ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Mar 2016

ਦਿਨ ਬਸੰਤੀ (ਤਾਂਕਾ )

1.
ਮੋਹ ਗਲੋਟੇ 
ਚਾਵਾਂ ਨਾਲ ਅਟੇਰੇ
ਉਲਝੇ ਤੰਦ
ਚੜ ਮਚੀ ਸ਼ਰੀਕੇ
ਹੋਈ ਜੱਗ ਹਸਾਈ। 

2.
ਲਿਪਦੀ ਫਿਰਾਂ
ਦਲਾਨ ਕੋਠੜੀਆਂ
ਚੜਦੀ ਧੁੱਪੇ
ਦਿਨ ਬਸੰਤੀ ਆਏ
ਰੰਗ ਪਿਆਰ ਵਾਲੇ।

ਕਮਲਾ ਘਟਾਔਰਾ 
ਯੂ ਕੇ 

ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ    3 comments:

 1. ਕਮਲਾ ਜੀ ਆਪ ਜੀ ਦੀ ਮਿਹਨਤ ਰੰਗ ਲਿਆਈ ਹੈ। ਆਪ ਜੀ ਨੇ ਬਹੁਤ ਹੀ ਵਧੀਆ ਸ਼ਬਦਚੋਣ ਕਰਕੇ ਭਾਵਪੂਰਣ ਤਾਂਕਾ ਲਿਖੇ ਨੇ। ਗਲੋਟੇ ਤੇ ਦਲਾਨ ਕੋਠੜੀਆਂ ਵਰਗੇ ਸ਼ਬਦ ਮੈਨੂੰ ਮੇਰੇ ਪਿੰਡ ਲੈ ਗਏ। ਜੋ ਗੱਲ ਮੇਰੇ ਪਿੰਡ ਨਾਲ ਜੁੜੀ ਹੋਵੇ ਉਹ ਭਲਾਂ ਸੋਹਣੀ ਕਿਵੇਂ ਨਾ ਹੋਵੇਗੀ।
  ਆਪ ਵਧਾਈ ਦੇ ਪਾਤਰ ਹੋ। ਇੰਝ ਹੀ ਲਿਖਦੇ ਰਹੇ ਇਹੋ ਦੁਆ ਕਰਦੀ ਹਾਂ।
  ਹਰਦੀਪ

  ReplyDelete
 2. ਹਰਦੀਪ ਸਾਰੀ ਮੇਹਨਤ ਦਾ ਸੇਹਰਾ ਮੇਰੇ ਸਿਰ ਤਾਂ ਨਾ ਬਨ ।ਸਾਰਾ ਤੇਰੀ ਮੇਹਨਤ ਦਾ, ਸਿਖੋਨ ਦਾ ਨਤੀਜਾ ਹੈ ।ਜੇੜੀ ਮੇਰੀ ਲਿਖਤ ਤੇਰੇ ਹਾਇਕੁ ਲੋਕ ਚ ਜਗਹ ਬਨਾ ਸਕੀ ।ਧਨਬਾਦ ਤੇਹਾ ਹੈ ।ਕੁਛ ਪੜਿਆ ਤਾਂ ਗਲੋਟੇ ,ਲਿਪਨ ਦੀ ਛੂ ਯਾਦ ਆ ਗਈ ।ਤੁਮ ਨੇ ਰਾਹ ਦਿਖਾਈ ਮੈਂ ਚਲ ਪੜੀ ।

  ReplyDelete
 3. Bahot he sunder rachna. Vadhian

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ