ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Jun 2016

ਇੱਕ ਮੇਰੀ ਮਾਂ (ਸੇਦੋਕਾ )

1.
ਅੰਤਿਮ ਵੇਲੇ 
ਮੌਤ ਦੇ ਬਿਸਤਰ 
ਆਖਿਰੀ ਪੜ੍ਹਾਅ 'ਤੇ 
ਹਰ ਸਾਹ 'ਚੋਂ 
ਨਿਕਲੇ ਇੱਕ ਹੀ ਨਾਂ 
ਓ ਮਾਂ ,ਹਾਏ ਮੇਰੀ ਮਾਂ। 
2.
ਇੱਕ ਮੇਰੀ ਮਾਂ 
ਦੁਨੀਆਂ ਤੋਂ ਨਿਆਰੀ 
ਮਹਿਕਦੀ ਕਿਆਰੀ 
ਸਿਰ ਠੰਢੀ ਛਾਂ 
ਮੇਰੇ ਸਾਹਾਂ 'ਚ ਵਸੇ 
ਅੰਮ੍ਰਿਤ ਵਰਗਾ ਨਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 14 ਵਾਰ ਪੜ੍ਹੀ ਗਈ

1 comment:

  1. ਬੁੱਧ ਸਿੰਘ ਜੀ ਮਾਂ ਦੇ ਪ੍ਰਤਿ ਆਪ ਦਿਆਂ ਭਾਵਨਾਮਾ ਸਤਕਾਰ ਯੋਗ ਹਨ ।ਮਾਂ ਦੀ ਗੋਦੀ 'ਚ ਅੱਖ ਖਲਨ ਤੌਂ ਵਾਦ ਆਖਿਰੀ ਸਾਂਸ ਤਕ ਮਨ 'ਚ ਮਾਂ ਹੀ ਬਸੀ ਹੋਤੀ ਹੈ । ਉਹ ਰੱਬ ਦਾ ਰੂਪ ਜੋ ਹੋਤੀ ਹੈ ।ਵਧਾਈ ਸੁਨਦਰ ਲਿਖਤ ਕੇ ਲਿਏ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ