ਯੁੱਧ ਦੀ ਡਾਕੂਮੈਂਟਰੀ ਵੇਖਦਿਆਂ ਉਹ ਓਦਰੇਵੇਂ ਦੀ ਬੁੱਕਲ 'ਚ ਜਾ ਬੈਠੀ ਸੀ। ਚਿਹਰੇ 'ਤੇ ਉਦਾਸੀ ਦੇ ਪਰਛਾਵੇਂ ਛਾ ਗਏ , "....ਪਤਾ ਨਹੀਂ ਇਹ ਯੁੱਧ ਕਿਉਂ ਹੁੰਦੇ ਨੇ, ਕਿਸ ਦਾ ਭਲਾ ਹੋਇਆ ਹੈ ਅੱਜ ਤੱਕ ਯੁੱਧ ਨਾਲ ? ਅਮਨ ਦਾ ਪੰਛੀ ਪਤਾ ਨਹੀਂ ਕਿਹੜੇ ਅੰਬਰਾਂ ਨੂੰ ਉਡਾਰੀ ਮਾਰ ਗਿਆ, ਮੁੜ ਮੇਰੇ ਵਤਨੀਂ ਪਰਤਿਆ ਹੀ ਨਹੀਂ। ਮੇਰੇ ਵਤਨ ਸੁਡਾਨ ਦੇ ਲੱਖਾਂ ਲੋਕ ਬੇਘਰ ਹੋ ਗਏ। ਅਕਸਰ ਬੇਸਹਾਰਾ ਹੋਏ ਤੇ ਆਪਣਿਆਂ ਨੂੰ ਗੁਆ ਚੁੱਕੇ ਲੋਕ ਦਰ -ਬ -ਦਰ ਠੋਕਰਾਂ ਖਾਂਦੇ ਨੇ। ਫੇਰ ਸਹਾਰਿਆਂ ਨੂੰ ਤਲਾਸ਼ਦੇ ਅਣਜਾਣ ਰਾਹਾਂ 'ਤੇ ਤੁਰਦੇ ਅਣਜਾਣੀਆਂ ਥਾਂਵਾਂ ਵੱਲ ਚੱਲ ਪੈਂਦੇ ਨੇ।"
ਅਚਾਨਕ ਡਰ ਤੇ ਪੀੜਾ ਉਸ ਦੀਆਂ ਅੱਖਾਂ ਰਾਹੀਂ ਵਹਿ ਤੁਰੀ, " ਮੈਂ ਤਾਂ ਜਨਮੀ ਹੀ ਯੁੱਧ 'ਚ ਸਾਂ। ਅਜਿਹੇ ਮਾਹੌਲ 'ਚ ਪਲਣਾ ਆਪਣੇ ਆਪ 'ਚ ਸਰਾਪ ਹੀ ਤਾਂ ਹੈ। ਓਹ ਚੰਦਰਾ ਦਿਨ ਕਿਵੇਂ ਭੁੱਲ ਸਕਦੀ ਹਾਂ, ਜਦੋਂ ਹਵਾਈ ਫਾਇਰ ਕਰਕੇ ਦਗੜ -ਦਗੜ ਕਰਦੇ ਫੌਜੀ ਸਾਨੂੰ ਘਰਾਂ 'ਚੋਂ ਕੱਢਣ ਲਈ ਆ ਧਮਕੇ ਸੀ। ਅਫਰੀਕਾ ਦੇ ਜੰਗਲਾਂ 'ਚ ਨੰਗੇ ਪੈਰੀਂ ਤੁਰਦਿਆਂ ਮੇਰੇ ਪੈਰ ਸੁੱਜ ਗਏ ਸਨ। ਕਈ ਵਰ੍ਹੇ ਭਿਖਾਰੀਆਂ ਜਿਹਾ ਜੀਵਨ ਬੀਤਿਆ ਯੁਗਾਂਡਾ ਦੇ ਕੈਂਪਾਂ 'ਚ। ਜਿੱਥੇ ਆਪਣੇ ਸੰਗੀ ਸਾਥੀਆਂ ਨੂੰ ਭੁੱਖ ਨਾਲ ਮਰਦੇ ਵੇਖਿਆ ਸੀ । ਰੰਗਲਾ ਬਚਪਨ ਤਾਂ ਮੈਨੂੰ ਕਿਤੇ ਮਿਲਿਆ ਹੀ ਨਹੀਂ। "
ਫਿਰ ਉਸ ਦੀ ਸੋਚ ਦਾ ਪੰਛੀ ਕੈਂਪ ਦੇ ਉਸ ਰੁੱਖ ਦੀ ਟਹਿਣੀ ਜਾ ਬੈਠਾ ਸੀ ਜਿਸ ਹੇਠ ਬੈਠ ਉਸ ਨੇ ਪਹਿਲੀ ਵਾਰ ਉਂਗਲਾਂ ਨਾਲ ਰੇਤੇ 'ਤੇ ਲਿਖਣਾ ਸਿੱਖਿਆ ਸੀ। ਅਣਗਿਣਤ ਸੱਖਣੇ ਤੇ ਮੁਰਝਾਏ ਪਲਾਂ 'ਚ ਜ਼ਿੰਦਗੀ ਨੇ ਕੁਝ ਰੰਗ ਭਰੇ ਤੇ ਕਿਸਮਤ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਆਈ। ਹੁਣ ਡਰ ਦੀ ਥਾਂ ਉਦਾਸੀ ਨੇ ਲੈ ਲਈ ਸੀ ਤੇ ਆਪਣੀ ਮਿੱਟੀ ਨੂੰ ਛੱਡਣ ਦਾ ਓਦਰੇਵਾਂ ਉਸ ਦੀਆਂ ਅੱਖਾਂ 'ਚੋਂ ਸਾਫ਼ ਝਲਕਦਾ ਸੀ।
ਟੀ. ਵੀ. 'ਤੇ ਯੁੱਧ
ਓਦਰੀਆਂ ਅੱਖੀਆਂ
ਸਿੰਮਣ ਕੋਏ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 49 ਵਾਰ ਪੜ੍ਹੀ ਗਈ।

ਓਦਰੇਵਾਂ
ReplyDeleteਇਹ ਹਇਵਨ ਯੁੱਧ ਦੀ ਦੁਖਦ ਘਟਨਾਵਾਂ ਨਾਲ ਰੂਬਰੂ ਕਰੋਨ ਦੇ ਨਾਲ ਨਾਲ ਉਸ ਦਰਦ ਨੂ ਭੀ ਮਹਸੂਸ ਕਰਾ ਗਿਆ ਮਨ ਨੂੰ। ਉਸੇ ਤਰ੍ਹਾਂ ਦਾ ਮੁੜ ਦਰਿਸ਼ ਦੇਖ ਕੇ ਉਈ ਦਰਦ ਜਾਗ ਜਾਂਦਾ ਹੈ। ਸਚਮੁਚ ਸਾਡੀ ਧਰਤੀ ਸ਼੍ਰਾਪੀ ਹੋਈ ਲਗਦੀ ਆ। ਤੁਹਾਡੀ ਕਲਮ ਨੇ ਇਹ ਲਿਖ ਕੇ ਆਖਾਂ ਨੂੰ ਮਜਬੂਰ ਕਰ ਦਿੱਤਾ ਗਿੱਲੀਆਂ ਹੋਣ ਲੇਈ। ਡਰ ਦੀ ਦਹਸ਼ਤ ਨਹੀ ਭੂਲੀ ਜਾ ਸਕਦੀ । ਵਧਾਈ ਹਰਦੀਪ। ਬਹੁਤ ਦਿਨਾਂ ਬਾਦ ਮਿਲਾ ਕੁਝ ਨਮਾ ਪੜਨ ਨੂੰ।
ਇਹ ਕਿਸਦੀ ਕਹਾਨੀ ਹੈ ?
ReplyDeleteਬਹੁਤ ਦੇਸ਼ਾਂ ਵਿੱਚ ਇਹੀ ਹੋ ਰਿਹਾ ਹੈ
war-lords ਦਾ ਪੂਰਾ ਜੰਗਲ ਰਾਜ ਹੈ
ਇਹਨਾ ਦੇਸ਼ਾਂ ਵਿਚ ਸ਼ਾਂਤੀ ਹੋ ਜਾਏ ਗੀ , ਫਿਰ ਹਥਿਆਰਾਂ ਦੇ
ਕਾਰਖਾਨੇ ਕਿੰਝ ਚਲਣ ਗੇ ।
ਓਦਰੇਵਾਂ ਹਾਇਬਨ ਜੰਗ ਚੋਂ ਗੁਜ਼ਰ ਕੇ ਆਈ ਜਨਤਾ ਦੇ ਦੁੱਖ, ਓਦਰੇਵੇਂ ਤੇ ਉਦਾਸੀ ਦੀ ਸਹੀ ਤਰਜਮਾਨੀ ਕਰਦਾ ਹੈ
ReplyDeleteBilkul asliyat beyan kitti hai.
ReplyDeleteDil vich houl jeha uthda hai eh rachna par ke.