ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 May 2016

ਗਿਆਨ ਜੋਤ


         ਅਰਸੇ ਬਾਦ ਮੇਰਾ ਉਸ ਸ਼ਹਿਰ ਦੇ ਉਸ ਮੁਹੱਲੇ 'ਚੋਂ ਗੁਜ਼ਰਨਾ ਹੋਇਆ ਜਿੱਥੇ ਬਟਵਾਰੇ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਐਨੇ ਸਮੇਂ ਬਾਦ ਸ਼ਹਿਰ ਦਾ ਕਾਇਆ -ਕਲਪ ਹੋ ਚੁੱਕਾ ਸੀ। ਘਰ ਕੋਠੀਆਂ 'ਚ ਵਟ ਚੁੱਕੇ ਸਨ। ਕੁਝ ਘਰ ਆਪਣੇ ਲੁੱਟੇ -ਪੁੱਟੇ ਦਿਨਾਂ ਦੀ ਗਾਥਾ ਸਮੇਟੇ ਉਸੇ ਤਰਾਂ ਖੜ੍ਹੇ ਸਨ।ਮੈਂ  ਉਸ ਵਕਤ ਦੇ ਆਪਣੇ ਆਂਡ -ਗੁਆਂਢ ਦੇ ਬਜ਼ੁਰਗਾਂ ਨੂੰ ਯਾਦ ਕਰ ਰਹੀ ਸਾਂ । ਉਹਨਾਂ ਨੂੰ ਲੱਭ ਰਹੀ ਸਾਂ । ਉਹਨਾਂ ਨਾਲ ਗੱਲਾਂ ਕਰਕੇ ਆਪਣੇ ਬਚਪਨ ਦੇ ਦਿਨਾਂ ਨੂੰ ਮੁੜ ਤਾਜ਼ਾ ਕਰਨ ਲਈ। ਪਰ ਉਹ ਤਾਂ ਹੁਣ ਤੱਕ ਕਦੋਂ ਦੇ ਏਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਪਤਾ ਨਹੀਂ ਹਰੇ - ਭਰੇ ਬਾਗ ਨੂੰ ਕਿਸ ਦੀ ਨਜ਼ਰ ਲੱਗ ਗਈ ਸੀ। ਹੱਸਦੇ -ਖੇਲਦੇ ਪਿਆਰ ਵੰਡਦੇ ਪਰਿਵਾਰ ਪਤਾ ਨਹੀਂ ਕਿੱਥੇ ਤਿਣਕਾ -ਤਿਣਕਾ ਹੋ ਬਿਖਰ ਗਏ ਸਨ। ਮੁਹੱਲੇ ਸੁੰਨਸਾਨ ਹੋ ਗਏ ਸਨ। ਬਟਵਾਰੇ ਦੀ ਸੁਨਾਮੀ ਨੇ ਐਸਾ ਝਾੜੂ ਫੇਰਿਆ ਸੀ  ਕਿ ਸਭ ਕੁਝ ਉੱਡ -ਉਡਾ ਗਿਆ ਸੀ। ਵਕਤ ਵੀ ਪੱਥਰ ਬਣ ਚੁਪ -ਚਾਪ ਖਿਸਕਦਾ ਰਿਹਾ। 
            ਹੁਣ ਮੈਂ  ਆਪਣੇ ਅਤੀਤ ਦੇ ਪੰਨੇ ਪਲਟ ਰਹੀ ਸਾਂ ਤਾਂ ਮੈਨੂੰ ਸੁਣਾਈ ਦੇ ਰਹੀਆਂ ਸਨ ਕੁਝ ਆਵਾਜ਼ਾਂ ਜੋ ਹੁਣ ਤੱਕ ਮੇਰੇ  ਨਾਲ -ਨਾਲ ਹੀ ਚੱਲਦੀਆਂ ਆ ਰਹੀਆਂ ਸਨ। ਕਦੇ -ਕਦੇ ਘਰ 'ਚ ਵੱਡਿਆਂ ਨੂੰ ਦੂਜਿਆਂ ਸੰਗ ਗੱਲਾਂ ਕਰਦੇ ਸੁਣਿਆ ਕਰਦੀ ਸਾਂ , "ਜਾਣਦੀ ਹਾਂ ਭੈਣੇ , ਦੇਸ਼ ਛੱਡ ਕੇ ਜਾਣ ਵਾਲੇ ਕਿਸ ਤਰਾਂ ਮਿੰਨਤਾਂ ਕਰਦੇ ਸਨ ਕਿ ਉਹਨਾਂ ਦੇ ਘਰ ਦੀਆਂ ਚੀਜ਼ਾਂ ਕੋਈ ਖਰੀਦ ਲਵੇ। ਉਸ ਵਕਤ ਵਿਪਤਾ ਦੇ ਮਾਰਿਆਂ ਦੀ ਕੋਈ ਮਦਦ ਨਹੀਂ ਕਰ ਸਕੇ ਅਸੀਂ। ਪਤਾ ਨਹੀਂ ਕਿਸ ਨੂੰ ਕਿਧਰ ਜਾਣਾ ਪਵੇ, ਬੱਸ ਇਹੀ ਚਿੰਤਾ ਸੀ ਸਭ ਨੂੰ। ਇਸ ਤੂਫ਼ਾਨ ਤੋਂ ਬਾਦ ਲੁਟੇਰਿਆਂ ਨੇ ਇੱਕ ਹੀ ਰਾਤ 'ਚ ਘਰਾਂ ਦਾ ਇੱਕੋ -ਇੱਕ ਸਮਾਨ ਚੋਰੀ ਕਰ ਲਿਆ। ਭਗਵਾਨ ਏਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਏ ਕੌਣ ਨਾਲ ਲੈ ਕੇ ਗਿਆ ਇੱਥੋਂ ? ਲਾਲਚੀ ਦੁਨੀਆਂ ਕਿਓਂ ਨਹੀਂ ਸਮਝਦੀ ?"
              ਫਿਰ ਮੈਨੂੰ ਯਾਦ ਆਇਆ ਕਿ ਓਦੋਂ ਚੰਗੇ ਲੋਕ ਵੀ ਸਨ ਜਿੰਨਾ ਨੇ ਕਾਫਲਿਆਂ 'ਚ ਜਾਣ ਵਾਲਿਆਂ ਲਈ ਲੰਗਰ ਬਣਵਾ ਕੇ ਪਹੁੰਚਦਾ ਕੀਤਾ। ਭੁੱਖਿਆਂ -ਪਿਆਸਿਆਂ ਨੂੰ ਅੰਨ -ਪਾਣੀ ਪਹੁੰਚਾਇਆ। ਫਿਰ ਉਹ ਯਾਦ ਆਇਆ ਜੋ ਅੱਜ ਵੀ ਮੈਨੂੰ  ਸਾਫ਼ ਦਿਖਾਈ ਤੇ ਸੁਣਾਈ ਦੇ ਰਿਹਾ ਸੀ। "ਉਹ ਸਫ਼ੈਦ ਕੱਪੜਿਆਂ ਵਿੱਚ ਸਜੀ ਜਦ ਜਾਂਦੀ ਤਾਂ ਮੈਂ ਆਪਣੀ ਡਿਓੜੀ ਦੀ ਖਿੜਕੀ 'ਚ ਖੜ੍ਹ ਕੇ ਦੇਖਦੀ ਸੀ। ਉਸ ਦੇ ਬਾਰੇ 'ਚ ਮੈਂ ਕਦੇ ਕਿਸੇ ਤੋਂ ਪੁੱਛਿਆ ਨਹੀਂ ਸੀ। ਮੈਨੂੰ ਤਾਂ ਬੱਸ ਉਸ ਦਾ ਜਪ ਕਰਨਾ ਸੁਣਨਾ ਤੇ ਸਮਝਣ ਦੀ ਕੋਸ਼ਿਸ਼ ਕਰਨਾ ਚੰਗਾ ਲੱਗਦਾ ਸੀ। ਜਿਵੇਂ ਉਸ ਦੇ ਸ਼ਬਦਾਂ 'ਚ ਗੁਪਤ ਸੰਦੇਸ਼ ਛੁਪਿਆ ਹੋਵੇ ਲੋਕਾਂ ਲਈ। ਉਸ ਦਾ ਜਪ ਹਰਦਮ ਆਉਂਦੇ -ਜਾਂਦੇ ਚੱਲਦਾ ਰਹਿੰਦਾ। ਉਸੇ ਮੁਹੱਲੇ 'ਚ ਹੀ ਅੱਗੇ ਜਾ ਕੇ ਕਿਤੇ ਉਹ ਰਹਿੰਦੀ ਸੀ। ਥੋੜੀ ਵੱਡੀ ਹੋਈ ਤਾਂ ਉਸ ਸਾਧਵੀ ਦੇ ਜਪ ਦੇ ਬੋਲ ਮੇਰੇ ਕੰਨਾਂ 'ਚ ਸਾਫ਼ ਗੂੰਜਣ ਲੱਗੇ ਅਰਥਾਂ ਦੇ ਸੰਗ- ਕਰ ਕਾਰ ਬਲ ਮਨ ਯਾਰ ਬਲ। ਉਸ ਦੇ ਇਹ ਬੋਲ ਜਿਵੇਂ ਲੋਕਾਂ 'ਚ ਮੰਤਰ ਵੰਡਦੇ ਕਹਿ ਰਹੇ ਹੋਣ ਕਿ ਸੰਕਟ 'ਚ ਘਬਰਾਓ ਨਾ , ਆਪਣਾ ਮਨ ਪ੍ਰਭੁ ਭਗਤੀ 'ਚ ਲਾਈ ਰੱਖੋ। ਆਪਣਾ ਕੰਮ ਕਰਦੇ ਰਹੋ , ਮੁਸ਼ਕਿਲ ਮਹਿਸੂਸ ਹੀ ਨਹੀਂ ਹੋਵੇਗੀ। ਮੈਂ  ਵੀ ਇਸ ਗੱਲ ਦਾ ਅਨੁਭਵ ਕੀਤਾ ਤਾਂ ਉਹ ਸਾਧਵੀ ਮੇਰੇ ਮਨ 'ਚੋਂ ਕਦੇ ਦੂਰ ਗਈ ਹੀ ਨਹੀਂ। ਉਸ ਦੇ ਜਪ ਦੀ ਗਹਿਰਾਈ 'ਚ ਜਾ ਕੇ ਜਦ ਮੇਰਾ ਮਨ ਪ੍ਰਭੁ ਨੂੰ ਯਾਦ ਕਰਦਾ ਤਾਂ ਇੱਕ ਹੌਸਲਾ ਮਹਿਸੂਸ ਕਰਦੀ ਤੇ ਉਸ ਨੂੰ ਗੁਰੂ ਰੂਪ ਮੰਨ ਕੇ ਮਨ ਹੀ ਮਨ ਪ੍ਰਣਾਮ ਕਰਦੀ ਹੈ। 

ਗਿਆਨ ਜੋਤ  -
ਜਲਦਾ ਦੀਵਾ ਦੀਵਾ 
ਭੱਜੇ ਹਨ੍ਹੇਰਾ। 

ਕਮਲਾ ਘਟਾਔਰਾ 
(ਯੂ. ਕੇ )

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਖੋਲ੍ਹੀ ਗਈ 

4 comments:

  1. ਦਿਲ ਦੀਆਂ ਗਹਿਰਾਈਆਂ 'ਚ ਉੱਤਰ ਕੇ ਜਦ ਕੁਝ ਲਿਖਿਆ ਜਾਂਦਾ ਹੈ ਤਾਂ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਕਰਿਆਂ ਬਗੈਰ ਨਹੀਂ ਰਹਿ ਸਕਦਾ। ਕਮਲਾ ਜੀ ਨੇ ਬਟਵਾਰੇ ਦਿਨਾਂ ਦੇ ਦੁਖਾਂਤ ਨੂੰ ਆਪਣੀ ਲਿਖਤ ਦਾ ਹਿੱਸਾ ਬਣਾ ਹੂਬ -ਬ- ਹੂ ਓਹਿਓ ਦ੍ਰਿਸ਼ ਚਿੱਤਰ ਦਿੱਤਾ ਹੈ। ਖਾਸ ਕਰਕੇ ਉਸ ਸਾਧਵੀ ਦਾ ਆਪਦੇ ਮਨ 'ਤੇ ਪਿਆ ਪ੍ਰਭਾਵ। ਜਿਸ ਨੇ ਜ਼ਿੰਦਗੀ ਦੇ ਹਰ ਪੜਾਓ 'ਚ ਚੱਲਦੇ ਰਹਿਣ ਤੇ ਹਰ ਕਠਿਨਾਈ ਦਾ ਹੌਸਲੇ ਨਾਲ ਸਾਹਮਣਾ ਕਰਨ ਦਾ ਰਾਹ ਦਿਖਾਇਆ। ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
    ਹਰਦੀਪ

    ReplyDelete
  2. ਸ਼ੁਕਰਿਆ ਹਰਦੀਪ ਦੀ ਮੇਰੀ ਲਿਖਤ ਨੂ ਅਪਨੇ ਹਾਇਕੁ ਲੋਕ 'ਚ ਸ਼ਾਮਿਲ ਕਰਕੇ ਮੇਰਾ ਹੌਂਸਲਾ ਬੜਾਆ ਹੈ । ਮੈਨੂ ਆਸ ਹੈ ਮੈਂ ਤੇਰਾ ਮਾਰਗ ਦਰਸ਼ਨ ਪਾਕੇ ਅਗੇ ਬਦਨ ਦੀ ਕੋਸ਼ਿਸ਼ ਕਰਤੀ ਰਹਾਂਗੀ ।

    ReplyDelete
  3. ਬੀਤੇ ਸਮੇਂ ਨੂੰ ਬੜੇ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ ।
    ਇਹ ਵਕਤ ਦੇ ਸੁਭਾ ਦੀ ਕਹਾਨੀ ਹੈ
    ਬੜੀ ਬੇਦਰਦੀ ਨਾਲ ਬੜਾ ਕੁਝ ਖੋ ਲੈਂਦਾ ਹੈ ।
    ਬੜਾ ਕੁਝ ਦੇ ਵੀ ਜਾਂਦਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ