ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 May 2016

ਗੁਲਜ਼ਾਰ ਜ਼ਿੰਦਗੀ

Surjit Bhullar's Profile Photoਅੱਜ ਸਾਡੇ ਨਾਲ ਇੱਕ ਹੋਰ ਨਵਾਂ ਨਾਂ ਜੁੜ ਚੁੱਕਾ ਹੈ - ਸੁਰਜੀਤ ਸਿੰਘ ਭੁੱਲਰ। ਆਪ ਮਿਲਕਫੈਡ ਪੰਜਾਬ ਦੇ ਵੇਰਕਾ ਮਿਲਕ ਪਲਾਂਟਾਂ  ਤੋਂ ਬਤੌਰ ਐਮ. ਡੀ. ਰਿਟਾਇਰ ਹੋਏ ਹਨ। ਹੁਣ ਆਪ ਯੂ. ਐਸ. ਏ. ਨਿਵਾਸ ਕਰ ਰਹੇ ਹਨ। ਪੰਜਾਬ ਵਿੱਚ ਮਿਲਕ ਪਲਾਂਟ ਇੰਡਸਟਰੀ ਨੂੰ ਪ੍ਰਫੁਲੱਤ ਕਰਨ ਵਾਲੇ ਮੋਢੀਆਂ 'ਚ ਆਪ ਦਾ ਨਾਂ ਸ਼ੁਮਾਰ ਹੈ। ਆਪ ਜੀ ਦਾ ਜਨਮ 1934 'ਚ ਹੋਇਆ ਤੇ ਆਪ ਨੇ ਪੰਜਾਬੀ ਤੇ ਅੰਗਰੇਜ਼ੀ 'ਚ  ਐਮ. ਏ. ਕੀਤੀ। ਕਾਲਜ 'ਚ ਪੜ੍ਹਦਿਆਂ ਆਪ ਨੇ ਉਰਦੂ 'ਚ ਲਿਖਣਾ ਸ਼ੁਰੂ ਕੀਤਾ। ਆਪ ਦੀ ਪਹਿਲੀ ਕਾਵਿ ਪੁਸਤਕ 'ਆਕਾਰ ਸਾਕਾਰ' (ਗਜ਼ਲਾਂ /ਚੌਵਰਗਾ ) 1975 'ਚ ਪ੍ਰਕਾਸ਼ਿਤ ਹੋਈ ਜਿਸ ਦੀਆਂ ਬਹੁਤੀਆਂ ਰਚਨਾਵਾਂ ਉਰਦੂ ਤੋਂ ਪੰਜਾਬੀ  'ਚ ਅਨੁਵਾਦ ਕੀਤੀਆਂ ਗਈਆਂ ਸਨ। ਇੱਕ ਸਿਫ਼ਰ -ਸਿਫ਼ਰ (ਕਹਾਣੀਆਂ) 1981, ਮੋਹ -ਵੈਰਾਗ(ਨਜ਼ਮਾਂ )1983, ਗੁੰਗੀਆਂ ਸੈਨਤਾਂ (ਕਹਾਣੀਆਂ ) 1988 ਵਿੱਚ  ਪ੍ਰਕਾਸ਼ਿਤ ਹੋਈ। ਆਪ ਦੇ ਲਿਖੇ ਗੀਤਾਂ ਦੀ ਆਡੀਓ ਕੈਸਿਟ  'ਝਾਂਜਰ ਦੀ ਛਣਕਾਰ' 1989 'ਚ ਆਈ। ਆਪ ਸਮੇਂ -ਸਮੇਂ 'ਤੇ ਟੈਲੀਵਿਜ਼ਨ ਤੇ ਰੇਡੀਓ ਦੇ ਸਾਹਿਤਕ ਪ੍ਰੋਗਰਾਮਾਂ 'ਚ ਵੀ ਹਿੱਸਾ ਲੈਂਦੇ ਰਹੇ। ਆਪ ਦੀ ਲਿਖੀ ਕਹਾਣੀ 'ਲਕੀਰ' ਦਾ ਪਲਾਟ ਕਿਸੇ ਡੇਰੇ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਵਾਲਿਆਂ ਤੋਂ ਪ੍ਰਭਾਵਿਤ ਹੈ। ਇਹ ਕਹਾਣੀ 'ਮਹਿਰਮ' ਦੇ ਮਈ 1986 ਦੇ ਅੰਕ 'ਚ ਪ੍ਰਕਾਸ਼ਿਤ ਹੋਈ ਸੀ। ਸੁਭਾਗ ਨਾਲ ਇਹ ਕਹਾਣੀ ਡਾਇਰੈਕਟਰ ਜਨਰਲ ਦੂਰਦਰਸ਼ਨ ਨਵੀਂ ਦਿੱਲੀ ਨੂੰ ਪਸੰਦ ਆ ਗਈ। ਸੁਰੇਸ਼ ਪੰਡਤ (ਅੰਮ੍ਰਿਤਸਰ ਥਿਏਟਰ) ਦੇ ਨਿਰਦੇਸ਼ਨ ਹੇਠ ਟੈਲੀਫਿਲਮ ਬਣੀ ਜੋ  ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋਈ। 
ਸਾਹਿਤਕ ਪਿੜ 'ਚ ਵਿਚਰਦਿਆਂ ਆਪ ਨਾਲ ਭੇਂਟ ਹੋਈ। ਆਪ ਪੰਜਾਬੀ ਸਾਹਿਤ ਨਾਲ ਅੱਜ ਵੀ ਬੜੀ ਸ਼ਿੱਦਤ ਨਾਲ ਜੁੜੇ ਹੋਏ ਹਨ। ਆਪ ਸਾਹਿਤ ਦੀਆਂ ਕਈ ਵਿਧਾਵਾਂ ਜਿਵੇਂ ਕਹਾਣੀ, ਗਜ਼ਲ ਤੇ ਚੌਵਰਗਾ ਨਾਲ ਪਾਠਕਾਂ ਨਾਲ ਸਾਂਝ ਪਾਉਂਦੇ ਰਹਿੰਦੇ ਹਨ। ਆਪ ਦਾ ਕਹਿਣਾ ਹੈ, " ਰਚਨਾਵਾਂ ਮਿੱਸੀ ਰੋਟੀ ਵਰਗੀਆਂ ਹਨ -ਕਦੇ ਹਲਕੀ -ਫੁਲਕੀ  ਰਚਨਾ ਤੇ ਕਦੇ ਦਾਰਸ਼ਨਿਕ ਵਿਚਾਰਾਂ ਵਾਲੀ। ਹੁਣ ਕੁਝ ਨਾ ਕੁਝ ਲਿਖਣਾ ਮੇਰੀ ਆਦਤ 'ਚ ਸ਼ੁਮਾਰ ਹੋ ਗਿਆ ਗਿਆ ਹੈ।ਮੈਂ  ਕਲਮ ਦੀ ਨੋਕ ਨੂੰ ਮਨੁੱਖਤਾ ਦੀ ਜ਼ੁਬਾਨ ਸਮਝਦਾਹਾਂ । ਮੇਰੀ ਲਿਖਤ ' ਚ ਮੇਰੇ ਪੈਰ ਭੂਤਕਾਲ ਦੀ ਸੁਨਹਿਰੀ ਧੂੜ 'ਚ ਧਸੇ ਹੋਏ ਨੇ ਤੇ ਸਿਰ ਭਵਿੱਖ ਦੀਆਂ ਚਮਤਕਾਰ ਖਲਾਵਾਂ 'ਚ ਘੁੰਮਦਾ ਕੁਝ ਟੋਲਦਾ ਰਹਿੰਦਾ ਹੈ।ਇਸੇ ਲਈ ਮੇਰੀ ਕਵਿਤਾ 'ਚ ਦੋਹਾਂ ਸਮਿਆਂ ਦਾ ਸੰਵਾਦ ਮਿਲ ਸਕਦਾ ਹੈ।"
                ਅੱਜ ਸਫ਼ਰਸਾਂਝ ਆਪ ਦੇ ਚੌਵਰਗਾ ਨੂੰ ਪਾਠਕਾਂ ਨਾਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਸਾਡੇ ਪਾਠਕ ਪਸੰਦ ਕਰਨਗੇ । 


ਚੌਵਰਗਾ 

1.
ਤੁਸੀਂ ਨਾਲ ਹੋ ਤਾਂ ਮਾਰੂਥਲ ਵੀ ਗੁਲਜ਼ਾਰ ਹੈ। 
ਪੱਤਝੜ  ਵੀ ਦਿਸਣ ਲੱਗੇ ਜਿਵੇਂ ਬਹਾਰ ਹੈ।
ਛੋਹ ਇੱਕੋ ਦੀ ਕਰਾਮਾਤ ਦਾ ਕ੍ਰਿਸ਼ਮਾ ਦੇਖੋ,
ਬੁਝੀ ਜ਼ਿੰਦਗੀ 'ਚ ਵੀ ਆ ਗਿਆ ਨਿਖਾਰ ਹੈ।


2.

ਉਦ੍ਹਾ ਖ਼ਿਆਲ ਆਉਂਦਾ,ਕਹਾਣੀ ਬਣ ਕੇ।
ਦਿਲ ਵਿਚ ਸਮਾਉਂਦਾ,ਨਿਸ਼ਾਨੀ ਬਣ ਕੇ।
ਮੈਂ ਲਕੋਇਆ ਸੀ ਉਹਨੂੰ ਪਲਕਾਂ ਦੇ ਥੱਲੇ,
ਨਿਕਲ ਗਿਆ ਪਰ ਉਹ, ਪਾਣੀ ਬਣ ਕੇ?ਸੁਰਜੀਤ ਸਿੰਘ ਭੁੱਲਰ 
(ਯੂ. ਐਸ. ਏ। ) 

ਨੋਟ: ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ 

10 comments:

 1. ਨਵੇਂ ਜੁੜੇ ਸਾਥੀ ਭੁੱਲਰ ਜੀ ਦਾ ਸੁਆਗਤ ਤੇ ਸ਼ੁਕਰੀਆ। ਬਹੁਤ ਹੀ ਕਮਾਲ ਦੇ ਚੌਵਰਗਾ ਲਿਖ ਸਾਂਝ ਪਾਈ ਹੈ।
  ਸਾਡਾ ਵਿਹੜੇ ਦਾ ਦਾਇਰਾ ਵੀ ਹੁਣ ਵੱਡਾ ਹੋ ਗਿਆ। ਹੋਰ ਵੰਨ -ਸੁਵੰਨੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ।
  ਪ੍ਰੋ .ਦਵਿੰਦਰ ਕੌਰ ਸਿੱਧੂ

  ReplyDelete
  Replies
  1. ਪ੍ਰੋ:ਦਵਿੰਦਰ ਕੌਰ ਸਿੱਧੂ ਜੀ,ਆਪ ਜੀ ਦੇ ਸਵਾਗਤੀ ਸ਼ਬਦਾਂ ਨੇ ਜੋ ਸਨੇਹ ਦੀ ਖ਼ੁਸ਼ਬੂ ਮੇਰੇ ਤਕ ਪਹੁੰਚਾਈ ਹੈ,ਇਹ ਤੇ ਨਾ ਕੇਵਲ ਤੁਸੀਂ ਮੇਰਾ ਮਾਨ ਵਧਾਇਆ ਹੈ, ਸਗੋਂ ਮੇਰੇ ਮਨ 'ਚ ਚਰਨਜੀਵ ਕਲਮੀ ਮਿੱਤਰਤਾ ਦੀ ਮਹਿਕ ਦੀ ਬੁੱਟੀ ਵੀ ਲਾ ਦਿੱਤੀ ਹੈ। ਸ਼ਾਲ! ਮਹਿਕ ਭਰੇ ਸ਼ਬਦਾਂ ਨਾਲ ਆਪਣੇ ਵਿਹੜੇ ਦਾ ਘੇਰਾ ਹੋਰ ਵਿਸ਼ਾਲ ਹੋਵੇ। ਸ਼ੁੱਭ ਇੱਛਾਵਾਂ ਲਈ ਦਿਲੀ ਧੰਨਵਾਦ। 20-05-2016

   Delete
 2. Welcome Sir ji.
  Pleasure to read your superb writings.

  ReplyDelete
  Replies
  1. Thank you so much Parm Brar ji.It would be a wonderful time when we all will share our writings on this great plateform.

   Delete
 3. ਸੁਰਜੀਤ ਸਿੰਘ ਭੁੱਲਰ ਜੀਓ , ਆਪ ਜੀ ਦਾ ਨਿੱਘਾ ਸੁਆਗਤ ਹੈ। ਬਹੁਤ ਹੀ ਖੁਸ਼ੀ ਹੋਈ ਆਪ ਨੇ ਸਫ਼ਰਸਾਂਝ 'ਚ ਸਾਡੇ ਨਾਲ ਚੱਲਣ ਲਈ ਹਾਮੀ ਭਰੀ ਹੈ। ਸਾਨੂੰ ਆਪ ਨਾਲ ਚੱਲ ਕੇ ਬਹੁਤ ਖੁਸ਼ੀ ਹੋਵੇਗੀ। ਆਪ ਦਾ ਜੀਵਨ ਇੱਕ ਵੱਡਮੁੱਲੀ ਕਿਤਾਬ ਵਰਗਾ ਹੈ। ਆਪ ਨਾਲ ਚੱਲ ਕੇ ਬਹੁਤ ਕੁਝ ਸਿੱਖਣ ਲਈ ਮਿਲੇਗਾ। ਆਪ ਨੇ ਇੱਕ ਨਵੀਂ ਵਿਧਾ ਨਾਲ ਸਾਂਝ ਪਾਈ ਹੈ।
  ਪਹਿਲਾ ਚੌਵਰਗਾ ਆਪ ਨੇ ਮੇਰੇ ਦੋ ਹਾਇਬਨ -"ਪੁਰੇ ਦੀ ਪੌਣ' ਤੇ 'ਗਲਵੱਕੜੀ' ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ। ਹੈ ਨਾ ਕੁੱਜੇ 'ਚ ਸਮੁੰਦਰ !
  ਦੋਵੇਂ ਹਾਇਬਨਾਂ ਦਾ ਨਿਚੋੜ ਚਹੁੰ ਸਤਰਾਂ 'ਚ ਪੇਸ਼ ਕਰ ਦਿੱਤਾ।
  ਦੂਜਾ ਚੌਵਰਗਾ ਕਿਸੇ ਦੀ ਸੰਦਲੀ ਯਾਦ ਦਾ ਪ੍ਰਤੀਕ ਜਾਪਦਾ ਹੈ।
  ਆਪ ਕੋਲ ਗੱਲ ਕਹਿਣ ਦਾ ਤਰੀਕਾ ਹੈ। ਬਹੁਤ ਹੀ ਖੂਬਸੂਰਤ ਗੱਲ ਕਹਿਣ ਦਾ ਅੰਦਾਜ਼।
  ਆਸ ਕਰਦੀ ਹਾਂ ਕਿ ਆਪ ਦੀਆਂ ਹੋਰ ਰਚਨਾਵਾਂ ਅੱਗੇ ਨੂੰ ਵੀ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ।
  ਇੱਕ ਵਾਰ ਫਿਰ ਆਪ ਜੀ ਨੂੰ ਸਫ਼ਰਸਾਂਝ ਪਰਿਵਾਰ ਵੱਲੋਂ ਜੀ ਆਇਆਂ ਨੂੰ ਆਖਦੀ ਹਾਂ।
  ਹਰਦੀਪ

  ReplyDelete
  Replies
  1. ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ, ਜਿੰਨਾ ਮੈਨੂੰ 'ਸਫ਼ਰ ਸਾਂਝ' ਦੇ ਮੰਚ ਤੇ ਆਉਣ ਦਾ ਮੌਕਾ ਬਖ਼ਸ਼ਿਆਂ।ਇਸ ਨੂੰ ਮੈਂ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ,ਜਿੱਥੇ ਮੈਨੂੰ ਹੋਰ ਉੱਚ ਸਾਹਿੱਤਿਕ ਸ਼ਖ਼ਸੀਅਤਾਂ ਦੀਆਂ ਗਿਆਨ ਭਰਪੂਰ ਉਸਾਰੂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲੇਗਾ ਤੇ ਵਿਚਾਰ ਵਟਾਂਦਰੇ ਦਾ ਦਾਨ ਪ੍ਰਦਾਨ ਵੀ। ਸ਼ਾਲਾ! ਇਹ ਪਰਵਾਰ ਹੋਰ ਵਧੇ ਫੁੱਲੇ।19-05-2016

   Delete
 4. A message via e-mail:
  मानयोग सुरजीत सिंह भुल्लर जी का तहे दिल से स्वागत है । उनकी गहरे अनुभव की रचनाये पढ़ने को मिलेंगी । खुशी की बात है ।
  जब तेरा 'सुच्चा अबसार' पढ़ा था मन में उस पात्र के बारे में जानने की इच्छा जग गई था । इतनी जल्दी पूरी भी हो जायेगी । मैं सोच भी नहीं सकती थी देखो पता नहीं कैसे पूरी हो गई । मैं जान गई वह सुरजीत जी हैं । ठीक कहा न ।
  उन का चौवरगा पढ़कर अपने आप कुछ पंक्तियाँ यूँ लिख हो गई है -

  तेरा मिलना
  पूर्व जन्मों के तप का परिणाम है
  वर्षों से जो अनउगे थे बीज मन में
  अंकुरित हुयें हैं अब जाकर
  कैसे न कहूँ
  तेरे स्नेह - रस का ही कमाल है ,काम है ।


  Kamla Ghataaura

  ReplyDelete
  Replies
  1. Respected Sister Kamla Ghataaura ji,
   Your comments are full of warm sentiments & words properly wedded.
   I also read your great poem-' Tera Milna/Purv janmo ke tap ka parnaam hai.'which, as you said, was a spontaneous outcome of your thoughts.
   You are an amazing person & I am moved by your thoughts and actions,
   I have no words to thank you.Regards-19-05-2016

   Delete
 5. दोनों मुक्तक बहुत गहराई लिये हुए हैं । हार्दिक बधाई हरजीत सिंह भुल्लर जी !!

  ReplyDelete
 6. मैं विनम्रतापूर्वक टिप्पणियों के लिए आभारी हूँ - रामेश्वर कम्बोज हिमांशु जी।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ