ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Jan 2016

ਆਪਣਾਪਣ (ਸੇਦੋਕਾ)

1.
ਮੇਰੇ ਅੰਦਰੋਂ 
ਗੁਆਚਦਾ ਜਾ ਰਿਹਾ 
ਕਿਉਂ ਆਪਣਾਪਣ 
ਲੱਭ ਰਿਹਾ ਹਾਂ 
ਮੈਂ ਆਪਣੇ ਅੰਦਰੋਂ 
ਇਹ ਕਈ ਯੁੱਗਾਂ ਤੋਂ। 
2.
ਸ਼ਬਦ ਸੇਤੂ 
ਤੇਰੇ ਮੇਰੇ ਵਿਚਾਲੇ 
ਐਸੀ ਸਾਂਝ ਸਦੀਵੀ 
ਦਿਲ ਰੋਇਆ 
ਅੱਜ ਫੇਰ ਜ਼ਿਕਰ 
ਜਦ ਤੇਰਾ ਹੋਇਆ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ

2 comments:

  1. ਸਹੀ ਕਿਹਾ ਹੈ ਬੁੱਧ ਸਿੰਘ ਜੀ ਨੇ ਆਪਣਾ -ਆਪਾ ਖੋਜਣ ਦੀ ਲੋੜ ਹੈ ਤਾਂ ਹੀ ਤਾਂ ਅਪਣਾਪਣ ਪਣਪੇਗਾ। ਜੋ ਸ਼ਬਦਾਂ ਤੇ ਬੋਲਾਂ ਦੀ ਸਾਂਝ ਪਾਉਣਾ ਜਾਣਦਾ ਹੈ ਸਮਝੋ ਉਸ ਨੇ ਆਪਾ ਫਰੋਲਣਾ ਸ਼ੁਰੂ ਕਰ ਦਿੱਤਾ ਹੈ।
    ਬਹੁਤ ਹੀ ਵਧੀਆ ਲਿਖਤ ਨਾਲ ਸਾਂਝ ਪਾਈ ਹੈ। ਆਪ ਵਧਾਈ ਦੇ ਪਾਤਰ ਹੋ।
    ਹਰਦੀਪ

    ReplyDelete
  2. Bahot bahot. Danwad

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ