ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Oct 2015

ਕੱਲਯੁੱਗੀ ਰਾਵਣ ( ਸੇਦੋਕਾ)

1.

ਭਰੀ ਭੀੜ ਨੇ
ਰਾਵਣ ਜਲਾਇਆ
ਅੱਜ ਫਿਰ ਵੀ ਜ਼ਿੰਦਾ
ਹੈ ਦੁਸਹਿਰਾ
ਰਾਵਣ ਦਾ ਪਹਿਰਾ 
ਸਭ ਜਾਗਦੇ ਰਹੋ।
2.
ਭੀੜ 'ਚੋਂ ਝਾਕੇ
ਕਾਗਜ਼ ਦਾ ਰਾਵਣ
ਜਦ ਭਰਿਆ ਮੇਲਾ 
ਰਾਮ ਲੀਲਾ 'ਚ 
ਹੋਰ ਵੱਡਾ ਹੋਇਆ 
ਅੱਜ ਰਾਵਣ ਕੱਦ। 
3.
ਵਿਛੜੀ ਸੀਤਾ 
ਰੁੱਖਾਂ ਦੇ ਗੱਲ ਲੱਗ 
ਤਦ ਰਾਮ ਵੀ ਰੋਏ 
ਲੰਘ ਰਹੀ ਹੈ 
ਅਗਨੀ ਪ੍ਰੀਖਿਆ 'ਚੋਂ 
ਫਿਰ ਵੀ ਅੱਜ ਸੀਤਾ। 
4.
ਲੰਕਾ ਵੀ ਹਾਰੇ 
ਜਦ ਤੋਂ ਰਾਵਣ ਨੇ 
ਮਨੋ ਰਾਮ ਵਿਸਾਰੇ 
ਬਣਕੇ ਯਾਰ 
ਕੱਲਯੁੱਗੀ ਰਾਵਣ 
ਅੱਜ ਕਰੇ ਸ਼ਿਕਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ: ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 159 ਵਾਰ ਪੜ੍ਹੀ ਗਈ।

2 comments:

  1. ਹਰ ਸਾਲ ਅਸੀਂ ਦੁਸਹਿਰਾ ਮਨਾਉਂਦੇ ਹੈਂ। ਲੇਕਿਨ ਕੀ ਰਾਵਣ ਦਾ ਅੰਤ ਕਰ ਪਾਏ ? ਨਹੀਂ। ਤੁਸੀਂ ਠੀਕ ਕਹਿਆ ਬੁੱਧ ਸਿੰਘ ਜੀ ,...ਬਣਕੇ ਯਾਰ ਕੱਲਯੁਗੀ ਰਾਵਣ /ਅੱਜ ਕਰੇ ਸ਼ਿਕਾਰ /ਆਪਜੀ ਦੇ ਸਾਰੇ ਸਦੋਕਾ ਸੁੰਦਰ ਹਨ।

    ReplyDelete
  2. ਸੁੰਦਰ ਪੇਸ਼ਕਾਰੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ