ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Mar 2016

ਚੰਨ ਮਾਹੀਆ (ਸੇਦੋਕਾ)

1.
ਯਾਦਾਂ ਦੀ ਗੰਢ 
ਸੀਨੇ ਛੁਪਾਈ ਸਾਂਭੀ
ਨਿੱਤ ਰਾਤਾਂ ਨੂੰ ਖੋਲ੍ਹੀ । 
ਛੁਪ ਛੁਪ ਕੇ 
ਤਾਰਿਆਂ ਆ ਆ ਦੇਖੀ
ਹਾਸੀ ਬੜੀ ਉੜਾਈ। 

2
ਸੁੱਕੇ ਅੱਥਰੂ 
ਦਿਲ ਕਿਵੇਂ ਵਰਾਵਾਂ 
'ਕੱਲਾ ਠਾਠਾਂ ਮਾਰਦਾ
ਲਾਵੀਂ ਨਾ ਦੇਰ
ਚੰਨ ਮਾਹੀਆ ਵੇਖ
ਚਾਂਦਨੀ ਫਿੱਕੀ -ਫਿੱਕੀ। 

ਕਮਲਾ ਘਟਾਔਰਾ 
ਯੂ. ਕੇ. 
ਨੋਟ: ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ

4 comments:

  1. ਚੰਨ ਮਾਹੀ ਦੂਰ ਨਹੀਂ ਸਗੋਂ ਦਿਲ 'ਚ ਵਸੇਂਦਾ ਹੈ।ਸਾਂਭ ਸਾਂਭ ਰੱਖੀਆਂ ਯਾਦਾਂ ਨੂੰ ਆਖਿਰ ਤਾਰਿਆਂ ਨੇ ਵੇਖ ਹੀ ਲਿਆ ਤੇ ਅਸੀਂ ਵੀ ਸ਼ਾਮਿਲ ਹੋ ਗਏ ਤਾਰਿਆਂ ਦੀ ਬਰਾਤ 'ਚ ਸਾਥੀ ਬਣ।
    ਕਮਲਾ ਜੀ ਵਧੀਆ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ।
    ਹਰਦੀਪ

    ReplyDelete
  2. ਧਨਵਾਦ ਹਰਦੀਪ ਜੀ ਅਪਨੇ ਹਾਇਕੁ ਲੋਕ 'ਚ ਉਂਗਲ ਪਕੜ ਰਾਹ ਵਿਖੋਨ ਲੇਈ । ਬਹੁਤ ਖੁਸ਼ੀਹੋਈ ਤਾਰਿਆਂ ਦੀ ਬਰਾਤ ਜੋ ਤੁਸ਼ਾਂ ਭੀ ਸ਼ਾਮਲ ਹੋਏ ।ਆਸ਼ਾ ਕਰਦੀ ਹਾਂ ਹਾਇਕੁ ਲੋਕ ਨੂ ਪਸਂਦ ਕਰਨ ਵਾਲੇ ਔਰ ਭੀ ਪਾਠਕ ਤਾਰੇ ਹਾਇਕੁ ਲੋਕ ਦੇ ਅਂਬਰ ਤੇ ਆਕੇ ਜਰੂਰ ਟਿਮਟਿਮੋਨ ਗੇਂ ।ਮੇਰਾ ਹੋਸਲਾ ਬਦੋਨ ਲੋਈ ।

    ReplyDelete
  3. Replies
    1. ਧਨਵਾਦ ਬੁਧ ਸਿੰਘ ਜੀ ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ