ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Aug 2015

ਗੋਰੇ ਦਾ ਘਰ

1.
ਗੋਰੇ ਦਾ ਘਰ
ਘਰ ਦੇ ਤਿੰਨ ਜੀਅ 
 ਕੁੱਤੇ ਨੇ ਚਾਰ ।

2.
ਗੋਰੇ  ਦਾ ਘਰ
ਗਰਿਲ ਉੱਤੇ ਮਾਸ
ਕੁੱਤਾ ਵੀ ਦੇਖੇ ।

3.
ਗੋਰੇ ਦਾ ਕੁੱਤਾ
ਦੇਖ ਲਈ ਪਗੜੀ
ਭੌਂਕੀ  ਹੀ ਜਾਵੇ ।

ਦਿਲਜੋਧ ਸਿੰਘ 
ਯੂ. ਐਸ. ਏ .
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ।

3 comments:

  1. ਵਿਦੇਸ਼ੀ ਭੂਮੀ ਦੇ ਰਹਿਣ ਸਹਿਣ ਦਾ ਵਰਨਣ

    ReplyDelete

  2. ਗੋਰੀਆਂ ਦੇ ਜੀਵਨ ਦਾ ਸਹੀ ਵਰਨਣ ਏ ਲੋਗ ਪਾਲਤੂ ਪਸ਼ੁ ਰਖਣੇ ਦੇ ਹੀ ਸ਼ੋਕੀਨ ਹੁੰਦੇ ਆ। ਯਾ ਸਵਤੰਤਰ ਜੀਵਨ ਜਿਨਾ ਪਸੰਦ ਕਰਦੇ ਹਨ। ਬਹੁਤ ਬੜਿਆ ਲਿਖਾ ਦਿਲਜੋਧ ਸਿੰਘ ਜੀ।

    ReplyDelete
  3. ਦਿਲਜੋਧ ਜੀ,
    ਅਾਪ ਜੀ ਨੇ ਗੋਰਿਅਾ਼ ਦੇ ਜੀਵਨ ਦਾ ਸਹੀ ਨਕਸ਼ਾ ਪੇਸ਼ ਕੀਤਾ ਹੈ।ਜਿਨਾ਼ ਦੇ ਬਚੇ ਬਾਲਗ ਹੁੰਦੇ ਹੀ ਵੱਖ ਰਹਿਣ ਲੱਗ ਜਾਂਦੇ ਹਣ,ੳਹਨਾਂ ਨੂੰ ਕੁਤਿਆਂ ਬਿਲੀਆਂ ਨਾਲ ਹੀ ਦਿਨ ਕਟਨੇ ਪੈਂਦੇ ਨੇ।ਇਹ ੳਹਨਾਂ ਦੇ ਜੀਵਨ ਦੀ ਸਚਾਈ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ