ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jul 2015

ਪਾਣੀ ਬਚਾਓ (ਚੋਕਾ)

ਛੱਪੜ ਸੁੱਕੇ
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ 
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ 
ਨਲਕੇ ਨੇ ਬੇ-ਦਮ
ਪੰਛੀ ਹੌਂਕਣ 
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ  ਨੇ ਪਾੜਛੇ
ਲੋਹਾ ਵਿੱਕਦਾ 
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ 
ਲੱਭਾ ਨਾ ਕੱਖ 
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ 
ਕਰੋ ਅਧਾਰ
ਜੇ ਗਿਆ ਵੇਲਾ ਲੰਘ  
ਫਿਰ ਭੁੱਜੇਗੀ ਭੰਗ। 

ਇਂਜ: ਜੋਗਿੰਦਰ ਸਿੰਘ ਥਿੰਦ 
(ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।

3 comments:


  1. ਜੋਗਿੰਦਰ ਸਿੰਘ ਜੀ ਤੁਹਾਡੀ ‘ਪਾਣੀ ਬਚਾਓ’ ਚੋਕਾ। ਵਕਤ ਮੁਤਾਬਕ ਇਨਸਾਨ ਨੂੰ ਸਾਵਧਾਨ ਕਰਨਵਾਲੀ ਰਚਨਾ ਹੈ। ਪਾਣੀ ਤਾਂ ਸਬ ਦੀ ਮੁਢਲੀ ਲੋੜ ਹੈ। ਏਦੇ ਤੇ ਸਾਨੂ ਗਮਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਆ।ਸਾਡੀ ਕੁਦਰਤੀ ਦੇਣ ਦੇ ਪ੍ਰਤੀ ਅਨਗੈਹਲੀ ਭਵਿਖ ਵਿਚ ਪਛਤਾਵਾ ਹੀ ਦੇਉਗੀ।

    ReplyDelete
  2. ਅਜ ਜੋ ਪਾਣੀ ਦੇ ਹਾਲਤ ਹਨ , ਜਦੋਂ Punjab ਵਿਚ ਹਰੀ ਕ੍ਰਾਂਤੀ ਆਈ ਸੀ , ਕਈੰ ਅਰਥ - ਸ਼ਾਸ਼ਤਰੀਆਂ ਉਸ ਵੇਲੇ ਹੀ ਇਸ ਹਾਲਤ ਦੀ ਭਵਿਖ ਬਾਣੀ ਕਰ ਦਿਤੀ ਸੀ । ਸਰਕਾਰੀ ਗਲਤ ਨੀਤੀਆਂ ਅਤੇ ਆਦਮੀ ਦੀਆਂ ਖੁਦਗਰਜ ਅਤੇ ਗਲਤ ਫੈਸਲਿਆਂ ਨਤੀਜਾ ਅਜ ਸਾਰੇ ਭੋਗ ਰਹੀ ਹਨ ।

    ReplyDelete
  3. ਚੋਕਾ ਪਸੰਦ ਕਰਨ ਲਈ ਸੱਭ ਦਾ ਧੰਵਾਦ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ