਹੈ। ਮੇਰੇ ਵਿਚਾਰ ਆਪਣੇ ਨਿੱਜੀ ਹਨ ,ਮੇਰਾ ਸਿਰਫ ਸੁਝਾਓ ਹੈ ਕਿ ਇਸ ਨੂੰ ਹਫਤੇ /ਪੰਦਰਾਂ ਦਿਨਾਂ ਬਾਅਦ ਵੱਧ ਤੋਂ ਵੱਧ ਰਚਨਾਵਾਂ ਨਾਲ ਅਪਡੇਟ ਕੀਤਾ ਜਾਵੇ ਅਤੇ ਹਰ ਲੇਖਕ ਨੂੰ ਲੱਗੇ ਕਿ ਉਸ ਨੂੰ ਕੁਝ ਪਹਿਚਾਨ ਮਿਲ ਰਹੀ ਹੈ । 

ਦਿਲਜੋਧ ਸਿੰਘ 
(ਨਵੀਂ ਦਿੱਲੀ) 
********************************************************************
ਪਿੰਜਰੇ ਵਿੱਚ ਬੰਦ ਸੀ  ਲੇਖਕ -ਪੰਛੀ ਤੁਸਾਂ ਨੇ ਖੋਲ੍ਹ ਕੇ ਕੁੰਡੀ ਉਡਾਰੀ ਸਿਖਾ ਦਿੱਤੀ । ਹਾਇਕੁ -ਲੋਕ ਨਾਲ ਜੋੜ ਦਿੱਤਾ। ਉੱਡਣ ਦਾ ਚਾਅ ਹੈ ਹੁਣ ਜਾਵਾਂ ਆਕਾਸ਼ੇ ਜਾਂ ਡਿੱਗ ਪਵਾਂ ਮਰਜੀ ਰੱਬ ਦੀ। ਮੈਂ ਆਜਾਦ ਪੰਛੀ। ਉੱਡਾਂਗੀ ਉਂਗਲੀ ਫੜ੍ਹ ਕੇ ਆਪਦੀ। ਅੱਜ ਆਪਦੇ ਸਾਰੇ ਪੰਜਾਬੀ ਹਾਇਕੁ ਪੜ੍ਹੇ। ਆਪ ਦੀ ਚਾਟੀ ਵਾਲੀ ਲੱਸੀ ਨੇ ਮਨ ਲਲਚਾ ਦਿਤਾ। ਕਾੜਨੀ ਵਾਲਾ ਦੁੱਧ ਯਾਦ ਆ ਗਿਆ ਤੇ ਚੌਲਾਂ ਦੀਆਂ ਪਿੰਨੀਆਂ ਵੀ। ਆਪ ਦੀ ਹਰ ਲਿਖਤ ਮੈਨੂੰ ਅਤੀਤ ਵਿੱਚ ਲੈ ਜਾਂਦੀ ਹੈ। ਪਿੰਡ ਦੀ ਲੱਸੀ ਤੇ ਮਿੱਸੀ ਰੋਟੀ 'ਚ ਜੋ ਅੰਮ੍ਰਿਤ ਭਰਿਆ ਹੁੰਦਾ ਹੈ ਪਿਆਰ ਵਾਲਾ ਉਹ ਸ਼ਹਿਰ ਵਾਲਿਆਂ ਦੇ ਭਾਂਤ -ਭਾਂਤ ਦੇ ਪਕਵਾਨਾਂ 'ਚ ਵੀ ਨਹੀਂ ਮਿਲਦਾ ਕਿਉਂਕਿ ਉਹਨਾਂ ਵਿੱਚ ਪਿਆਰ ਦੀ ਜਗਹ ਦਿਖਾਵਾ ਹੁੰਦਾ ਹੈ, ਜੋ ਗਲੇ ਤੋਂ ਥੱਲੇ ਨਹੀਂ ਉੱਤਰਦਾ। ਹਾਇਕੁ ਲੋਕ ਨੂੰ ਪੜ੍ਹੇ ਕੇ ਮੇਰਾ ਮਨ ਵੀ ਪਿੰਡ ਬਾਰੇ ਕੁਝ ਲਿਖਣ ਲਈ ਕਰ ਆਇਆ। ਮੈਨੂੰ ਬਹੁਤ ਹੈਰਾਨੀ ਹੋਈ ਕਿ ਨੌਕਰੀ ਕਰਕੇ ਘਰ ਸੰਭਾਲ ਕੇ ਇਸ ਪਤ੍ਰਿਕਾ ਦਾ ਕੰਮ ਕਿਵੇਂ ਕਰਦੀ ਹੋ ? ਆਪ ਨੂੰ ਦੇਖ ਕੇ ਮੇਰੇ ਵਰਗਿਆਂ ਦੀ ਸਾਹਿਤ 'ਚ ਰੁਚੀ ਲੈਣ ਦੀ ਹਿੰਮਤ ਹੋਰ ਵੱਧਦੀ ਹੈ। ਭਗਵਾਨ ਆਪ ਦੀ ਇਸ ਸ਼ਕਤੀ ਨੂੰ ਬਣਾਏ ਰੱਖੇ - ਅੰਤਰਮਨੋਂ ਪ੍ਰਾਰਥਨਾ ਕਰਦੀ ਹਾਂ। 
ਕਮਲਾ ਘਟੌੜਾ 
(ਯੂ.ਕੇ.) 
*************************************************************************************
ਨਜ਼ਰ ਤੇ ਨਜ਼ਰੀਏ ਦਾ ਫ਼ਰਕ ਹੀ ਤਾਂ ਹੈ ਕਿ ਅੱਧਾ ਖਾਲੀ ਗਿਲਾਸ ਸਾਨੂੰ ਅੱਧਾ ਭਰਿਆ ਵੀ ਨਜ਼ਰ ਆ ਸਕਦਾ ਹੈ। ਆਪਣਾ ਰਾਬਤਾ ਉਸ ਫੁੱਲ ਨਾਲ ਨਹੀਂ ਸਗੋਂ ਓਸ ਰੁੱਖ ਨਾਲ ਬਣਾਓ ਜੋ ਕਿੰਨੇ ਹੀ ਮੌਸਮਾਂ ਨੂੰ ਝੱਲਦਾ ਹੋਇਆ ਸਾਡੇ 'ਤੇ ਫੁੱਲ ਵਰ੍ਹਾਉਂਦਾ ਰਹਿੰਦਾ ਹੈ। ਹਰ ਮੌਸਮ 'ਚ ਹਰ ਅਣਜਾਣ ਜਿਹੇ ਦਿਨ ਨੂੰ ਜਾਨਣ ਦੀ ਕੋਸ਼ਿਸ਼ ਕਰਦਿਆਂ ਖੁਦ - ਬ - ਖੁਦ ਆਪ ਦੇ ਤਜ਼ਰਬਿਆਂ ਦੇ ਖਜ਼ਾਨੇ ਭਰਦੇ ਰਹਿਣਗੇ। ਇਹਨਾਂ ਨੂੰ ਸ਼ਬਦੀ ਜਾਮਾ ਪੁਆ ਕੇ ਹਾਇਕੁ -ਲੋਕ ਨਾਲ ਸਾਂਝ ਬਣਾਈ ਰੱਖਣਾ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ।




4 comments:


  1. ਹਰਦੀਪ ਤੇਨੁ ਅਤੇ ਸਾਨੂ ਸਬ ਨੂ ਵਧਾਈ ਸਾਡੇ ਹੈਕੁਲੋਕ ਨੇ ਕਲ ਜੀਵਨ ਦੇ ਸੁਹਾਨੇ ਤਿਨ ਸਾਲ ਪੂਰੇ ਕਰ ਲੇਏ
    ਮੈਂ ਉਸਨੁ ਵਧਾਈਆਂ ਦੇਣ ‘ਚ ਇਕ ਦਿਨ ਲੇਟ ਹੋ ਗਈ। ਕਿਉਂ ਕਿ ਮੈ ਸ਼ਹੀ ਤਿਥੀ ਪੜੀ ਤਾਂ ਸੀ ਪਰ ਭੁਲ ਗਈ ਸੀ। ਉਸਦਾ ਜਨਮ ਦਿਨ ਚਾਹੇ ਭੁਲ ਜਾਵਾਂ ਪਰ ਉਸਨੁ ਤਾਂ ਭੁਲ ਨਹੀ ਸਕਦੀ ਜਿਸਨੇ ਏਨੇ ਪਿਆਰ ਨਾਲ ਮੈਨੂ ਆਪਣੇ ਨਾਲ ਬਣ ਹੀ ਨਹੀ ਲਿਆ ਬਲਕਿ ਜਿਸ ਪਾਠਸ਼ਾਲਾ ‘ਚ ਮੇਰਾ ਪ੍ਰਵੇਸ਼ ਕਰਾਆ ਉਸਦਾ ਤਾ ਕੋਈ ਮੋਲ ਨਹੀਂ। ਮੈ ਹਰਦੀਪ ਅਤੇ ਹਾਇਕੂ ਲੋਕ ਦੀ ਬਹੁਤ ਆਭਾਰੀ ਹਾਂ। ਇਸਦੇ ਸਾਰੇ ਲੇਖਨ ਨੂ ਬੜੇ ਚਾ ਨਾਲ ਪੜ੍ਹਦੀ ਹਾਂ। ਉਸ ਪੜਨ ਨੇ ਹੀ ਮੇਨੂ ਇਹ ਲਿਖਣਾ ਸਿਖਾਆ ਹੈ।




    ਹਰਦੀਪ ਤੇਨੁ ਅਤੇ ਸਾਨੂ ਸਬ ਨੂ ਵਧਾਈ ਸਾਡੇ ਹੈਕੁਲੋਕ ਨੇ ਕਲ ਜੀਵਨ ਦੇ ਸੁਹਾਨੇ ਤਿਨ ਸਾਲ ਪੂਰੇ ਕਰ ਲੇਏ
    ਮੈਂ ਉਸਨੁ ਵਧਾਈਆਂ ਦੇਣ ‘ਚ ਇਕ ਦਿਨ ਲੇਟ ਹੋ ਗਈ। ਕਿਉਂ ਕਿ ਮੈ ਸ਼ਹੀ ਤਿਥੀ ਪੜੀ ਤਾਂ ਸੀ ਪਰ ਭੁਲ ਗਈ ਸੀ। ਉਸਦਾ ਜਨਮ ਦਿਨ ਚਾਹੇ ਭੁਲ ਜਾਵਾਂ ਪਰ ਉਸਨੁ ਤਾਂ ਭੁਲ ਨਹੀ ਸਕਦੀ ਜਿਸਨੇ ਏਨੇ ਪਿਆਰ ਨਾਲ ਮੈਨੂ ਆਪਣੇ ਨਾਲ ਬਣ ਹੀ ਨਹੀ ਲਿਆ ਬਲਕਿ ਜਿਸ ਪਾਠਸ਼ਾਲਾ ‘ਚ ਮੇਰਾ ਪ੍ਰਵੇਸ਼ ਕਰਾਆ ਉਸਦਾ ਤਾ ਕੋਈ ਮੋਲ ਨਹੀਂ। ਮੈ ਹਰਦੀਪ ਅਤੇ ਹਾਇਕੂ ਲੋਕ ਦੀ ਬਹੁਤ ਆਭਾਰੀ ਹਾਂ। ਇਸਦੇ ਸਾਰੇ ਲੇਖਨ ਨੂ ਬੜੇ ਚਾ ਨਾਲ ਪੜ੍ਹਦੀ ਹਾਂ। ਉਸ ਪੜਨ ਨੇ ਹੀ ਮੇਨੂ ਇਹ ਲਿਖਣਾ ਸਿਖਾਆ ਹੈ।






    ReplyDelete
  2. ਹਰਦੀਪ ਜੀ, ਤੁਹਾਨੂੰ ਹਾਇਕੁ-ਲੋਕ ਦੇ ਤਿਨ ਸਾਲ ਪੂਰੇ ਕਰਨ ਤੇ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਅੰਨਥਕ ਲਗਣ ਤੇ ਮਿਹਨਤ ਦੇ ਸਦਕੇ ਹੀ ਪਾਠਕਾਂ ਤਕ ਸਹੀ ਸਮਗਰI ਪਹੁੰਚ ਰਹੀ ਹੈ।

    ReplyDelete
  3. डॉ हरदीप सन्धु ऐसी साहित्यकार हैं जो सबको साथ लेकर चलने में विश्वास करती हैं। जो केवल अपना ही हित सोचते हैं, अकेले ही सफ़र करना चाहते हैं , वे बहुत दूर तक नहीं चल सकते । हाइकु लोक से जहाँ युवापीढ़ी जुड़ी है , उसी प्रकार उम्रदराज़ पीढ़ी भी जोश के साथ रचना-कार्य में संलन है। तीन साल की अल्प अवधि में हाइकु, ताँका, सेदोका , हाइबन आदि की दिशा में महत्त्वपूर्ण कार्य हुआ है। डॉ सन्धु जी को बहुत बधाई !
    रामेश्वर काम्बोज 'हिमांशु'

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ