ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2015

ਚਕਨਾਚੂਰ

 ਅੱਜ ਮੈਂ ਆਪਣੇ ਇੱਕ ਜਾਣੂ ਸਾਹਿਤਕਾਰ 'ਤੇ ਲੇਖ ਲਿਖਣਾ ਸੀ। ਉਸ ਦੀਆਂ  ਅੱਠ  -ਦਸ ਪੁਸਤਕਾਂ ਪੂਰੇ ਮਨ ਨਾਲ ਪੜ੍ਹ ਚੁੱਕਾ ਸਾਂ। ਕੁਝ ਗੱਲਾਂ ਮਨ 'ਚ ਸਮੇਟ ਲਈਆਂ ਤੇ ਕਈਆਂ ਦੇ ਸੰਕੇਤ ਡਾਇਰੀ ਵਿੱਚ ਲਿਖ ਲਏ। ਮੈਨੂੰ ਪੂਰੀ ਉਮੀਦ ਸੀ ਕਿ ਲੇਖ ਬਹੁਤ ਵਧੀਆ ਲਿਖਿਆ ਜਾਵੇਗਾ। ਲਿਖਣ ਬੈਠਾ ਹੀ ਸੀ ਕਿ ਇੱਕ ਜਾਣਕਾਰ ਸਾਥੀ ਆ ਧਮਕਿਆ। ਇੱਕ ਤੋਂ ਬਾਦ ਇੱਕ ਗੱਲ ਛੇੜਨ ਲੱਗਾ।ਮੈਂ ਉਸ ਦੀਆਂ ਗੱਲਾਂ ਦਾ ਸਿਰਾ ਲੱਭਣ ਦੀ ਅਣਥੱਕ ਕੋਸ਼ਿਸ਼ ਕਰ ਰਿਹਾ ਸਾਂ ਪਰ ਉਹ ਕੋਈ ਨਾ ਕੋਈ ਨਾਕਰਾਤਮਿਕ ਗੱਲ ਫਿਰ ਤੋਂ ਛੇੜ ਬਹਿੰਦਾ।ਹੁਣ ਮੈਂ ਪੂਰੀ ਤਰ੍ਹਾਂ ਥੱਕ ਚੁੱਕਿਆ ਸਾਂ। ਮੈਂ ਜੋ ਕੁਝ ਲਿਖਣਾ ਸੀ ਮੇਰੀ ਸੋਚ 'ਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਸੀ। ਹੁਣ ਵਾਰ -ਵਾਰ ਮੈਨੂੰ 40-50 ਸਾਲ ਪਹਿਲਾਂ ਵਾਪਰੀ ਇੱਕ ਗੱਲ ਯਾਦ ਆ ਰਹੀ ਸੀ। ਓਦੋਂ ਸਾਡੇ ਪਿੰਡ ਵਿੱਚ ਚੂੜੀਆਂ ਵੇਚਣ ਵਾਲੇ ਆਉਂਦੇ ਸਨ। ਬਹੁਤਿਆਂ ਕੋਲ ਕੋਈ ਸਾਇਕਲ ਵੀ ਨਹੀਂ ਹੁੰਦਾ ਸੀ। ਉਹ ਕਿਸੇ ਕੱਪੜੇ 'ਚ ਚੂੜੀਆਂ ਬੰਨ੍ਹ ਪੋਟਲੀ ਜਿਹੀ ਬਣਾ ਕੇ ਮੋਢੇ 'ਤੇ ਲਮਕਾਈ ਫਿਰਦੇ।ਇੱਕ ਦਿਨ ਸਾਡੇ ਕਿਸੇ ਪਿੰਡ ਵਾਲੇ ਨੇ ਉਸ ਦੀ ਪੋਟਲੀ 'ਤੇ ਡੰਡਾ ਮਾਰ ਕੇ ਉਸ ਨੂੰ ਪੁੱਛਿਆ, "ਇਸ 'ਚ ਕੀ ਹੈ?" ਚੂੜੀਆਂ ਵੇਚਣ ਵਾਲਾ ਬੋਲਿਆ, " ਪਹਿਲਾਂ ਤਾਂ ਕੁਝ ਸੀ, ਹੁਣ ਨਹੀਂ ਕਹਿ ਸਕਦਾ ਕਿ ਇਸ ਵਿੱਚ ਕੀ ਹੈ ?" ਅੱਜ ਮੇਰੀ ਹਾਲਤ ਬਿਲਕੁਲ ਵਣਜਾਰੇ ਦੀ ਓਸ ਪੋਟਲੀ ਜਿਹੀ ਸੀ। 
ਚਕਨਾਚੂਰ -
ਕੱਚ ਦੀਆਂ ਚੂੜੀਆਂ 
ਵਿਸਰੀ ਸੋਚ। 

ਰਾਮੇਸ਼ਵਰ ਕੰਮਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।

3 comments:

  1. ਹਾਈਬਨ (ਯਾਦਾਂ ਦਾ ਵਣਜਾਰਾ ) ਬਹੁਤ ਵਧੀਆ । ਵਧਾਈ !

    ReplyDelete
  2. ਬੜੀ ਵਧੀਆ ਲਿਖਤ ਹੈ ।ਮੰਨ ਦੇ ਹਾਲਾਤ ਦੀ ਤੁਲਣਾ ਬੜੀ ਮਨੋਂਰੰਜਕ ,ਅਤੇ ਡੂੰਗੀ ਭਾਵ-ਪੂਰਵਕ ਘਟਨਾ ਨਾਲ ਕੀਤੀ ਹੈ ।

    ReplyDelete

  3. ਰਾਮੇਸ਼੍ਵਰ ਜੀ ਤੁਹਾਡਾ ਲਿਖਾ ਹਾਇਵਨ ਬੜਾ ਵਧੀਆ ਲੱਗਾ। ਚੂੜੀਆਂ ਨਾਲ ਮਨ ਦੀ ਹਾਲਤ ਦੀ ਤੁਲਣਾ ਬੜੀ ਖੂਬ। ਭਾਵ ਭਰੀ ਅਤੇ ਮਨੋਰੰਜਕ ਲੱਗੀ। ਨਿਰਰਥਕ ਗਲਾਂ ਕਰਨ ਵਾਲੇ ਕੁਝ ਨਹੀ ਸੋਚਦੇ। ਵਧਾਈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ