ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jul 2015

ਕਾਹੀ ਦੇ ਫੁੱਲ

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ - ਬੁੱਧ ਸਿੰਘ ਚਿੱਤਰਕਾਰ। ਆਪ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਤੇ  ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਹਨ। ਆਪ ਜੀ ਦਾ ਨਿੱਘਾ ਸੁਆਗਤ ਹੈ। 


1.
ਖੁੱਲ੍ਹੀ ਖਿੜਕੀ 
ਅੰਦਰ ਫੈਲ ਗਿਆ 
ਪੂਰਾ ਅੰਬਰ। 


2.
ਰਾਤ ਚਾਨਣੀ 
ਚਾਂਦੀ ਵਾਂਗ ਚਮਕੇ 
ਕਾਹੀ ਦੇ ਫੁੱਲ। 

ਬੁੱਧ ਸਿੰਘ ਚਿੱਤਰਕਾਰ
(ਹੁਸ਼ਿਆਰਪੁਰ) 

ਨੋਟ: ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ।

3 comments:

  1. ਸ਼ਬਦਾਂ ਨਾਲ ਸੋਹਨੀ ਚਿਤਰਕਾਰੀ ਕੀਤੀ ਹੈ ।ਕੁਦਰਤ ਨੂੰ ਡੂੰਗੀ ਨੀਝ ਨਾਲ ਦੇਖਿਆ ਹੈ ।

    ReplyDelete
  2. ਕੁਦਰਤ ਦੇ ਲੁਕੇ ਰਹਸ ਦਾ ਚਿਤਰਣ । ਵਧਾਈ !

    ReplyDelete
  3. ਬੁੱਧ ਸਿੰਘ ਜੀ ਦੋਨੋ ਹਾਇਕੁ ਇਕ ਤੋ ਇਕ ਸੁੰਦਰ ਚਿਤ੍ਰ ਖਿਚਦੇ। ਮਨ ਮੋਹ ਗਏ। ਵਧਾਈ।
    ਸਚ ਮੁਚ ਖਿੜਕੀ ਖੋਲ ਕੇ ਅੰਬਰ ਦਾ ਨਜ਼ਾਰਾ ਕੀ ਕਹਨੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ