ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Aug 2015

ਰੱਖੜੀ (ਸੇਦੋਕਾ)

1.
ਕੱਚੀਆਂ ਤੰਦਾਂ 
ਪਿਆਰ ਗੰਢ ਦੀਆਂ 
ਇਹ ਪੱਕੇ ਰਿਸ਼ਤੇ 
ਭੈਣ ਭਰਾ ਦੇ 
ਮੁੱਕ ਗਏ ਸ਼ਿਕਵੇ 
ਅੱਜ ਬੰਨ ਰੱਖੜੀ। 
2.
ਯਾਦ ਕਰਾਵੇ 
ਰੱਖੜੀ ਤਿਉਹਾਰ 
ਭੈਣ -ਭਾਈ ਪਿਆਰ 
ਰੱਖੜੀ ਦਿਨ 
ਵੀਰੇ ਦੇਸ਼ -ਵਿਦੇਸ਼ 
ਘਰ ਭੈਣ ਉਡੀਕੇ। 
3.
ਘਰ 'ਚ ਧੀਆਂ 
ਸੌਣ ਦੀਆਂ ਝੜੀਆਂ 
ਅੱਜ ਲੱਗਣ ਤੀਆਂ 
ਬਿਪਤਾ ਵੇਲੇ 
ਧੀਆਂ ਅੱਗੇ ਵਧੀਆਂ 
ਅੱਜ ਪੁੱਤ ਬਣ ਕੇ। 
4.
ਭੈਣ ਘੱਲਦੀ 
ਕਾਵਾਂ ਹੱਥ ਸੁਨੇਹੇ 
ਵੀਰ ਵਿਦੇਸ਼ 
ਬਿਰਧ ਭੂਆ 
ਰੱਖੜੀ ਲੈ ਕੇ ਆਈ 
ਪੱਕੀ ਸਾਂਝ ਵਧਾਈ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ - ਹੁਸ਼ਿਆਰਪੁਰ 
**************************
1.


ਰੱਖੜੀ ਆਈ
ਉਡੀਕੇ ਭੈਣ ਵੀਰਾ
ਅੱਜ ਅਸੀਸਾਂ ਲੈ ਜਾ
ਲੱਖ ਖ਼ੁਸ਼ੀਆਂ
ਵੀਰਾ ਘਰ ਲਿਆਵੇ
ਗੁੱਟ ਬੰਨਾ  ਰੱਖੜੀ

ਕਮਲਾ ਘਟਾਔਰਾ 
ਯੂ ਕੇ
ਨੋਟ: ਇਹ ਪੋਸਟ ਹੁਣ ਤੱਕ 279 ਵਾਰ ਪੜ੍ਹੀ ਗਈ।

2 comments:


  1. ਘਰ ‘ਚ ਧੀਆਂ
    ਸੋਣ ਦੀਆਂ ਝੜੀਆਂ
    ਬਿਪਤਾ ਵੇਲੇ
    ....ਪੁਤ ਬਣ ਕੇ ਅੱਗੇ ਬਧਿਆਂ
    ਸਹੀ ਵਰਣਨ ਕੀਤਾ। ਬੁਧ ਸਿੰਘ ਜੀ।
    ਹਰਦੀਪ ਜੀ ਮੇਰੀ ਟੁੱਟੀ ਫੁੱਟੀ ਲਾਇਨਾ ਨੂ ਸਹੀ ਰੂਪ ਦੇ ਕੇ ਮੇਰਾ ਹੋਂਸਲਾ ਅਫਜਾਈ ਕਰਨ ਲਈ ਸਾਭਾਰ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ