Click on the arrow to listen - A word of appreciation from Dr. Sudha Gupta
ਅੱਜ ਤੜਕੇ -ਤੜਕੇ ਹੀ ਅੱਖ ਖੁੱਲ੍ਹ ਗਈ, ਘੜੀ ਵੱਲ ਨਜ਼ਰਾਂ ਘੁੰਮੀਆਂ -ਪੌਣੇ ਚਾਰ। ਅਚਾਨਕ ਜਾਗ ਉਠਣ ਦਾ ਕਾਰਨ ਵੀ ਅਗਲੇ ਹੀ ਪਲ ਸਮਝ 'ਚ ਆ ਗਿਆ। ਬਾਹਰ ਦੇ ਕਿਸੇ ਰੁੱਖ 'ਤੇ ਕੋਇਲ ਲਗਾਤਾਰ ਕੂਕ ਰਹੀ ਸੀ, ਬਿਨਾਂ ਰੁਕੇ , ਨਿਰੰਤਰ -ਬਿਨਾਂ ਸਾਹ ਲਏ। ਅਜਿਹੀ ਬੇਚੈਨ, ਐਨੀ ਪ੍ਰੇਸ਼ਾਨ ਕਿ ਕੁਝ ਕਿਹਾ ਹੀ ਨਾ ਜਾਏ। ਕਿਹੋ ਜਿਹੀ ਇਹ ਪੁਕਾਰ ਹੈ ?
ਸਾਡੇ ਰੀਤੀਕਾਲ ਦੇ ਕਵੀਆਂ ਨੇ ਕੋਇਲ ਨੂੰ 'ਕੋਸਣ' ਵਾਲੇ ਗ੍ਰੰਥ ਦੇ ਗ੍ਰੰਥ ਲਿਖ ਮਾਰੇ ਨੇ। ਤਰਾਂ -ਤਰਾਂ ਦੇ ਉਲਾਂਭੇ ਤੇ ਦੋਸ਼ - 'ਨੀ ਭਰੀ ਪੀਤੀ ਕੋਇਲੇ, ਤੂੰ ਕੂਕ -ਕੂਕ ਕੇ ਬਿਰਹਣ ਦਾ ਕਲੇਜਾ ਕੱਢ ਰਹੀ ਏਂ' ਆਦਿ ਅਲੰਕਾਰਾਂ ਨਾਲ ਭਰਿਆ ਪਿਆ ਹੈ ਉੱਤਰਕਾਲੀਨ ਭਗਤੀ ਕਾਵਿ :ਰੀਤੀ ਕਾਵਿ।
ਪਰ ਮੈਨੂੰ ਕੋਇਲ ਦੀਆਂ ਬੇਚੈਨ ਆਵਾਜ਼ਾਂ ਸੁਣ ਕੇ ਹਮੇਸ਼ਾਂ ਲੱਗਦਾ ਹੈ ਕਿ ਕੋਇਲ ਦੀ ਕੂਕ ਆਪਣੇ -ਆਪ 'ਚ ਐਨੀ ਪੀੜਾ ਤੇ ਐਸੀ ਵਿਆਕੁਲ ਬੇਸਬਰੀ ਵਾਲੀ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਕੀ ਦੁੱਖੀ ਕਰੇਗੀ। ਉਸ ਨੂੰ ਤਾਂ ਆਪਣੀ ਛੱਟਪਟਾਹਟ ਤੋਂ ਹੋਸ਼ ਨਹੀਂ। ਅੱਜ ਵੀ ਕੋਇਲ ਦੀ ਨਿਰਵਿਘਨ ਪੁਕਾਰ ਨੇ ਆਪਣੀ ਬੇਚੈਨੀ ਨਾਲ ਮੈਨੂੰ ਨੀਂਦ ਤੋਂ ਜਗਾ ਕੇ ਆਪਣੇ ਅਸ਼ਾਂਤ -ਅਸੰਤੋਸ਼ ਜਗਤ ਵਿੱਚ ਖਿੱਚ ਲਿਆ ਹੈ -
ਕੋਇਲ ਪੀੜਾ -
ਜੱਗ ਨਾ ਜਾਣੇ -ਬੁੱਝੇ
ਸ਼ੋਕ ਬਿਰਥਾ।
ਹਾਇਬਨ -ਹਾਇਕੁ ਸੰਗ੍ਰਹਿ 'ਸਫ਼ਰ ਕੇ ਛਾਲੇ ਹੈਂ' 'ਚੋਂ ਧੰਨਵਾਦ ਸਾਹਿਤ
(ਅਨੁਵਾਦ -ਡਾ ਹਰਦੀਪ ਕੌਰ ਸੰਧੂ )
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ
ਪੁਕਾਰ ਸੁਨਾ ਪੜਾ ਵੀ ।ਸਚ ਹੈ ਕੋਇਲ ਕਾ ਦਰਦ ਨਾ ਜਾਨਣ ਵਾਲੇ ਨਾਹਕ ਕੋਸਤੇ ਹੈਂ ।ਅਪਨੀ ਅਪਨੀ ਸੋਚ ਹੈ ਇਸ ਚ ਵਿਸ਼ੇਸ਼ ਗਲ ਏਹ ਲਗੀ ਕਿ ਅਨੁਵਾਦ ਬਹੁਤ ਉਤਮ ਹੈ ਅਤੇ ਇਸ ਨੂ ਅਪਨੀ ਮਧੁਰ ਆਵਾਜ ਚ ਪੇਸ਼ ਕਰਕੇ ਔਰ ਵੀ ਦਿਲ ਨੂ ਛੂਨ ਵਾਲਾ ਵਨਾ ਦਿੱਤਾ ਤੁਮ ਨੇ। ਕੈਸੇ ਇਤਨਾ ਸੁਨਦਰ ਅਨੁਵਾਦ ਕਰ ਲੇਤੀ ਹੋ । ਵਧਾਈ ।
ReplyDeleteबेहद खूबसूरत अनुवाद दिलकश आवाज़ ! जैसा मूल उसी के अनुरूप अनुवाद ! बहन हरदीप जी यह काम सचमुच ऐतिहासिक है!!
ReplyDeleteਬੜੀ ਸੁੰਦਰ ਅਤੇ ਦਿਲ -ਖਿਚਵੀਂ ਹਾਇਬਨ ਹੈ ।ਜਦੋਂ ਅੰਬਾਂ ਨੂੰ ਬੂਰ ਪੈਣਾ ਸ਼ੁਰੂ ਹੁੰਦਾ ਹੈ ਉਸਵੇਲੇ ਤੋਂ ਨਰ - ਕੋਇਲ ਕੂ ਕੂ ਕਰ ਕੇ ਮਾਦਾ -ਕੋਇਲ ਨੂੰ ਬੁਲਾਉਂਦੀ ਹੈ ਅਤੇ ਮਾਦਾ ਕੋਇਲ ਕਲਿਕ ਕਲਿਕ ਕਰ ਕੇ ਅੱਗੋਂ ਹੁੰਗਾਰਾ ਭਰਦੀ ਹੈ । ਇਹ ਪੰਛੀ ਇਸੇ ਰੁਤੇ ਹੀ ਬੋਲਦਾ ਹੈ ਬਾਕੀ ਸਾਲ ਭਰ ਚੁੱਪ ਰਹਿੰਦਾ ਹੈ ।
ReplyDeleteਬਹੁਤ ਦਿਨਾਂ ਤੋਂ ਸੁਧਾ ਜੀ ਦੇ ਕਿਸੇ ਹਾਇਬਨ ਦਾ ਅਨੁਵਾਦ ਕਰਨਾ ਚਾਹੁੰਦੀ ਸੀ। ਪਰ ਕਿਥੋਂ ਸ਼ੁਰੂ ਕਰਾਂ ਸਮਝ ਨਹੀਂ ਆ ਰਿਹਾ ਸੀ। ਸੁਧਾ ਜੀ ਨੇ ਇੱਕ ਤੋਂ ਵੱਧ ਕੇ ਇੱਕ ਚੰਗੇ ਹਾਇਬਨ ਲਿਖੇ ਨੇ। ਕੁਝ ਹਾਇਬਨ ਦੋਬਾਰਾ ਪੜ੍ਹੇ। ਪੜ੍ਹਦੇ ਪੜ੍ਹਦੇ ਪੁਕਾਰ ਹਾਇਬਨ ਪੜ੍ਹਦਿਆਂ ਲੱਗਾ ਕਿ ਜਿਵੇਂ ਸੁਧਾ ਜੀ ਮੇਰੇ ਸਾਹਮਣੇ ਆ ਬੈਠੇ ਹੋਣ। ਮੈਂ ਕੋਇਲ ਦੀਆਂ ਗੱਲਾਂ ਸੁਣ ਰਹੀ ਹੋਵਾਂ। ਫਿਰ ਦੇਰ ਕਿਸ ਗੱਲ ਦੀ ਹੋਣੀ ਸੀ , ਬੱਸ ਉਹ ਲਿਖਵਾਉਂਦੇ ਗਏ ਤੇ ਮੈਂ ਲਿਖਦੀ ਗਈ। ਇਹ ਬਿਲਕੁਲ ਅਜਿਹਾ ਅਹਿਸਾਸ ਸੀ ਜਿਵੇਂ ਮੇਰੀ ਪੜਨਾਨੀ ਮੈਥੋਂ ਕੁਝ ਨ ਕੁਝ ਲਿਖਵਾ ਲੈਂਦੀ ਹੈ, ਮੇਰੇ ਖਿਆਲਾਂ 'ਚ ਆ ਕੇ। ਫਿਰ ਸੁਧਾ ਜੀ ਦੀ ਮੋਹ ਭਿੱਜੀ ਚਿੱਠੀ ਮਿਲੀ। ਇਹ ਮੇਰੇ ਲਈ ਬਹੁਤ ਅਨਮੋਲ ਹੈ। ਮੈਂ ਇਸ ਨੂੰ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ।
ReplyDeleteਮੈਂ ਸੁਧਾ ਜੀ ,ਕਮਲਾ ਜੀ ,ਰਾਮੇਸ਼ਵਰ ਜੀ ਤੇ ਦਿਲਜੋਧ ਸਿੰਘ ਜੀ ਹੋਣਾ ਦਾ ਹਾਇਬਨ ਨੂੰ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਹਰਦੀਪ