ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Feb 2016

ਪਿੰਡ ਦੀ ਯਾਦ

1.
ਪੱਛੋਂ ਦੀ ਹਵਾ 
ਤੱਤੇ -ਤੱਤੇ ਗੁੜ ਦੀ 
ਆਵੇ ਮਿੱਠੀ ਮਹਿਕ 
ਗੁੜ ਦੀ ਰੋੜੀ 
ਦਿਲਕਸ਼ ਸੁਆਦ 
ਆਈ ਪਿੰਡ ਦੀ ਯਾਦ। 
2.
ਧੁੰਦ ਤੇ ਕੋਰਾ 
ਰੁੱਖ ਬ੍ਰਿਖ ਸੜਦੇ 
ਪਰ ਫੁੱਲ ਖਿੜਦੇ 
ਰੁੱਖ ਉਦਾਸ 
ਫੁੱਲ ਪੱਤੇ ਬੇਆਸ 
ਜਦ ਜੜ੍ਹਾਂ ਸੁੱਕੀਆਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ

4 comments:

  1. ਪਿੰਡ ਦੀ ਇੱਕ ਖੂਬਸੂਰਤ ਯਾਦ ਤੇ ਬਦਲਦੇ ਮੌਸਮ ਨੂੰ ਬਿਆਨਦੇ ਵਧੀਆ ਅੰਦਾਜ਼ 'ਚ ਲਿਖੇ ਸੇਦੋਕਾ।
    ਸਾਂਝ ਪਾਉਣ ਲਈ ਧੰਨਵਾਦ।
    ਹਰਦੀਪ

    ReplyDelete
  2. ਯਾਦਾਂ ਦੀ ਮਹਿਕ

    ReplyDelete
  3. ਵਿਰਸਾ ਪਾਏ ਬਾਤ

    ReplyDelete
  4. ਪਿੰਡ ਦੀ ਯਾਦ ਤੇ ਗੁਡ ਦੀ ਮਿੱਠੀ ਮਹਕ ਨੇ ਮਨ ਲਲਚਾ ਦਿਆ ਉਸ ਟਾਇਮ ਵਿਚ ਜਾਨ ਨੂ ।ਔਰ ਬਦਲਦੇ ਮੋਸਮ ਕਾ ਸੁਂਦਰ ਵਰਨਨ ਕੀਤਾ ਗਆ ਹੈ ।ਅੱਛੇ ਲੱਗੇ ਸੇਦੋਕਾ ਬੁਧ ਸਿੰਘ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ