ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Apr 2016

ਸੁੱਚਾ ਆਬਸ਼ਾਰ (ਹਾਇਬਨ)


ਚੜ੍ਹਦੇ ਸਿਆਲਾਂ ਦੀ ਰੁੱਤ ਦੀ ਚੜ੍ਹਦੀ ਟਿੱਕੀ ਅੱਜ ਕੁਝ ਜ਼ਿਆਦਾ ਹੀ ਰੱਤੀ ਜਾਪਦੀ ਸੀ। ਅੰਗੜਾਈ ਭਰਦੀ ਕੁਦਰਤ ਤੇ ਰੁੱਖਾਂ ਦੇ ਪੱਤਿਆਂ 'ਚ ਥਿਰਕਦੀ ਰੁਮਕਣ। ਆਲ੍ਹਣਿਆਂ 'ਚੋਂ ਨਿਕਲ ਵੰਨ -ਸੁਵੰਨੇ ਪੰਛੀਆਂ ਦੀਆਂ ਡਾਰਾਂ ਸੁਰੀਲੇ ਸੰਗੀਤ ਛੇੜਦੀਆਂ ਦੂਰ ਦੁਰੇਡੇ ਉਡਾਰੀ ਮਾਰ ਚੁੱਕੀਆਂ ਸਨ। ਖ਼ੁਸ਼ਗਵਾਰ ਤੇ ਸੁਹਾਵਣੇ ਜਿਹੇ ਮੌਸਮ ਦਾ ਪ੍ਰਵਾਹ ਕੰਨਾਂ ਵਿਚ ਮਾਖ਼ਿਓਂ ਮਿੱਠਾ ਰਸ ਘੋਲ਼ ਰਿਹਾ ਸੀ। ਪਰਵਾਜ਼ ਲਈ ਪਰ ਤੋਲਦੇ ਪੰਛੀਆਂ ਦੀ ਪੈੜਚਾਲ ਨੂੰ ਫੜਦੀਆਂ ਮੇਰੀਆਂ ਸੋਚਾਂ ਦਾ ਪ੍ਰਵਾਹ ਮੁੜ -ਮੁੜ ਇੱਕ ਵਿਹੜੇ ਆ ਰੁਕ ਜਾਂਦਾ ਹੈ। ਜਿੱਥੇ ਉਹ ਸਦਾ ਬਹਾਰ ਬੋਹੜ ਵਾਂਗ ਜ਼ਿੰਦਗੀ ਦੀ ਵੱਖਰੀ ਜਿਹੀ ਤਸਬੀਹ ਸਿਰਜਦਾ ਜ਼ਿੰਦਗੀ ਦੇ ਸੂਹੇ ਰੰਗਾਂ ਨੂੰ ਜੀਵਨ ਦਿੱਸਹਦਿਆਂ 'ਚੋਂ ਨਿਹਾਰਣ ਦੀ ਜਾਂਚ ਦੱਸ ਰਿਹਾ ਹੈ।
     ਉਹ ਜ਼ਿੰਦਗੀ ਦੀਆਂ ਬਿਆਸੀ ਬਹਾਰਾਂ ਮਾਣ ਚੁੱਕਿਆ ਹੈ। ਉਹ ਹਨ੍ਹੇਰਿਆਂ ਨੂੰ ਚੀਰ ਕੇ ਚਾਨਣ ਵਾਲੇ ਪਾਸੇ ਆਇਆ ਹੈ। ਉਸ ਦੇ ਮਨ 'ਚ ਹੁਣ ਚਾਨਣ ਹੀ ਚਾਨਣ ਹੈ ਤੇ ਉਸ ਨੂੰ ਜ਼ਿੰਦਗੀ ਕਦੇ ਵੀ ਬੋਝਲ ਨਹੀਂ ਜਾਪੀ। ਉਸ ਦੇ ਚਿਹਰੇ ’ਤੇ  ਜ਼ਿੰਦਗੀ ਦੀ ਲਿਸ਼ਕ ਅਜੇ ਵੀ ਸਲਾਮਤ ਹੈ।ਉਸ ਨੇ ਜ਼ਿੰਦਗੀ ਦੀ ਮੜ੍ਹਕ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਹੈ। ਉਸ ਦੇ ਮਨ ਵਿੱਚ ਇੱਕ ਅੱਗ ਮਘ ਰਹੀ  ਹੈ ਤੇ ਉਹ ਇਸ ਅੱਗ ਦੀ ਜੋਤ ਨੂੰ ਕਦੇ ਬੁਝਣ ਨਹੀਂ ਦਿੰਦਾ। ਉਸ ਦੇ ਮੱਥੇ ਕਦੇ ਵੱਟ ਨਜ਼ਰ ਨਹੀਂ ਆਇਆ ਸਗੋਂ ਜ਼ਿੰਦਗੀ ਦੀਆਂ ਬਹਾਰਾਂ ਤੇ ਮੌਲ਼ਦੀਆਂ ਰੁੱਤਾਂ ਉਸ ਦੇ ਚਿਹਰੇ ’ਤੇ ਹਰ ਵਾਰ ਖ਼ੁਸ਼ਆਮਦੀਦ ਲਿਖ ਦਿੰਦੀਆਂ ਹਨ। 
           ਰਮਤੇ ਜੋਗੀ ਵਾਂਗ ਸਾਹਿਤਕ ਪਿੜ 'ਚ ਭਾਉਂਦੇ -ਫਿਰਦਿਆਂ ਅਚਾਨਕ ਉਸ ਨਾਲ ਮੁਲਾਕਾਤ ਹੋ ਗਈ। ਇੱਕ ਪਲ ਲਈ ਮਨ ਦੀਆਂ ਕਿਆਸ ਅਰਾਈਆਂ ਸਾਨੂੰ ਖੁਦ ਦੀ ਸਪਸ਼ੱਟਤਾ ਤੋਂ ਕੋਹਾਂ ਦੂਰ ਲੈ ਗਈਆਂ। ਪਰ ਦੂਜੇ ਹੀ ਪਲ ਅੱਖਰਾਂ 'ਚ ਤਾਰਿਆਂ ਦੀ ਫ਼ਸਲ ਖੁਦ -ਬ -ਖੁਦ ਉੱਗ ਆਈ ਜਦੋਂ ਅਰਥਾਂ 'ਚ ਰੌਸ਼ਨੀ ਦਾ ਦਰਿਆ ਵਹਿਣ ਲੱਗਾ ਤੇ ਅੰਤਰੀਵ ਚਾਨਣ 'ਚ ਰੂਹ ਸਰਸ਼ਾਰ ਹੋ ਗਈ। ਮਨ 'ਚ ਖੁਸ਼ੀ ਮੌਲਣ ਲੱਗੀ ਜਿਵੇਂ ਕਿਸੇ ਖਿੜਦੇ ਫੁੱਲ 'ਚ ਰੰਗ ਚੜ੍ਹਦੇ ਹੋਣ। 
           ਜ਼ਿੰਦਗੀ ਦੀਆਂ ਤਲਖੀਆਂ ਸਾਹਿਤ ਦੇ ਸੁੱਚੇ ਆਬਸ਼ਾਰ ਨੂੰ ਵਹਿਣ ਤੋਂ ਨਾ ਰੋਕ ਸਕੀਆਂ। ਉਹ ਸਾਹਿਤਕ ਰੰਗ ਵਿੱਚ ਅੱਜ ਵੀ ਰੰਗਿਆ ਹੋਇਆ ਹੈ।ਉਹ ਸਾਹਿਤ ਪ੍ਰੇਮ ਭਗਤੀ ਨੂੰ ਤਸਬੀਹ ਬਣਾ ਸਾਹਿਤ ਨੂੰ ਸਿਮਰਦਾ ਕਹਿੰਦਾ ਹੈ, " ਰਚਨਾਵਾਂ ਮਿੱਸੀ ਰੋਟੀ ਵਰਗੀਆਂ ਹੁੰਦੀਆਂ ਨੇ। ਮੇਰੀ ਲਿਖਤ ' ਚ ਮੇਰੇ ਪੈਰ ਭੂਤਕਾਲ ਦੀ ਸੁਨਹਿਰੀ ਧੂੜ 'ਚ ਧਸੇ ਹੋਏ ਨੇ ਤੇ ਸਿਰ ਭਵਿੱਖ ਦੀਆਂ ਚਮਤਕਾਰ ਖਲਾਵਾਂ 'ਚ ਘੁੰਮਦਾ ਕੁਝ ਟੋਲਦਾ ਰਹਿੰਦਾ ਹੈ। " ਉਹ ਕਲਮ ਦੀ ਨੋਕ ਨੂੰ ਮਨੁੱਖਤਾ ਦੀ ਜ਼ੁਬਾਨ ਸਮਝਦਾ ਹੈ। ਕਹਿੰਦੇ ਨੇ ਕਿ ਸੁੱਚੀਆਂ ਰੂਹਾਂ ਮੱਲੋਮੱਲੀ ਮਿਲਣ ਵਾਲੇ ਦਾ ਦਿਲ ਮੋਹ ਲੈਂਦੀਆਂ ਨੇ। ਨਵੀਂਆਂ ਆਮਦਾਂ ਨੂੰ ਚਾਅ ਨਾਲ ਝੋਲੀ ਪਾਉਂਦੀਆਂ ਨੇ ਤੇ ਨਿਰੋਏ ਹਸਤਾਖਰ ਖੁਣਨ ਦੀ ਸਮਰੱਥਾ ਰੱਖਦੀਆਂ ਨੇ। ਉਹ ਇਹੋ ਜਿਹਾ ਹੀ ਤਾਂ ਹੈ ਜੋ ਸ਼ਫਾਫ਼ ਮਨਾਂ 'ਚ ਪਾਕੀਜ਼ਗੀ ਦਾ ਅਹਿਸਾਸ ਜਗਾਉਂਦਾ ਸੰਦਲੀ ਸੋਚ 'ਚ ਅਤਮਿਕਤਾ ਦਾ ਜਾਗ ਲਾਉਂਦਾ ਹੈ। ਹਰ ਸਵੇਰ ਨੂੰ ਸ਼ੁਭ -ਆਗਮਨ ਕਹਿੰਦਾ ਆਪਣੇ ਮਨ ਦੇ ਬੂਹੇ 'ਤੇ ਨਿੱਤ ਸੂਹੇ ਸ਼ਬਦਾਂ ਨਾਲ ਸ਼ਗਨਾਂ ਦਾ ਤੇਲ ਚੋਂਦਾ ਹੈ। 
ਰੱਤਾ ਸੂਰਜ -
ਰੰਗਾਂ ਦੀ ਆਬਸ਼ਾਰ 
ਤ੍ਰੇਲ ਤੁਪਕੇ । 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 76 ਵਾਰ ਖੋਲ੍ਹੀ ਗਈ 

3 comments:

  1. A message via e-mail
    Dear Hardeep Beti- I have read and re-read a number of times.Every time I read it, i go deep in the realm of thoughts.You are great pen master. I have no words to appreciate the subtle thoughts and the pictorial description you described.Each word has the power to convey unlimited faculty of your genuineness!
    May God bless you,
    O' my dearest BETI

    Surjit Singh Bhullar

    ReplyDelete
  2. A message via e-mail:
    कुदरत तेरे अंग संग इस तरह रहती है कि तू उसको साथ लिये बिना चलती ही नहीं ।तेरी लिखत में कुदरत की हर नई खूबसूरती देखने पढ़ने को मिलती है यही मुझे तेरी हर रचना बार बार पढ़ने को विवश करती है ताकि मैं रचना का पूरा आनंद ले सकूँ ।
    बियासी साल के साहित्य साधक की जीवन शैली बड़ी प्रेरणा दायक है ।सदाबहार वटवृक्ष की तरह वे आज भी तरोताजा है ।लिखने से जुड़े है । (उनकेलिये अनेकानेक शुभ कामनायें ।)
    जिन्दगी को सही माने में जीना उसने ही जाना है तभी तो हर रितु उसे जीआयेआँ कह कर उसका स्वागत करती है ।और वह भी उसी तरह उनका स्वागत करता है ।जिन्दगी के हर रंग को खुशी खुशी स्वीकारा ।माथे वट नहीं पड़ने दिया ।ऐसा जीवन सच्चे साधक का ही हो सकता है । यह साधक तो साहित्य प्रेम के रंग में पूरी भक्ति भावना से जुड़ा हुआ है ।तभी तो उसके अंदर उजाले का झरना बह रहा है ।ऐसे साधक से मिलने वाले की रूह क्यों न मोहित होगी ,क्यों न आत्मिक आनंद पायेगी ।आधे अधूरे अर्थो ने मन मोह लिया ।पूरे समझ लूँगी तो....
    वाह हरदीप कमाल की वर्णन शैली तेरी कलम ले कर आती है ।उपमायें तो बहुत मन मोह गई ।.. मेरिया रचनावा मिस्सी रोटी जैसी होती हैं ।यानी अपने देश के स्वाद और पौष्टिक तत्वों से भरी हुई ।चिन्तन करने समझाने वाली ।
    संदली सोच 'च आत्मिकता का जाग लगाता है ।
    और सूहे शब्दा नाल सगना दा तेल चौंदा है ।
    वाह वाह कहते रहने को जी करता है ।
    तूने आखिर अपनी भाषा समझने की जाँच सिखा ही दी गुरू हो तो ऐसा ।

    तेरी कमला
    **********************************************************

    ਕੁਦਰਤ ਤੇਰੇ ਅੰਗ ਸੰਗ ਇਸ ਤਰਾਂ ਰਹਤੀ ਹੈ ਕਿ ਤੂ ਉਸਕੋ ਸਾਥ ਲਿਏ ਬਿਨਾ ਚਲਤੀ ਹੀ ਨਹੀਂ ।ਤੇਰੀ ਲਿਖਤ ਮੇਂ ਕੁਦਰਤ ਕੀ ਹਰ ਨਵੀਂ ਖੂਬਸੂਰਤੀ ਦੇਖਨੇ ਪੜ੍ਹਨੇ ਕੋ ਮਿਲਤੀ ਹੈ ਯਹੀ ਮੁਝੇ ਤੇਰੀ ਹਰ ਰਚਨਾ ਬਾਰ ਬਾਰ ਪਢ਼ਨੇ ਕੋ ਵਿਵਸ਼ ਕਰਤੀ ਹੈ ਤਾਕਿ ਮੈਂ ਰਚਨਾ ਕਾ ਪੂਰਾ ਆਨੰਦ ਲੇ ਸਕੂੰ ।
    ਬਿਯਾਸੀ ਸਾਲ ਕੇ ਸਾਹਿਤ੍ਯ ਸਾਧਕ ਕੀ ਜੀਵਨ ਸ਼ੈਲੀ ਬਡ਼ੀ ਪ੍ਰੇਰਣਾ ਦਾਯਕ ਹੈ ।ਸਦਾਬਹਾਰ ਵਟਵ੍ਰਕ੍ਸ਼ ਕੀ ਤਰਹ ਵੇ ਆਜ ਭੀ ਤਰੋਤਾਜਾ ਹੈ ।ਲਿਖਨੇ ਸੇ ਜੁਡ਼ੇ ਹੈ । (ਉਨ ਕੇ ਲਿਯੇ ਅਨੇਕਾ ਨੇਕ ਸ਼ੁਭ ਕਾਮਨਾਯੇਂ ।)
    ਜਿਨ੍ਦਗੀ ਕੋ ਸਹੀ ਮਾਨੇ ਮੇਂ ਜੀਨਾ ਉਸਨੇ ਹੀ ਜਾਨਾ ਹੈ ਤਭੀ ਤੋ ਹਰ ਰਿਤੁ ਉਸੇ ਜੀਆਯੇਆਂ ਕਹ ਕਰ ਉਸਕਾ ਸ੍ਵਾਗਤ ਕਰਤੀ ਹੈ ।ਔਰ ਵਹ ਭੀ ਉਸੀ ਤਰਹ ਉਨਕਾ ਸ੍ਵਾਗਤ ਕਰਤਾ ਹੈ ।ਜਿਨ੍ਦਗੀ ਕੇ ਹਰ ਰੰਗ ਕੋ ਖੁਸ਼ੀ ਖੁਸ਼ੀ ਸ੍ਵੀਕਾਰਾ ।ਮਾਥੇ ਵਟ ਨਹੀਂ ਪਡ਼ਨੇ ਦਿਯਾ ।ਐਸਾ ਜੀਵਨ ਸਚ੍ਚੇ ਸਾਧਕ ਕਾ ਹੀ ਹੋ ਸਕਤਾ ਹੈ । ਯਹ ਸਾਧਕ ਤੋ ਸਾਹਿਤ੍ਯ ਪ੍ਰੇਮ ਕੇ ਰੰਗ ਮੇਂ ਪੂਰੀ ਭਕ੍ਤਿ ਭਾਵਨਾ ਸੇ ਜੁਡ਼ਾ ਹੁਆ ਹੈ ।ਤਭੀ ਤੋ ਉਸਕੇ ਅੰਦਰ ਉਜਾਲੇ ਕਾ ਝਰਨਾ ਬਹ ਰਹਾ ਹੈ ।ਐਸੇ ਸਾਧਕ ਸੇ ਮਿਲਨੇ ਵਾਲੇ ਕੀ ਰੂਹ ਕ੍ਯੋਂ ਨ ਮੋਹਿਤ ਹੋਗੀ ,ਕ੍ਯੋਂ ਨ ਆਤ੍ਮਿਕ ਆਨੰਦ ਪਾਯੇਗੀ ।ਆਧੇ ਅਧੂਰੇ ਅਰ੍ਥੋ ਨੇ ਮਨ ਮੋਹ ਲਿਯਾ ।ਪੂਰੇ ਸਮਝ ਲੂੰਗੀ ਤੋ....
    ਵਾਹ ਹਰਦੀਪ ਕਮਾਲ ਕੀ ਵਰ੍ਣਨ ਸ਼ੈਲੀ ਤੇਰੀ ਕਲਮ ਲੇ ਕਰ ਆਤੀ ਹੈ ।ਉਪਮਾਯੇਂ ਤੋ ਬਹੁਤ ਮਨ ਮੋਹ ਗਈ ।.. ਮੇਰਿਯਾ ਰਚਨਾਵਾ ਮਿਸ੍ਸੀ ਰੋਟੀ ਜੈਸੀ ਹੋਤੀ ਹੈਂ ।ਯਾਨੀ ਅਪਨੇ ਦੇਸ਼ ਕੇ ਸ੍ਵਾਦ ਔਰ ਪੌਸ਼੍ਟਿਕ ਤਤ੍ਵੋਂ ਸੇ ਭਰੀ ਹੁਈ ।ਚਿਨ੍ਤਨ ਕਰਨੇ ਸਮਝਾਨੇ ਵਾਲੀ ।
    ਸੰਦਲੀ ਸੋਚ \''ਚ ਆਤ੍ਮਿਕਤਾ ਕਾ ਜਾਗ ਲਗਾਤਾ ਹੈ ।
    ਔਰ ਸੂਹੇ ਸ਼ਬ੍ਦਾ ਨਾਲ ਸਗਨਾ ਦਾ ਤੇਲ ਚੌਂਦਾ ਹੈ ।
    ਵਾਹ ਵਾਹ ਕਹਤੇ ਰਹਨੇ ਕੋ ਜੀ ਕਰਤਾ ਹੈ ।
    ਤੂਨੇ ਆਖਿਰ ਅਪਨੀ ਭਾਸ਼ਾ ਸਮਝਨੇ ਕੀ ਜਾੰਚ ਸਿਖਾ ਹੀ ਦੀ ਗੁਰੂ ਹੋ ਤੋ ਐਸਾ ।

    ਤੇਰੀ ਕਮਲਾ

    ReplyDelete
  3. ਬਹੁਤ ਖੂਬਸੂਰਤ ਲੇਖ, ਰੂਹਾਂ ਦੇ ਰਿਸ਼ਤਿਆਂ ਦੀਆਂ ਗੱਲਾਂ ਕਰਦਾ ਹੋਇਆ ਆਪਣੀ ਮੀਠੀ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਿਚ . ਕਯਾ ਖੂਬਸੂਰਤ ਅਤੇ ਮੋਹਕ ਅੰਦਾਜ਼ "ਕਹਿੰਦੇ ਨੇ ਕਿ ਸੁੱਚੀਆਂ ਰੂਹਾਂ ਮੱਲੋਮੱਲੀ ਮਿਲਣ ਵਾਲੇ ਦਾ ਦਿਲ ਮੋਹ ਲੈਂਦੀਆਂ ਨੇ। ਨਵੀਂਆਂ ਆਮਦਾਂ ਨੂੰ ਚਾਅ ਨਾਲ ਝੋਲੀ ਪਾਉਂਦੀਆਂ ਨੇ ਤੇ ਨਿਰੋਏ ਹਸਤਾਖਰ ਖੁਣਨ ਦੀ ਸਮਰੱਥਾ ਰੱਖਦੀਆਂ ਨੇ। ਉਹ ਇਹੋ ਜਿਹਾ ਹੀ ਤਾਂ ਹੈ ਜੋ ਸ਼ਫਾਫ਼ ਮਨਾਂ 'ਚ ਪਾਕੀਜ਼ਗੀ ਦਾ ਅਹਿਸਾਸ ਜਗਾਉਂਦਾ ਸੰਦਲੀ ਸੋਚ 'ਚ ਅਤਮਿਕਤਾ ਦਾ ਜਾਗ ਲਾਉਂਦਾ ਹੈ। ਹਰ ਸਵੇਰ ਨੂੰ ਸ਼ੁਭ -ਆਗਮਨ ਕਹਿੰਦਾ ਆਪਣੇ ਮਨ ਦੇ ਬੂਹੇ 'ਤੇ ਨਿੱਤ ਸੂਹੇ ਸ਼ਬਦਾਂ ਨਾਲ ਸ਼ਗਨਾਂ ਦਾ ਤੇਲ ਚੋਂਦਾ ਹੈ।" ਬਿਲਕੁਲ ਰੰਗਾਂ ਦੀ ਆਬਸ਼ਾਰ ਅਤੇ ਤ੍ਰੇਲ ਦੇ ਤ੍ਰਿਪਤ ਕਰਦੇ ਹੋਏ ਤੁਪਕੇ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ