ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 May 2016

ਗੋਰੇ ਦਾ ਕਾਕਾ (ਚੋਕਾ)

ਕਾਕੇ ਦੇ ਨਾਲ
ਗੋਰਾ ਗਿਆ ਬਾਜ਼ਾਰ
ਮੁੜਿਆ 'ਕੱਲਾ 
ਕਿੱਥੇ ਛੱਡਿਆ ਕਾਕਾ
ਗੋਰੀ ਦਹਾੜੀ 
ਖੜ੍ਹਾ ਗੋਰਾ ਹੈਰਾਨ 
ਬੈਠਾ ਸੀ ਨਾਲ 
ਕਦੋਂ ਹੋਇਆ ਦੂਰ
ਕਿਸ ਨੂੰ ਪੁੱਛਾਂ 
ਮਿਲੀ ਨਾ ਉਗ -ਸੁੱਗ 
ਘੁਮਾਏ ਫੋਨ
ਹੁਣ ਘਰ ਵੀ ਖਾਲੀ 
ਰਾਤ ਪਈ ਤਾਂ 
ਚੱਲਾ ਪਿਆ ਲੱਭਣ 
ਚਲਾਈ ਕਾਰ
ਸੁੱਤਾ ਉਠਿਆ ਕਾਕਾ 
ਕਰਰ ਸੁਣ 
ਉੱਚੀ ਮਾਰੀ ਆਵਾਜ਼ 
ਡੈਡ ਚੱਲੋ ਵੀ
ਭੁੱਖ ਬੜੀ ਲੱਗੀਆ 
ਡੈਡ ਸੁਣ ਹੱਸਿਆ। 

ਕਮਲਾ ਘਟਾਔਰਾ 
ਯੂ. ਕੇ.
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ 


4 comments:

  1. ਸੋਹਣਾ, ਹਲਕਾ -ਫੁਲਕਾ ਹਾਸ ਰਸ ਚੋਕਾ !
    ਵਧੀਆ ਪੇਸ਼ਕਸ਼ !
    ਹਰਦੀਪ

    ReplyDelete
  2. अच्छा प्रयास !

    ReplyDelete
  3. Anonymous23.5.16

    ਪੜ ਕੇ ਚੰਗਾ ਲਗਾ ,ਹਲਕਾ ਫੁਲਕਾ ਵਧੀਆ ਹਾਸੇ ਵਾਲੇ ਗਲ ਦਾ ਚਿਤਰਣ !
    -----ਦਿਲਜੋਧ ਸਿੰਘ

    ReplyDelete
  4. ਪਂਜਾਬੀ ਲਿਖਨਾ ਸਿਖੱਨ ਬੇਲੇ ਦੀ ਇਕ ਕੋਸ਼ਿਸ਼ ।ਹਰਦੀਪ ਜੀ ਨੇ ਉਸ ਨੂ ਸਫਰ ਸਾੰਝ 'ਚ ਸ਼ਾਮਿਲ ਕਰਕੇ ਮੁਝੇ ਅਗੇ ਬੜਣ ਦੀ ਰਾਹ ਦਿਖਾਈ ਹੈ ।ਰਾਮੇਸ਼ਵਰ ਜੀ ਅਤੇ ਦਿਲਜੋਧ ਸਿੰਘ ਜੀ ਆਪ ਸਬ ਦਾ ਸ਼ੁਕਰਿਆ ਅਪਨੇ ਸ਼ਬਦਾਂ ਰਾਹੀ ਹੋਂਸਲਾ ਬੜੋਣ ਲੇਈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ