ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Nov 2015

ਪੱਤ -ਝੜੇ

1.
ਤੇਜ ਹਵਾਵਾਂ 
ਪੱਤ ਪੱਤ ਉੱਡਿਆ 
ਕੋਈ ਦਿਸ਼ਾ ਨਾ।


2.
ਸ਼ਾਖ ਤੋਂ ਟੁੱਟੇ
ਕਹਿਰ ਮੌਸਮ ਦਾ
ਹਵਾ 'ਚ ਉੱਡੇ  ।

3.
ਸੁੱਕੀ ਟਾਹਣੀ
ਲਗਦੀ ਏ ਰੋਗਣ
ਲੱਕ ਤੋਂ ਟੁੱਟੀ ।

4.
ਸਰਦ ਹਵਾ
ਕਰ ਸੁੰਨੇ ਆਲ੍ਹਣੇ
ਲੰਮੀ ਉਡਾਰੀ ।

ਦਿਲਜੋਧ ਸਿੰਘ 
ਯੂ ਐਸ ਏ
ਨੋਟ: ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ।

3 comments:

  1. ਆਪ ਨੇ ਬਹੁਤ ਚਿਰ ਬਾਅਦ ਸਾਂਝ ਪਾਈ ਹੈ। ਬਹੁਤ -ਬਹੁਤ ਧੰਨਵਾਦ।
    ਪੱਤਝੜ ਦੀ ਰੁੱਤ ਦਾ ਵਰਣਨ -ਬੜੇ ਸਲੀਕੇ ਨਾਲ ਜ਼ਿੰਦਗੀ ਦੇ ਯਦਾਰਥ ਨੂੰ ਬਿਆਨਿਆ ਗਿਆ ਹੈ ਕਿਵੇਂ ਕਹਿਰ ਦੇ ਮੌਸਮਾਂ ਨਾਲ ਪੱਤ -ਪੱਤ ਉੱਡ -ਪੁੱਡ ਜਾਂਦਾ ਹੈ। ਜ਼ਿੰਦਗੀ ਦੀਆਂ ਤੇਜ਼ ਤੇ ਸਰਦ ਹਵਾਵਾਂ ਲੱਕ ਤੋੜ ਸਾਨੂੰ ਰੋਗੀ ਬਣਾ ਦਿੰਦਿਆਂ ਹਨ।
    ਹਰਦੀਪ

    ReplyDelete
  2. ਪਤ ਝੜੇ
    ਜੋਧ ਸਿੰਘ ਜੀ ,ਪਤ ਝੜ ਦਾ ਸੁੰਦਰ ਵਰਣਨ ਹੈ ਆਪਜੀ ਦੇ ਹਾਇਕੁ। ਜੀਵਨ ਬਿਚ ਭੀ ਇਹ ਸਬ ਵਾਪਰਦਾ ਰਹੰਦਾ ਹੈ ਇਹ ਤਾ ਜੀਵਨ ਹੈ।
    ਦੁਖ ਸੁਖ ਦਾ ਸਮੇਲ।

    ReplyDelete
  3. ਪਤਝੜ ਦਾ ਸੰਦਰ ਚਿੱਤਰਣ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ