1.
ਕੱਚੀਆਂ ਤੰਦਾਂ
ਪਿਆਰ ਗੰਢ ਦੀਆਂ
ਇਹ ਪੱਕੇ ਰਿਸ਼ਤੇ
ਭੈਣ ਭਰਾ ਦੇ
ਮੁੱਕ ਗਏ ਸ਼ਿਕਵੇ
ਅੱਜ ਬੰਨ ਰੱਖੜੀ।
2.
ਯਾਦ ਕਰਾਵੇ
ਰੱਖੜੀ ਤਿਉਹਾਰ
ਭੈਣ -ਭਾਈ ਪਿਆਰ
ਰੱਖੜੀ ਦਿਨ
ਵੀਰੇ ਦੇਸ਼ -ਵਿਦੇਸ਼
ਘਰ ਭੈਣ ਉਡੀਕੇ।
3.
ਘਰ 'ਚ ਧੀਆਂ
ਸੌਣ ਦੀਆਂ ਝੜੀਆਂ
ਅੱਜ ਲੱਗਣ ਤੀਆਂ
ਬਿਪਤਾ ਵੇਲੇ
ਧੀਆਂ ਅੱਗੇ ਵਧੀਆਂ
ਅੱਜ ਪੁੱਤ ਬਣ ਕੇ।
4.
ਭੈਣ ਘੱਲਦੀ
ਕਾਵਾਂ ਹੱਥ ਸੁਨੇਹੇ
ਵੀਰ ਵਿਦੇਸ਼
ਬਿਰਧ ਭੂਆ
ਰੱਖੜੀ ਲੈ ਕੇ ਆਈ
ਪੱਕੀ ਸਾਂਝ ਵਧਾਈ।
ਬੁੱਧ ਸਿੰਘ ਚਿੱਤਰਕਾਰ
ਪਿੰਡ ਨਡਾਲੋਂ - ਹੁਸ਼ਿਆਰਪੁਰ
**************************
1.
ਕੱਚੀਆਂ ਤੰਦਾਂ
ਪਿਆਰ ਗੰਢ ਦੀਆਂ
ਇਹ ਪੱਕੇ ਰਿਸ਼ਤੇ
ਭੈਣ ਭਰਾ ਦੇ
ਮੁੱਕ ਗਏ ਸ਼ਿਕਵੇ
ਅੱਜ ਬੰਨ ਰੱਖੜੀ।
2.
ਯਾਦ ਕਰਾਵੇ
ਰੱਖੜੀ ਤਿਉਹਾਰ
ਭੈਣ -ਭਾਈ ਪਿਆਰ
ਰੱਖੜੀ ਦਿਨ
ਵੀਰੇ ਦੇਸ਼ -ਵਿਦੇਸ਼
ਘਰ ਭੈਣ ਉਡੀਕੇ।
3.
ਘਰ 'ਚ ਧੀਆਂ
ਸੌਣ ਦੀਆਂ ਝੜੀਆਂ
ਅੱਜ ਲੱਗਣ ਤੀਆਂ
ਬਿਪਤਾ ਵੇਲੇ
ਧੀਆਂ ਅੱਗੇ ਵਧੀਆਂ
ਅੱਜ ਪੁੱਤ ਬਣ ਕੇ।
4.
ਭੈਣ ਘੱਲਦੀ
ਕਾਵਾਂ ਹੱਥ ਸੁਨੇਹੇ
ਵੀਰ ਵਿਦੇਸ਼
ਬਿਰਧ ਭੂਆ
ਰੱਖੜੀ ਲੈ ਕੇ ਆਈ
ਪੱਕੀ ਸਾਂਝ ਵਧਾਈ।
ਬੁੱਧ ਸਿੰਘ ਚਿੱਤਰਕਾਰ
ਪਿੰਡ ਨਡਾਲੋਂ - ਹੁਸ਼ਿਆਰਪੁਰ
**************************
1.
ਰੱਖੜੀ ਆਈ 
ਉਡੀਕੇ ਭੈਣ ਵੀਰਾ 
ਅੱਜ ਅਸੀਸਾਂ  ਲੈ ਜਾ
ਲੱਖ ਖ਼ੁਸ਼ੀਆਂ 
ਵੀਰਾ ਘਰ ਲਿਆਵੇ 
ਗੁੱਟ ਬੰਨਾ  ਰੱਖੜੀ। 
ਕਮਲਾ ਘਟਾਔਰਾ 
ਯੂ ਕੇ 
ਨੋਟ: ਇਹ ਪੋਸਟ ਹੁਣ ਤੱਕ 279 ਵਾਰ ਪੜ੍ਹੀ ਗਈ।



