ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Feb 2016

ਮੁਸਕਾਨ

           ਪੱਤਝੜ ਦੀ ਰੁੱਤ ਦੇ ਖੁਸ਼ਕ ਜਿਹੇ ਦਿਨ। ਖੁਰਦਰੇ ਪਲਾਂ ਦੀ ਮਾਰ ਝੱਲਦਾ ਜ਼ਖਮੀ ਜਿਹਾ ਮੌਸਮ। ਜ਼ਿੰਦਗੀ ਦੇ ਵਿਹੜਿਆਂ 'ਚ ਬੈਠੇ ਲੋਕ ਬਦਲੇ ਮੌਸਮ ਦੀਆਂ ਹੀ ਗੱਲਾਂ ਕਰਦੇ ਜਾਪਦੇ ਸਨ । ਜ਼ਿੰਦਗੀ ਦੇ ਮਾਂਦੇ ਪਏ ਰੰਗਾਂ ਦੀਆਂ ਪੈੜਾਂ ਹੇਠ ਗੁਆਚੇ ਜਿਉਣ ਵਰਗੇ ਪਲਾਂ ਨੂੰ ਹੁਣ ਉਹ ਲੱਭ ਰਹੇ ਸਨ । ਪਰ ਪੱਤਝੜ 'ਚ ਬਹਾਰ ਦਾ ਮਿਲ ਜਾਣਾ, ਹੈ ਨਾ ਅਲੋਕਾਰੀ ਅਹਿਸਾਸ।  ਹਾਂ ਓਸ ਦਿਨ ਏਹੋ ਹੀ ਤਾਂ ਹੋਇਆ ਸੀ ਜਦੋਂ ਉਹ ਮੈਨੂੰ ਮਿਲੀ ਸੀ।  ਕਾਉਂਟਰ 'ਤੇ ਖੜ੍ਹੀ ਨੇ ਬੜੇ ਹੀ ਤਪਾਕ ਨਾਲ ਉਸ ਪੁੱਛਿਆ ਸੀ , " ਹਾਓ ਕੈਨ ਆਈ ਹੈਲਪ ਯੂ ?" ਉਸ ਦੇ ਬੋਲਾਂ ਨੇ ਮੇਰਾ ਮਨ ਮੋਹ ਲਿਆ ਸੀ।
            ਉਸ ਦਾ ਝਮ -ਝਮ ਕਰਦਾ ਚਿਹਰਾ ਮੇਰੇ ਜ਼ਿਹਨ 'ਚ ਆਣ ਲੱਥਾ ਸੀ । ਇਕਹਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ ਤੇ ਗੋਰਾ ਨਿਸ਼ੋਹ ਰੰਗ ਜਿਵੇਂ ਮੱਖਣ 'ਚ ਸੰਧੂਰ ਮਿਲਿਆ ਹੋਵੇ। ਜਦੋਂ ਹੱਸੇ ਤਾਂ ਮੂੰਹੋਂ ਫੁੱਲ ਕਿਰਨ। ਗੱਲ ਕਰੇ ਤਾਂ ਕੰਨਾਂ 'ਚ ਅੰਮ੍ਰਿਤ ਰਸ ਘੁਲੇ । ਉਸ ਦੇ ਹੰਸੂ -ਹਸੂੰ ਕਰਦੇ ਮੁੱਖੜੇ ਨੇ ਮੈਨੂੰ ਐਨਾ ਕੀਲ ਲਿਆ ਸੀ ਕਿ ਮੈਂ ਤਾਂ ਉਸ ਦਾ ਨਾਮ ਤੱਕ ਪੁੱਛਣਾ ਭੁੱਲ ਗਈ ਸਾਂ ਜਾਂ ਸਮਝੋ ਏਸ ਦੀ ਲੋੜ ਹੀ ਨਹੀਂ ਭਾਸੀ ਸੀ।
             ਕੁਝ ਦਿਨਾਂ ਬਾਅਦ ਜਦੋਂ ਮੈਂ ਫਿਰ ਸ਼ਾਪਿੰਗ ਮਾਲ ਗਈ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਤਲਾਸ਼ ਰਹੀਆਂ ਸਨ। ਕਹਿੰਦੇ ਨੇ ਕਿ ਜੋ ਹਮੇਸ਼ਾਂ ਬਹਾਰਾਂ 'ਚ ਜਿਉਂਦੇ ਨੇ ਉਹਨਾਂ ਲਈ ਪੱਤਝੜ ਵੀ ਬਹਾਰ  ਬਣ ਜਾਂਦੀ ਹੈ। ਉਹ ਤਾਂ ਖੜ -ਖੜ ਕਰਦੇ ਸੁੱਕੇ ਪੱਤਿਆਂ 'ਚੋਂ ਵੀ ਸੁਰ ਭਾਲ ਲੈਂਦੇ  ਨੇ। ਉਸ ਦੀ ਸੀਰਤ ਇਸੇ ਗੱਲ ਦੀ ਹੀ ਹਾਮੀ ਭਰਦੀ ਸੀ। ਇਸ  ਵਾਰ ਦੀ ਮਿਲਣੀ 'ਚ ਵਿਦੇਸ਼ੀ ਭਾਸ਼ਾ ਦਾ ਠੁੰਮਣਾ ਖੁਦ- ਬ -ਖੁਦ ਹੀ ਕਿਧਰੇ ਖਿਸਕ ਗਿਆ ਸੀ। ਮੈਨੂੰ ਮੇਰੀਆਂ ਭਾਵਨਾਵਾਂ ਹੁਣ ਬੇਕਾਬੂ ਹੁੰਦੀਆਂ ਜਾਪੀਆਂ ," ਤੈਨੂੰ ਵੇਖਦਿਆਂ ਹੀ ਪੱਤਝੜ ਰੁੱਤੇ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ  ਏ । ਤੇਰੇ ਬੋਲ ਸੱਜਰੀ ਹਵਾ ਦੇ ਬੁੱਲ੍ਹਿਆਂ ਜਿਹੇ ਨੇ। ਤੇਰੇ ਅਕਸ ਦਾ ਪਰਛਾਵਾਂ ਮੇਰੇ ਜ਼ਿਹਨ ਦਾ ਇੱਕ ਕੋਨਾ ਮੱਲੀ ਬੈਠਾ ਹੈ ।"
           ਦਿਨ ਚੜ੍ਹਦੇ ਦੀ ਲਾਲੀ ਜਿਹੀ ਚਮਕ ਹੁਣ ਉਸ ਦੀਆਂ ਅੱਖਾਂ 'ਚ ਸੀ। ਅਪਣੱਤ ਤੇ ਮੋਹ ਭਰੇ ਵੇਗ 'ਚ ਉਹ ਮੱਲੋਮੱਲੀ ਵਹਿ ਤੁਰੀ। "ਮੈਂ ਤਾਂ ਤੁਹਾਨੂੰ ਦੂਰੋਂ ਹੀ ਵੇਖ ਲਿਆ ਸੀ ਤੇ ਸੋਚ ਰਹੀ ਸਾਂ ਕਿ ਤੁਹਾਨੂੰ ਸੇਵਾ ਪ੍ਰਦਾਨ ਕਰਨ ਦੀ ਵਾਰੀ ਮੈਂ ਹੀ ਲੈਣੀ ਹੈ। ਇੱਕ ਗੱਲ ਹੋਰ ਕਹਾਂ - ਤੁਹਾਡੇ ਪਾਏ ਪੰਜਾਬੀ ਸੂਟ ਨੂੰ ਵੇਖ ਕੇ ਸੁਆਦ ਆ ਜਾਂਦਾ ਹੈ, " ਸਹਿਜੇ ਜਿਹੇ ਉਸ ਆਪਣੀ ਨਿੰਮੀ ਜਿਹੀ ਮੁਸਕਾਨ ਬਿਖੇਰੀ । ਮੇਰੇ ਅਬੋਲੇ ਬੋਲ ਮੇਰੇ ਸਾਹਵਾਂ ਨਾਲ ਰਲ ਕੇ ਏਹੋ ਦੁਆ ਕਰ ਰਹੇ ਸੀ ਕਿ ਉਹ ਇਸੇ ਤਰਾਂ ਸੰਦਲੀ ਖੁਸ਼ਬੋਈਆਂ ਵੰਡਦੀ ਰਹੇ ਤੇ ਇਹਨਾਂ ਖਿਣਾਂ ਦੀ ਕਦਰ ਕਰਨ ਵਾਲੇ ਆਪਣੀਆਂ ਝੋਲੀਆਂ ਭਰਦੇ ਰਹਿਣ। ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।
ਹਵਾ ਦਾ ਬੁੱਲਾ  -
ਫੁੱਲਾਂ ਸੰਗ ਖਹਿੰਦਾ 
ਮਹਿਕੀ ਫਿਜ਼ਾ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ

13 comments:

 1. ਜਸਕਿਰਨ17.2.16

  ਉਹ ਕੌਣ ਸੀ ? ਬਹੁਤ ਹੀ ਖੂਬਸੂਰਤ। ਮਿਲਣ ਨੂੰ ਜੀ ਕਰ ਆਇਆ। ਉਸਨੂੰ ਵੀ ਇਸ ਬਾਰੇ ਦੱਸਿਓ। ਐਨਾ ਸੋਹਣਾ ਲਿਖਿਆ ਹੈ ਉਸਨੂੰ ਵੀ ਪਤਾ ਹੋਣਾ ਚਾਹੀਦਾ ਹੈ।
  ਜਸਕਿਰਨ

  ReplyDelete
 2. ਪ੍ਰੀਤਮ ਕੌਰ17.2.16

  ਇੱਕ ਵਧੀਆ ਕਹਾਣੀ।
  ਪ੍ਰੀਤਮ ਕੌਰ

  ReplyDelete
 3. रूह से रूह की यह मिलनी क्या भुलाई जा सकती है? हरदीप तुम तो पतझड़ में भी बसन्त ढूंढ लाती हो तेरी लेखनी कीतारीफ जितनी करो कम है । इसी तरह लिखती रहो हमारे मन में भी आनन्द के कुछ मोती पड़ते रहें ।
  ਮਨ ਕੋ ਮੋਹ ਲੇਤੀ ਹੈ ਤੇਰੀ ਰਚਨਾ ।ਲਗਤਾ ਹੈ ਜੈਸੇ ਓੁਸ ਸ਼ੋਪਿਂਗ ਮੋਲ ਮੇਂ ਮੈ ਭੀ ਸਾਥ ਚਲ ਰਹੀ ਹੋਵਾਂ ।
  ਬਹੁਤ ਕਲਾਤਮਕ ਵਰਨਣੋ ਲਗਾ।ਗ
  ਕਮਲਾ

  ReplyDelete
 4. ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।

  ReplyDelete
 5. ਪਤਝੜ ਵਿੱਚ ਅਚਾਨਕ ਬਹਾਰ ਮਿਲ ਜਾਵੇ , ਖੁਸ਼ੀ ਬਿਆਨ ਨਹੀਂ ਹੁੰਦੀ ।
  ਕਈੰ ਲੋਗ ਅਚਾਨਕ ਮਿਲ ਜਾਂਦੇ ਹਨ , ਲਗਦਾ ਹੈ ਸਦੀਆਂ ਦੀ ਪਛਾਣ ਹੈ ਉਸ ਦੇ ਚੇਹਰੇ ਨਾਲ ।
  ਸੋਹਣੇ ਸ਼ਬਦਾਂ ਦੀ ਸੁੰਦਰ ਰਚਨਾ ।

  ReplyDelete
 6. ਬਹਤ ਵਧਿਆ ਹਾਇਬਨ ਹੈ ਜੀ

  ReplyDelete
 7. ਛੋਟੇ ਹੁੰਦੇ ਤੋਂ ਹੀ ਮੈਨੂੰ ਅਜਿਹੀਆਂ ਕਹਾਣੀਆਂ ਪੜ੍ਹਨ ਦਾ ਬਹੁਤ ਸ਼ੌਕ ਸੀ। ਤੁਹਾਡੀਆਂ ਇਹ ਕਹਾਣੀਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ। ਬਹੁਤ ਖੂਬ !
  ਪਰਮ

  ReplyDelete
 8. ਬਹੁਤ ਵਧੀਆ

  ReplyDelete
 9. A Message via e-mail:
  प्रिय हरदीप ,
  सतिसिरी अकाल ।
  इस बार तो आप की मेहनत रंग लाई । कई टिप्पनीकार सामने आये । रचना के नीचे साफ लिखा है हाइबन । फिर भी पढ़ने वाले कहानी समझ रहें है ।अजीब सा लगता है। हिन्दी में भी आप की रचना हाइबन को कुछ का कुछ समझ कर टिप्पनी करते नजर आते हैं ।जो रचना हो उस की उसी नाम से टिप्पनी की जाये तो अच्छा लगे ।हो सकता है कुछ नये पाठकों को पता न हो ।आप रचना के शुरू में इस बारे उन्हें जानकारी दें तो कैसा रहे ?
  बस एक सुझाव मन में आया । लिख दिया । गलत न सोचना ।
  मैं तुम्हारी रचना कई कारणों से पसन्द करती हूँ ।
  एक तो अपनी माँ बोली पंजाबी उस पर साहित्यक पंजाबी ।अच्छा लगता है ।कुदरत के नजारों को तुम कितनी खूबसूरती से प्रस्तुत करती हो । जब भी तुम्हारी रचना पढ़ती हूँ लिखने की प्रेरणा मिलती है।
  लेकिन सोच कर ही लिखना खुश हो लेती हूँ ।अभी कितने दिनों से सोच ही रही हूँ ।

  तेरी प्यारी पाठिका
  Kamla Ghataaura

  ReplyDelete
 10. ਹਾਇਬਨ ਨੂੰ ਪਸੰਦ ਕਰਨ ਲਈ ਮੈਂ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਦੋ ਦਿਨਾਂ 'ਚ ਇਹ ਪੋਸਟ ਲੱਗਭੱਗ 50 ਵਾਰ ਤੋਂ ਵੀ ਜ਼ਿਆਦਾ ਵਾਰ ਖੋਲ੍ਹ ਕੇ ਪੜ੍ਹੀ ਗਈ। ਕੁਝ ਦੋਸਤ ਖਾਮੋਸ਼ ਹੁੰਗਾਰਾ ਭਰ ਕੇ ਮੁੜ ਗਏ ਤੇ ਕਈਆਂ ਨੇ ਆਪਣੀਆਂ ਦਿਲੀ ਭਾਵਨਾਵਾਂ ਨੂੰ ਸ਼ਬਦੀ ਰੂਪ 'ਚ ਪੇਸ਼ ਕੀਤਾ ਹੈ। ਜੇ ਅਸੀਂ ਕਹਿੰਦੇ ਹਾਂ ਕਿ ਕੋਈ ਰਚਨਾ ਲਿਖਣਾ ਇੱਕ ਕਲਾ ਹੈ ਤਾਂ ਸਾਰਥਕ ਟਿੱਪਣੀ ਕਰਨਾ ਵੀ ਕਿਸੇ ਕਲਾ ਤੋਂ ਘੱਟ ਨਹੀਂ। ਬਹੁਤੇ ਕਿਸੇ ਵੀ ਰਚਨਾ ਨੂੰ ਪੜ੍ਹ ਲੈਣਗੇ ਪਰ ਓਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਅਸਮਰੱਥ ਹੁੰਦੇ ਨੇ।
  ਮੇਰੇ ਪਾਠਕਾਂ ਨੂੰ ਮੇਰਾ ਹਾਇਬਨ ਪਸੰਦ ਆਇਆ। ਮੇਰਾ ਲਿਖਣਾ ਸਫਲ ਹੋਇਆ। ਹਰ ਇੱਕ ਨੇ ਆਪਣੇ ਹੀ ਅੰਦਾਜ਼ 'ਚ ਹਾਇਬਨ ਬਾਰੇ ਆਪਣੇ -ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਸੋਹਣੇ ਸ਼ਬਦਾਂ 'ਚ ਮੇਰੀ ਹੌਸਲਾ ਅਫਜਾਈ ਕੀਤੀ ਹੈ। ਕਮਲਾ ਜੀ ਆਪ ਜੀ ਨੂੰ ਮੇਰੀ ਲਿਖਣ ਸ਼ੈਲੀ ਤੇ ਸ਼ਬਦ ਚੋਣ ਚੰਗੀ ਲੱਗਦੀ ਹੈ। ਜਾਣ ਕੇ ਖੁਸ਼ੀ ਹੋਈ ਕਿ ਮੇਰੀਆਂ ਰਚਨਾਵਾਂ ਆਪ ਨੂੰ ਲਿਖਣ ਲਈ ਪ੍ਰੇਰਦੀਆਂ ਨੇ।
  ਜੇ ਮੈਂ ਪੱਤਝੜ 'ਚ ਬਹਾਰ ਲੱਭੀ ਹੈ ਤਾਂ ਤੁਹਾਡੀਆਂ ਨਜ਼ਰਾਂ ਦਾ ਵੀ ਕਮਾਲ ਹੈ ਕਿ ਆਪ ਨੂੰ ਵੀ ਦਿਖਾਈ ਦੇ ਗਈ। ਨਹੀਂ ਤਾਂ ਬਹੁਤਿਆਂ ਨੂੰ ਕੁਝ ਨਜ਼ਰ ਹੀ ਨਹੀਂ ਆਇਆ।ਤੇ ਹੋਰ ਕਮਾਲ ਆਪ ਤਾਂ ਸਾਡੇ ਨਾਲ ਸ਼ਾਪਿੰਗ ਮਾਲ ਵੀ ਪਹੁੰਚ ਗਏ।

  ਜੀ ਹਾਂ ਜਸਕਿਰਨ ਮੈਂ ਓਸ ਕੁੜੀ ਨਾਲ ਇਹ ਹਾਇਬਨ ਜ਼ਰੂਰ ਸਾਂਝਾ ਕਰਾਂਗੀ। ਮੈਂ ਤਾਂ ਸੋਹਣੇ ਨੂੰ ਸੋਹਣਾ ਕਹਿ ਦਿੱਤਾ। ਇਹ ਹੁਣ ਉਸਦੀ ਮਰਜ਼ੀ ਹੈ ਕਿ ਉਹ ਕੀ ਕਹਿੰਦੀ ਹੈ। ਦਿਲਜੋਧ ਜੀ ਹਾਂ ਉਸਨੂੰ ਵੇਖ ਕੇ ਇਓਂ ਹੀ ਲੱਗਿਆ ਜਿਵੇਂ ਮੈਂ ਉਸ ਨੂੰ ਸਦੀਆਂ ਤੋਂ ਜਾਣਦੀ ਹੋਵਾਂ।
  ਕਿਸੇ ਵੀ ਰਚਨਾ ਨੂੰ ਸਮਝਣ ਲਈ ਇਸਨੂੰ ਪੜ੍ਹਨਾ ਹੀ ਕਾਫੀ ਨਹੀਂ ਗੁਣਨਾ ਵੀ ਪੈਂਦਾ ਹੈ। ਰਹੀ ਗੱਲ ਹਾਇਬਨ ਨੂੰ ਕਹਾਣੀ ਕਹਿਣ ਦੀ। ਹਰ ਆਮ ਪਾਠਕ ਨੂੰ ਕੋਈ ਵੀ ਵਾਰਤਾ ਕਹਾਣੀ ਹੀ ਲੱਗਦੀ ਹੈ। ਇਹ ਤਾਂ ਕੋਈ ਸਾਹਿਤਕ ਰੁਚੀ ਵਾਲਾ ਹੀ ਹਾਇਬਨ ਤੇ ਕਹਾਣੀ 'ਚ ਅੰਤਰ ਜਾਣ ਸਕਦਾ ਹੈ। ਆਪ ਜੀ ਦਾ ਸੁਝਾ ਸਿਰ ਮੱਥੇ ਜੀ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸ਼ੁਕਰੀਆ।
  ਹਰਦੀਪ

  ReplyDelete
 11. Message via e-mail
  Hi di how 're u ??? omg I was amazed after listening that or I can say I don't have any words to express my feelings my gratitude my happiness .Di till now I always feel very inferior and worthless person but if this is me u really made my precious ,but I still thinks it's not me I am not so good I guess I heard it more than 20 times and your voice makes it more elegant ..Di you are so talented and versatile person I never imagined that oh god you are simply amazing ..your words 're like gems what a great work .
  I really thankful to waheguru that I got your guidance .
  Di I hope you never leave me behind .
  I am not well versed like you di but I can only wish waheguru aap 'te meher Kare hamesha ..
  Thanks di whatever u did for me no one can do I am always thankful to u .
  Thanks for coming in my life di par sachi daso oh me hai???na na !

  ReplyDelete
 12. Kamla Ghataaura21.3.16

  Message via e-mail -
  'पुरे दी पौन' वाली लड़की की मेल भी पढ़ी जिसे विश्वास ही नही हो रहा कि सच में वह लड़की वही है जिस का तुम ने इतना भाव पूर्ण चित्रण किया है ।उसने भी बहुत सुन्दर पत्र लिखा भाव भरा ।
  तुम सब को मोह लेती हो अपने दिल से पक्की गांठ बांध कर जोड़ लेती हो ।
  तेरी प्यारी पाठिका
  Kamla Ghataaura

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ