ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Sept 2015

ਸਮੇਂ ਦਾ ਰੱਥ (ਸੇਦੋਕਾ)

1.
ਸਮੇਂ ਦਾ ਰੱਥ
ਦਿਨ ਰਾਤ ਹੱਕਦੇ 
ਚੰਦ ਤਾਰੇ ਸੂਰਜ
ਲੱਭਦਾ ਰਿਹਾ
ਚਾਨਣੀ ਦੀਆਂ ਪੈੜਾਂ
ਮੇਰੀ ਬੀਤੀ ਉਮਰ। 

2.
ਚੜ੍ਹੇ ਸਾਵਣ
ਯਾਦਾਂ ਦੀ ਕਿਣਮਿਣ
ਛਾਏ ਬੱਦਲ ਕਾਲੇ
ਪਿੱਪਲਾਂ ਥੱਲੇ
ਰੌਣਕਾਂ ਨੇ ਮੁੜੀਆਂ
ਲੱਗੇ ਤੀਆਂ ਦੇ ਮੇਲੇ । 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 
ਨੋਟ: ਇਹ ਪੋਸਟ ਹੁਣ ਤੱਕ 84 ਵਾਰ ਪੜ੍ਹੀ ਗਈ।

3 comments:

  1. ਸੋਹਨਾ ਲਿਖਿਆ ਹੈ
    ਅਜਕਲ ਸੋਚਿਆ ਹੀ ਜਾ ਸਦਕਾ ਹੈ
    ਕਿ ਇਕ ਪਿਪਲ ਦਾ ਰੁਖ ਹੈ ਅਤੇ ਉਸ ਥੱਲੇ ਕੋਈ ਤੀਆਂ ਦਾ ਮੇਲਾ ਲੱਗਾ ਹੈ
    ਅਜ ਦੀ ਸਚਾਈ ਹਰਦੀਪ ਨੇ ਆਪਨੇ ਹਾਇਗਾ ਵਿਚ ਦਸ ਦਿੱਤੀ ਹੈ
    ---ਇਕ ਸੁੱਕਿਆ ਪੇੜ ਹੈ, ਨਾਂ ਕੋਈ ਪੰਛੀ ਹੈ , ਨਾਂ ਕੋਈ ਪੱਤਾ ਹੈ , ਬਸ ਚਿਮਨੀਆਂ ਦਾ ਧੂਆਂ ਹੈ ।

    ReplyDelete
  2. ਸਮੇਂ ਦਾ ਰਥ
    ਕਸ਼ਮੀਰੀ ਲਾਲ ਜੀ ਤੁਹਾਡੇ ਸੇਦੋਕਾ ਖੂਬਸੂਰਤ ਲੱਗੇ । ਸਾਵਨ ਦੀ ਯਾਦਾਂ ਦੀ ਕਿਣਮਿਣ ਹਰ ਜੀਵਨ ਨਾਲ ਜੁੜੀ ਹੁੰਦੀ ਹੈ। ਖਾਸ ਤੋਰ ਤੇ ਉਨ੍ਹਾ ਲੇਈ ਜੇੜੇ ਵਿਦੇਸ਼ ਦੀ ਧਰਤੀ ਤੇ ਰਹ ਰਹੇ ਨੇ।

    ReplyDelete
  3. Thanksdhiljodh singh and kamla jk

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ